ਅਨਲਾਕਿੰਗ ‘ਚ ਵਧਦੇ ਮਰੀਜ਼, ਅੱਗੇ ਤਿਉਹਾਰ

ਅਨਲਾਕਿੰਗ ‘ਚ ਵਧਦੇ ਮਰੀਜ਼, ਅੱਗੇ ਤਿਉਹਾਰ

ਪੱਛਮੀ ਬੰਗਾਲ ਹਾਈਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਸਾਰੇ ਦੁਰਗਾ ਪੂਜਾ ਪੰਡਾਲਾਂ ਨੂੰ ਪ੍ਰਵੇਸ਼  ਵਰਜਿਤ ਖੇਤਰ ਐਲਾਨ ਦਿੱਤਾ ਜਾਵੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਜਾ ਨੂੰ ਘਰੋਂ ਹੀ ਦੇਖਣ ਵਰਤਮਾਨ ਸਥਿਤੀ ‘ਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਸੀਂ ਲਾਕਿੰਗ ਅਤੇ ਅਨਲਾਕਿੰਗ ਦੀ ਪ੍ਰਕਿਰਿਆ ‘ਚੋਂ ਲੰਘ ਰਹੇ ਹਾਂ ਅਤੇ ਇਸ ‘ਚ ਮੰਦਰਾਂ ‘ਚ ਹੋਣ ਵਾਲੇ ਤਿਉਹਾਰ ਇੱਕ ਵੱਡਾ ਮੁੱਦਾ ਬਣ ਗਏ ਹਨ ਲਾਕਡਾਊਨ ਦੀਆਂ ਪਾਬੰਦੀਆਂ ‘ਚ ਰਿਆਇਤ ਦੇਣ ਦੇ ਗੇੜਾਂ ‘ਚ ਇੱਕ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ ਹੈ ਜਦੋਂਕਿ ਲਾਕਡਾਊਨ ਲਾਗੂ ਕਰਦੇ ਸਮੇਂ ਅਜਿਹਾ ਦੇਖਣ ਨੂੰ ਮਿਲਿਆ ਸੀ

ਇਸ ਅਨਲਾਕਿੰਗ ਦੇ ਤਮਾਸ਼ੇ ‘ਚ ਸਾਰੇ ਸੂਬਿਆਂ ਦੀ ਵੱਖ-ਵੱਖ ਭੂਮਿਕਾ ਹੈ ਅਤੇ ਉਹ ਕੋਰੋਨਾ ਮਹਾਂਮਾਰੀ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਆਰਥਿਕ ਮਜ਼ਬੂਰੀਆਂ ਦੇ ਚੱਲਦਿਆਂ ਅਸੀਂ ਕੋਰੋਨਾ ਮਹਾਂਮਾਰੀ ਖਿਲਾਫ਼ ਆਪਣੇ ਯਤਨਾਂ ਨੂੰ ਜਾਰੀ ਰੱਖਦਿਆਂ ਆਮ ਗਤੀਵਿਧੀਆਂ ਨੂੰ ਬਹਾਲ ਕਰਨ ਦਾ ਯਤਨ ਕਰ ਰਹੇ ਹਾਂ

ਕਿਹੜੇ ਦੇਸ਼ ‘ਚ ਕਦੋਂ ਪੂਰਨ ਅਨਲਾਕ ਕੀਤਾ ਜਾਵੇ ਉਸ ਦੇਸ਼ ਦੇ ਹਾਲਾਤਾਂ ‘ਤੇ ਨਿਰਭਰ ਕਰਦਾ ਹੈ ਵਿਸ਼ਵ ਸਿਹਤ ਸੰਗਠਨ ਨੇ ਲਾਕਡਾਊਨ ਪਾਬੰਦੀਆਂ ਨੂੰ ਪੂਰਨ ਤੌਰ ‘ਤੇ ਹਟਾਉਣ ਖਿਲਾਫ਼ ਵੱਖ-ਵੱਖ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਕੋਰੋਨਾ ਮਹਾਂਮਾਰੀ ਦੇ ਮਾਮਲੇ ਫਿਰ ਤੋਂ ਵਧ ਸਕਦੇ ਹਨ ਵਿਸ਼ਵ ਸਿਹਤ ਸੰਗਠਨ ਨੇ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਮੌਸਮ ‘ਚ ਲਾਕਡਾਊਨ ਦੀਆਂ ਪਾਬੰਦੀਆਂ ‘ਚ ਰਿਆਇਤ ਦੇਣ ਬਾਰੇ ਚੌਕਸੀ ਅਪਣਾਉਣੀ ਹੋਵੇਗੀ

ਕਿਉਂਕਿ ਠੰਢ ਦੇ ਆਉਣ ਨਾਲ ਸਥਿਤੀ ਵਿਗੜ ਸਕਦੀ ਹੈ  ਕੋਰੋਨਾ ਮਹਾਂਮਾਰੀ ਦਾ ਦੂਜਾ ਗੇੜ ਯੂਰਪ ‘ਚ ਜ਼ਿਆਦਾ ਤਬਾਹਕਾਰੀ ਸਾਬਤ ਹੋ ਰਿਹਾ ਹੈ ਰੂਸ, ਸਪੇਨ, ਫਰਾਂਸ, ਇਟਲੀ ਅਤੇ ਬ੍ਰਿਟੇਨ ‘ਚ ਸਥਿਤੀ ਵਿਗੜਦੀ ਜਾ ਰਹੀ ਹੈ ਅਤੇ ਪਿਛਲੇ ਇੱਕ ਮਹੀਨੇ ‘ਚ ਉੱਥੇ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਕੁਝ ਦੇਸ਼ਾਂ ਨੇ ਲਾਕਡਾਊਨ ਫ਼ਿਰ ਤੋਂ ਲਾਗੂ ਕਰ ਦਿੱਤਾ ਹੈ ਕੋਰੋਨਾ ਮਹਾਂਮਾਰੀ ਨੇ ਦੇਸ਼ ਦੀ ਅਬਾਦੀ ਨੂੰ ਸਮੂਹਾਂ ‘ਚ ਵੰਡ ਦਿੱਤਾ ਹੈ ਉਨ੍ਹਾਂ ‘ਚੋਂ ਇੱਕ ਸਮੂਹ ਬਹੁਤ ਸਰਗਰਮ ਹੈ ਅਤੇ ਸਿਹਤ ਪ੍ਰਤੀ ਜਾਗਰੂਕ ਹੈ ਤਾਂ ਦੂਜੇ ਸਮੂਹ ‘ਚ ਆਰਥਿਕ ਤੌਰ ‘ਤੇ ਗਰੀਬ ਲੋਕ ਹਨ ਜੋ ਇਨ੍ਹਾਂ ਚੌਕਸੀ ਉਪਾਵਾਂ ਦਾ ਪਾਲਣ ਨਹੀਂ ਕਰ ਸਕਦੇ ਹਨ

ਜਨਤਕ ਥਾਵਾਂ ‘ਚ ਸੁਰੱਖਿਆ ਉਪਾਅ ਮਹਿੰਗੇ ਨਹੀਂ ਹਨ ਪਰੰਤੂ ਇਸ ਲਈ ਸਥਿਤੀ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਬਣਾਈ ਰੱਖਣਾ, ਹੱਥ ਧੋਣੇ, ਲਗਾਤਾਰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਸੈਨੇਟਾਈਜ਼ਰ ਕਰਨ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਨਾਲ ਹੀ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਖ਼ਤਰਿਆਂ ਬਾਰੇ ਲੋਕਾਂ  ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਅਧਿਕਾਰੀਆਂ ਲਈ ਭੀੜ-ਭੜੱਕੇ ਵਾਲੇ ਬਜ਼ਾਰ ਚਿੰਤਾ ਦਾ ਵਿਸ਼ਾ ਰਹੇ ਹਨ ਕਿਉਂਕਿ ਉੱਥੇ ਸਮਾਜਿਕ ਪਾਬੰਦੀਆਂ ਦਾ ਖੁੱਲ੍ਹੇਆਮ ਉਲੰਘਣ ਹੋ ਰਿਹਾ ਹੈ

ਇਨ੍ਹਾਂ ਪਾਬੰਦੀਆਂ ਦਾ ਉਲੰਘਣ ਕਰਨ ਵਾਲਿਆਂ ‘ਤੇ ਜ਼ੁਰਮਾਨਾ ਲਾਉਣਾ ਇਸ ਸਮੱਸਿਆ ਦੇ ਹੱਲ ‘ਚ ਕਾਰਗਰ ਨਹੀਂ ਹੋਇਆ ਹੈ ਚੇੱਨਈ ਦੇ ਕੋਆਮਬੇਡੂ ਬਜ਼ਾਰ ‘ਚ ਅਜਿਹਾ ਦੇਖਣ ਨੂੰ ਮਿਲਿਆ ਹੈ, ਆਖਰ ਇਸ ਬਜ਼ਾਰ ਨੂੰ ਹੋਰ ਕਿਤੇ ਤਬਦੀਲ ਕਰਨਾ ਪਿਆ ਕਿਉਂਕਿ ਉਹ ਕੋਰੋਨਾ ਮਹਾਂਮਾਰੀ ਦਾ ਹਾਟ ਸਪਾਟ ਬਣ ਗਿਆ ਸੀ ਇਸ ਬਜ਼ਾਰ ਨੂੰ ਫ਼ਿਰ ਤੋਂ ਖੋਲ੍ਹਣ ਦੇ ਇੱਕ ਦਿਨ ਅੰਦਰ ਹੀ ਉੱਥੇ 50 ਦੁਕਾਨਦਾਰ ਕੋਰੋਨਾ ਪਾਜ਼ਿਟਿਵ ਮਿਲੇ ਅਤੇ ਉੱਥੋਂ ਦੇ ਵਪਾਰੀ ਸੰਘ ਇਸ ਜੋਖ਼ਿਮ ਨੂੰ ਨਜ਼ਰਅੰਦਾਜ਼ ਕਰ ਰਹੇ ਹਨ

ਇਹ ਸਥਿਤੀ ਭਾਰਤ ਦੇ ਸਾਰੇ ਸ਼ਹਿਰਾਂ ਦੇ ਵੱਡੇ ਬਜਾਰਾਂ ‘ਚ ਦੇਖਣ ਨੂੰ ਮਿਲ ਰਹੀ ਹੈ ਪਿੰਡਾਂ ‘ਚ ਮੇਲਿਆਂ ਅਤੇ ਮੰਡੀਆਂ ‘ਚ ਵੀ ਇਹ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਵੱਡੀ ਗਿਣਤੀ ‘ਚ ਲੋਕ ਆਪਣੇ ਕਾਰੋਬਾਰ ਲਈ ਘਰੋਂ ਬਾਹਰ ਨਿੱਕਲ ਰਹੇ ਹਨ ਅਤੇ ਅਨਲਾਕ ਦੀ ਅਜ਼ਾਦੀ ਦਾ ਲਾਭ ਉਠਾ ਰਹੇ ਹਨ  ਤਿਉਹਾਰਾਂ ਦੇ ਮੌਸਮ ‘ਚ ਖਰੀਦਦਾਰ ਬਜ਼ਾਰਾਂ ‘ਚ ਭੀੜ ਇਕੱਠੀ ਕਰ ਰਹੇ ਹਨ ਅਤੇ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰ ਰਹੇ ਹਨ ਜਿਸ ਨਾਲ ਖੁਦ ਉਨ੍ਹਾਂ ਲਈ ਅਤੇ ਹੋਰ ਖਰੀਦਦਾਰਾਂ ਲਈ ਅਤੇ ਦੁਕਾਨਾਂ ਅਤੇ ਉਸ ਖੇਤਰ ‘ਚ ਰਹਿਣ ਵਾਲਿਆਂ ਲਈ ਖ਼ਤਰਾ ਪੈਦਾ ਹੋ ਰਿਹਾ ਹੈ

ਅਨਲਾਕ ਤੋਂ ਬਾਅਦ ਬਜ਼ਾਰਾਂ ‘ਚ ਜੋ ਭੀੜ-ਭੜੱਕਾ ਦੇਖਣ ਨੂੰ ਮਿਲ ਰਿਹਾ ਹੈ ਉਸ ਨਾਲ ਮਹੀਨਿਆਂ ਤੋਂ ਚੱਲ ਰਹੇ ਲਾਕਡਾਊਨ ਦੇ ਪ੍ਰਭਾਵ ਵਿਅਰਥ ਹੋ ਜਾਵੇਗਾ ਕੋਰੋਨਾ ਮਹਾਂਮਾਰੀ ਦੇ ਸਮੇਂ ‘ਚ ਵੱਖ-ਵੱਖ ਪਾਬੰਦੀਆਂ ਨੂੰ ਲੈ ਕੇ ਸਿਹਤ ਸੁਰੱਖਿਆ, ਆਰਥਿਕ ਸੁਰੱਖਿਆ ਅਤੇ ਸਮਾਜਿਕ ਸਹਿਯੋਗ ਵਿਚਕਾਰ ਸੰਤੁਲਨ ਬਣਾਉਣ ‘ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤ ਲੋਕਾਂ ਨੂੰ ਆਪਣੀਆਂ ਗਤੀਵਿਧੀਆਂ ਸੀਮਤ ਰੱਖਣ ਜਾਂ ਬਦਲ ਅਪਣਾਉਣ ਬਾਰੇ ਜਾਗਰੂਕ ਕਰਨ ‘ਚ ਸਫ਼ਲ ਰਿਹਾ ਹੈ

ਪਰੰਤੂ ਗੁੱਟਬਾਜੀ, ਸਿਆਸੀ ਦੁਸ਼ਮਣੀ ਅਤੇ ਫ਼ਿਰਕੂ ਨਫ਼ਰਤ ਦੀ ਵਰਤੋਂ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਯਤਨਾਂ ‘ਚ ਅੜਿੱਕਾ ਪੈਦਾ ਕਰ ਰਹੇ ਹਨ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ‘ਚ ਅਨਲਾਕ ਦੀ ਵੱਖ-ਵੱਖ ਰਣਨੀਤੀ ਅਪਣਾਈ ਜਾ ਰਹੀ ਹੈ ਅਤੇ ਦੇਸ਼ ਦੇ ਅੰਦਰ ਵੱਖ-ਵੱਖ ਸੂਬਿਆਂ ‘ਚ ਵੀ ਵੱਖ-ਵੱਖ ਰਣਨੀਤੀ ਅਪਣਾਈ ਜਾ ਰਹੀ ਹੈ ਅਤੇ ਇਹ ਅਨਲਾਕ ਪ੍ਰਕਿਰਿਆ ਕੁਝ ਮਾਪਦੰਡਾਂ ਅਤੇ ਅਰਥਵਿਵਸਥਾ ਦੀ ਸਥਿਤੀ ‘ਤੇ ਆਧਾਰਿਤ ਹੈ

ਇਸ ਸਬੰਧ ‘ਚ ਕੋਰੋਨਾ ਪ੍ਰਭਾਵਿਤ ਵਿਅਕਤੀ ਦੁਆਰਾ ਸਮਾਜਿਕ ਸੰਕਰਮਣ ਫੈਲਾਉਣ ਨੂੰ ਮੁੱਖ ਮਾਪਦੰਡ ਬਣਾਇਆ ਗਿਆ ਹੈ ਜੇਕਰ ਕਿਸੇ ਕੋਰੋਨਾ ਪੀੜਤ ਵਿਅਕਤੀ ਵੱਲੋਂ ਇੱਕ ਤੋਂ ਜ਼ਿਆਦਾ ਵਿਅਕਤੀਆਂ ਨੂੰ ਪੀੜਤ ਕੀਤਾ ਜਾ ਰਿਹਾ ਹੈ ਤਾਂ Àੁੱਥੇ ਪੀੜਤ ਲੋਕਾਂ ਦੀ ਗਿਣਤੀ ਵਧ ਸਕਦੀ ਹੈ ਅਤੇ ਇਸ ਲਈ ਪਾਬੰਦੀਆਂ ਲਾਉਣ ਦੀ ਜ਼ਰੂਰਤ ਹੈ ਅਨਲਾਕ ਦੀ ਪ੍ਰਕਿਰਿਆ ‘ਚ ਅਰਥਵਿਵਸਥਾ ਅਤੇ ਸਮਾਜ ਦੀ ਸਥਿਤੀ ਨੂੰ ਧਿਆਨ ‘ਚ ਰੱਖਿਆ ਜਾਣਾ ਚਾਹੀਦਾ ਹੈ ਇਹ ਪ੍ਰਕਿਰਿਆ ਮੰਗ, ਦਬਾਅ ਜਾਂ ਤੁਲਨਾਤਮਕ ਮਾਨਤਾਵਾਂ ਜਾਂ ਸਮਾਨ ਅਧਿਕਾਰਾਂ ਦੇ ਆਧਾਰ ‘ਤੇ ਨਹੀਂ ਕੀਤੀ ਜਾ ਸਕਦੀ ਹੈ ਇਹ ਇੱਕ ਤਕਨੀਕੀ ਮਾਮਲਾ ਹੈ ਅਤੇ ਇਸ ਬਾਰੇ ਫੈਸਲਾ ਚਿਕਿਤਸਾ ਮਾਹਿਰਾਂ ਅਤੇ ਪ੍ਰਸ਼ਾਸਕਾਂ ਵੱਲੋਂ ਇਨ੍ਹਾਂ ਸਾਰੇ ਪ੍ਰਭਾਵਾਂ ਨੂੰ ਧਿਆਨ ‘ਚ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਬਾਰੇ ਫੈਸਲਾ ਭਾਵਨਾਤਮਕ ਮੁੱਦਿਆਂ ਦੇ ਆਧਾਰ ‘ਤੇ ਨਹੀਂ ਕੀਤਾ ਜਾ ਸਕਦਾ ਹੈ

ਜੇਕਰ ਅਨਲਾਕਿੰਗ ਦੀ ਪ੍ਰਕਿਰਿਆ ਨਾਕਾਮ ਹੋ ਜਾਂਦੀ ਹੈ ਅਤੇ ਇਸ ਕਾਰਨ ਫ਼ਿਰ ਤੋਂ ਲਾਕਡਾਊਨ ਲਾਗੂ ਕਰਨਾ ਪੈਂਦਾ ਹੈ ਤਾਂ ਲੋਕਾਂ ‘ਚ ਗੁੱਸਾ ਵਧੇਗਾ ਅਤੇ ਲਾਕਡਾਊਨ ਨਾਕਾਮ ਹੋ ਜਾਵੇਗਾ ਸਹਿਯੋਗ ਦੀ ਘਾਟ ‘ਚ ਇਹ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ ਅਤੇ ਰਾਸ਼ਟਰੀ ਸਿਹਤ ਆਫ਼ਤ ਦੇ ਸਮੇਂ ਵੀ ਸਮਾਜਿਕ, ਸਿਆਸੀ ਮੱਤਭੇਦਾਂ ਨਾਲ ਇਸ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ ਇਸ ਸਬੰਧੀ ਸਾਰੇ ਲੋਕਾਂ ਨੂੰ ਇੱਕਜੁਟਤਾ ਦਿਖਾਉਣੀ ਹੋਵੇਗੀ ਅਤੇ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਵੈਕਸੀਨ ਦੇ ਨਿਰਮਾਣ ਵਿਚ ਤੇਜ਼ੀ ਲਿਆਉਣੀ ਹੋਵੇਗੀ
ਡਾ. ਐਸ. ਸਰਸਵਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.