NEET Exam Results : ਮਲੇਰਕੋਟਲਾ ਦੀ ਪਰਾਂਜਲ ਨੀਟ ਦੀ ਪ੍ਰੀਖਿਆ ਵਿਚੋਂ ਦੇਸ਼ ‘ਚੋਂ ਚੌਥੇ ਸਥਾਨ ‘ਤੇ, ਪੰਜਾਬ ਵਿੱਚੋਂ ਅੱਵਲ

NEET Exam Results

ਮਲੇਰਕੋਟਲਾ (ਗੁਰਪ੍ਰੀਤ ਸਿੰਘ)। ਮਾਲੇਰਕੋਟਲਾ ਦੀ ਪਰਾਂਜਲ ਅਗਰਵਾਲ ਨੇ ਜਿਸ ਨੇ ਨੀਟ ਦੀ ਪ੍ਰੀਖਿਆ (NEET Exam Results) ‘ਚੋ ਦੇਸ਼ ਭਰ ਤੋ ਚੌਥਾਂ ਸਥਾਨ ਅਤੇ ਪੰਜਾਬ ‘ਚੋ ਪਹਿਲਾ ਸਥਾਨ ਹਾਸਲ ਕਰਕੇ ਜਿਥੇ ਪੰਜਾਬ ਦੇ ਸੱਭ ਤੋਂ ਛੋਟੇ ਜਿਲ੍ਹੇ ਵਜੋਂ ਜਾਣੇ ਜਾਂਦੇ ਮਾਲੇਰਕੋਟਲਾ ਦਾ ਨਾਂ ਰੋਸ਼ਨ ਕੀਤਾ ਹੈ ਉਥੇ ਹੀ ਆਪਣੇ ਮਾਤਾ ਪਿਤਾ ਦਾ ਨਾਂ ਪੂਰੇ ਦੇਸ਼ ਵਿੱਚ ਚਮਕਾਇਆ ਹੈ।

ਇਸ ਸਬੰਧੀ ਗੱਲਬਾਤ ਕਰਦਿਆ ਪਰਾਂਜਲ ਅਗਰਵਾਲ ਇਸ ਸਫਲਤਾ ਦਾ ਸਿਹਰਾ ਆਪਣੇ ਮਾਤਾ ਪਿਤਾ ਵਿਕਾਸ ਅਗਰਵਾਲ ਅਤੇ ਮੋਨਿਕਾ ਅਗਰਵਾਲ ਅਤੇ ਅਧਿਆਪਕਾਂ ਸਿਰ ਬੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਦੋਲਤ ਹੀ ਉਸਦੇ ਸੁਪਨਿਆਂ ਨੂੰ ਪਰ ਲਗੇ ਹਨ। ਪਰਾਂਜਲ ਅਗਰਵਾਲ ਦਿਲੀ ਦੇ ਏਮਸ ਵਿੱਖੇ ਐਮ.ਬੀ.ਬੀ.ਐਸ.ਕਰਕੇ ਕਾਡਿਓਲਿਜਿਸਟ ਜਾਂ ਨਿਉਰੋਲਾਜਿਸ਼ਟ ਸਰਜਨ ਬਨਣਾ ਚਾਹੁੰਦੀ ਹੈ।

ਪਰਾਂਜਲ ਨੇ ਕਿਹਾ ਕਿ ਜੇਕਰ ਮਨ ਵਿੱਚ ਕਿਸੇ ਟੀਚੇ ਨੂੰ ਹਾਸਲ ਕਰਨ ਦਾ ਜ਼ਜਬਾ ਹੋਵੇ ਉਸ ਨੂੰ ਸਖਤ ਮੇਹਨਤ ਨਾਲ ਹਾਸਲ ਕੀਤਾ ਜਾਂ ਸਕਦਾ ਹੈ। ਇਹ ਸ਼ਬਦ ਹਮੇਸ਼ਾ ਹੀ ਉਸਦੇ ਜਹਨ ਵਿੱਚ ਗੁੰਜਦੇ ਰਹਿੰਦੇ ਸਨ, ਜਿਸਨੂੰ ਹਥਿਆਰ ਬਣਾ ਕੇ ਉਸਨੇ ਮੈਡੀਕਲ ਦਾਖਲਾ ਪ੍ਰੀਖਿਆ ‘ਚੋ ਚੌਥਾ ਸਥਾਨ ਹਾਸਲ ਕੀਤਾ। ਪਰਾਂਜਲ ਦਿਨ ਵਿੱਚ 16 ਘੰਟੇ ਦੇ ਕਰੀਬ ਪੜਾਈ ਨੂੰ ਸਮਰਪਿਤ ਸੀ ਇਸ ਦੌਰਾਣ ਸਿਰਫ 8 ਘੰਟੇ ਹੀ ਸੌਂਦੀ ਸੀ। ਜਿਕਯੋਗ ਹੈ ਕਿ ਮੰਗਲਵਾਰ ਨੂੰ ਦੇਰ ਸ਼ਾਮ ਨੀਟ ਪ੍ਰੀਖਿਆ ਦਾ ਨਤੀਜਾ ਸਬੰਧੀਤਿ ਏਜੰਸੀ ਵਲੋਂ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ

ਪਰਾਂਜਲ ਦੇ ਪਿਤਾ ਵਿਕਾਸ ਅਗਰਵਾਲ ਅਤੇ ਮਾਤਾ ਮੋਨਿਕਾ ਅਗਰਵਾਲ ਜੋ ਕਿ ਰੇਡੀਮੇਡ ਕੱਪੜਿਆਂ ਦੇ ਵਪਾਰੀ ਹਨ, ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਪਰਾਂਜਲ ਉਨ੍ਹਾਂ ਦੇ ਪਰਿਵਾਰ ਦੀ ਪਹਿਲੀ ਡਾਕਟਰ ਹੋਵੇਗੀ। ਜਿਸ ‘ਤੇ ਸਾਰੇ ਖਾਨਦਾਨ ਨੂੰ ਫ਼ਖਰ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਹ ਨੀਟ ਦੀ ਪ੍ਰੀਖਿਆ ਜਰੂਰ ਪਾਸ ਕਰੇਗੀ ਪਰੰਤੂ ਪੂਰੇ ਦੇਸ਼ ‘ਚੋ ਚੌਥਾ ਅਤੇ ਪੰਜਾਬ ‘ਚੋ ਪਹਿਲਾ ਰੈਂਕ ਹਾਸਲ ਕਰੇਗੀ, ਇਸਦੀ ਕਲਪਨਾ ਨਹੀਂ ਕੀਤੀ ਸੀ।