ਛਾਪੇਮਾਰੀ ’ਚ ਦੋ ਭਗੌੜੇ ਅਪਰਾਧੀਆਂ ਸਮੇਤ ਤਿੰਨ ਗ੍ਰਿਫਤਾਰ

Raid
ਛਾਪੇਮਾਰੀ ’ਚ ਦੋ ਭਗੌੜੇ ਅਪਰਾਧੀਆਂ ਸਮੇਤ ਤਿੰਨ ਗ੍ਰਿਫਤਾਰ

70 ਗ੍ਰਾਮ ਹੈਰੋਇਨ, 600 ਨਸ਼ੀਲੀਆਂ ਗੋਲੀਆਂ ਵੀ ਕੀਤੀਆਂ ਬਰਾਮਦ (Raid)

(ਗੁਰਤੇਜ ਜੋਸ਼ੀ) ਮਲੇਰਕੋਟਲਾ। ਸੂਬਾ ਪੱਧਰੀ ਸਰਚ ਆਪਰੇਸਨ ਤਹਿਤ ਨਸ਼ਿਆਂ ਦੇ ਕਾਰੋਬਾਰ ’ਤੇ ਚੱਲ ਰਹੀ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਮਲੇਰਕੋਟਲਾ ਪੁਲਿਸ ਨੇ ਜ਼ਿਲ੍ਹੇ ’ਚ ਸਰਚ ਅਭਿਆਨ ਚਲਾਇਆ ਅਤੇ ਇਸ ਦੌਰਾਨ ਛਾਪੇਮਾਰੀ ਕਰਦਿਆਂ ਦੋ ਭਗੌੜੇ ਅਪਰਾਧੀਆਂ ਸਮੇਤ 3 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ । ਫੜੇ ਗਏ ਵਿਅਕਤੀਆਂ ਕੋਲੋਂ 70 ਗ੍ਰਾਮ ਹੈਰੋਇਨ ਅਤੇ 600 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। (Raid)

ਫੜੇ ਗਏ ਵਿਅਕਤੀਆਂ ਵਿੱਚ 2018 ਤੋਂ ਗ੍ਰਿਫਤਾਰੀ ਤੋਂ ਬਚਣ ਵਾਲੇ ਇੱਕ ਬਦਨਾਮ ਤਸ਼ਕਰ ਸਮੇਤ ਦੋ ਮਹਿਲਾ ਨਸ਼ਾ ਤਸ਼ਕਰਾਂ ਵੀ ਸ਼ਾਮਲ ਹਨ। ਛਾਪੇਮਾਰੀ ਦੌਰਾਨ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਸ੍ਰੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਖਤਾ ਖੁਫੀਆ ਸੂਚਨਾਵਾਂ ‘ਤੇ ਕਾਰਵਾਈ ਕਰਦਿਆਂ ਸੀਏਐਸਓ ਅਪਰੇਸ਼ਨ ਤਹਿਤ ਇੰਸਪੈਕਟਰਾਂ ਅਤੇ ਡੀ.ਐਸ.ਪੀ.- ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਅਤੇ ਸੀ.ਆਈ.ਏ ਸਟਾਫ ਦੀ ਵੱਡੀ ਟੁਕੜੀ ਵੱਲੋਂ ਵੱਖ-ਵੱਖ ਥਾਵਾਂ ’ਤੇ ਫੈਲੇ ਡਰੱਗ ਹੌਟਸਪੌਟਸ ਤੇ ਛਾਪੇਮਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਾਟਨ ਫੈਕਟਰੀ ’ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਫੜੇ ਗਏ ਵਿਅਕਤੀਆਂ ਦੀ ਪਛਾਣ ਭਜਨ ਕੌਰ ਵਾਸੀ ਭੁਰਥਲਾ ਮੰਡੇਰ ਵਜੋਂ ਹੋਈ ਹੈ, ਜੋ ਪਿਛਲੇ ਐਨਡੀਪੀਐਸ ਕੇਸ ਵਿੱਚ ਲੋੜੀਂਦੀ ਸੀ। ਨਬਾਬ ਕਲੋਨੀ ਦੇ ਰਹਿਣ ਵਾਲੇ ਨਸੀਮ ਅਖਤਰ ਉਰਫ ਗੱਬਰ, ਜਿਸਨੇ ਸਨੀ ਮੰਦਰ ਚੋਰ ਕੀਤੀ ਸੀ ਅਤੇ ਮਾਣਯੋਗ ਅਦਾਲਤ ਦੁਆਰਾ ਭਗੌੜਾ ਕਰਾਰ ਦਿੱਤਾ ਗਿਆ ਸੀ, ਅਜੈ ਸਿੰਘ ਪੁੱਤਰ ਲੇਟ ਬੂਟਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਅੰਧੇਰਾਂ ਵੇਹੜਾ; ਅਤੇ ਹੈਰੋਇਨ ਸਮੱਗਲਰ ਮੁਹੰਮਦ ਸਹਿਜਾਦ ਉਰਫ ਬਾਂਦਰੀ ਅਤੇ ਮੁਹੰਮਦ ਸਮਸਾਦ ਉਰਫ ਸਾਧੂ, ਦੋਵੇਂ ਵਾਸੀ ਧੋਬ ਘਾਟ ਮੁਹੱਲਾ; ਅਤੇ ਤਿੰਨ ਵੱਖ-ਵੱਖ ਵਿਅਕਤੀਆਂ ਨੂੰ 200-200 ਨਸੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਐਸਐਸਪੀ ਖੱਖ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਨੂੰ ਦਿਨ ਵੇਲੇ ਸਥਾਨਕ ਮੈਜਿਸਟਰੇਟ ਦੇ ਸਾਹਮਣੇ ਪੇਸ ਕੀਤਾ ਜਾਵੇਗਾ, ਅਤੇ ਉਨ੍ਹਾਂ ਦੇ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਡੂੰਘਾਈ ਨਾਲ ਪੁੱਛਗਿੱਛ ਲਈ ਹਿਰਾਸਤ ਦੀ ਮੰਗ ਕੀਤੀ ਜਾਵੇਗੀ। Raid