Lok Sabha Elections: ਪਰਮਪਾਲ ਕੌਰ ਨੂੰ ਕਿਸਾਨ ਜਥੇਬੰਦੀਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ

Lok Sabha Elections
ਸਰਦੂਲਗੜ੍ਹ: ਵਿਰੋਧ ਕਰ ਰਹੇ ਕਿਸਾਨਾਂ ਨੂੰ ਬੈਰੀਕੇਟ ਲਗਾ ਕੇ ਰੋਕਦੀ ਹੋਈ ਪੁਲਿਸ।

Lok Sabha Elections: ਕਿਸਾਨਾਂ ਦੀ ਆੜ ’ਚ ਵਿਰੋਧੀ ਪਾਰਟੀਆਂ ਬੁਖਲਾਹਟ ’ਚ ਆ ਕੇ ਅਜਿਹਾ ਕਰਵਾ ਰਹੀਆਂ : ਮਲੂਕਾ

  • ਬੁਢਲਾਡਾ ਆਮਦ ਮੌਕੇ ਵੀ ਹੋਇਆ ਵਿਰੋਧ

(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਲੋਕ ਸਭਾ ਹਲਕਾ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਅੱਜ ਸਰਦੂਲਗੜ੍ਹ ਸ਼ਹਿਰ ਅਤੇ ਫੱਤਾ ਮਾਲੋਕਾ ਵਿਖੇ ਆਪਣੀਆਂ ਚੋਣਾਂ ਸਬੰਧੀ ਮੀਟਿੰਗਾਂ ਕਰਨ ਲਈ ਪੁੱਜੇ ਸਨ, ਜਿਨ੍ਹਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਆਪਣੇ ਚੋਣ ਪ੍ਰਚਾਰ ਲਈ ਜਦੋਂ ਆਟੋ ਮਾਰਕੀਟ ਸਰਦੂਲਗੜ੍ਹ ਬੀਜੇਪੀ ਦੇ ਪੁਰਾਣੇ ਆਗੂ ਪਵਨ ਕੁਮਾਰ ਜੈਨ ਦੇ ਘਰ ਰੱਖੇ ਪ੍ਰੋਗਰਾਮ ’ਚ ਪੁੱਜੇ ਤਾਂ ਸੰਯੁਕਤ ਮੋਰਚਾ ਦੇ ਸੱਦੇ ’ਤੇ ਭਾਜਪਾ ਉਮੀਦਵਾਰਾਂ ਦੇ ਵਿਰੋਧ ਨੂੰ ਲੈ ਕੇ ਬੀਕੇਯੂ ਡਕੌਂਦਾ ਧਨੇਰ ਗਰੁੱਪ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਕੌਰ ਸਿੰਘ ਦੀ ਅਗਵਾਈ ’ਚ ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। Lok Sabha Elections

ਹਰ ਪਾਰਟੀ ਦੇ ਉਮੀਦਵਾਰ ਨੂੰ ਵੋਟ ਮੰਗਣ ਦਾ ਅਧਿਕਾਰ: ਪਰਮਪਾਲ ਕੌਰ

ਮੌਕੇ ’ਤੇ ਪੁੱਜੀ ਸਰਦੂਲਗੜ੍ਹ ਪੁਲਿਸ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ। ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਕਿਹਾ ਕਿ ਹਰ ਪਾਰਟੀ ਦੇ ਉਮੀਦਵਾਰ ਨੂੰ ਵੋਟ ਮੰਗਣ ਦਾ ਅਧਿਕਾਰ ਹੈ। ਕੁਝ ਵਿਰੋਧੀ ਪਾਰਟੀਆਂ ਬੁਖਲਾਹਟ ’ਚ ਆ ਕੇ ਕਿਸਾਨਾਂ ਦੀ ਆੜ ’ਚ ਅਜਿਹਾ ਕਰ ਰਹੀਆਂ ਹਨ ਜਿਸ ਸਬੰਧੀ ਲੋਕ ਸਭਾ ਹਲਕਾ ਬਠਿੰਡਾ ਦੇ ਵਾਸੀ ਭਲੀਭਾਂਤ ਜਾਣੂੰ ਹਨ। ਇਸ ਮੌਕੇ ਪਵਨ ਕੁਮਾਰ ਜੈਨ , ਜਗਜੀਤ ਸਿੰਘ ਮਿਲਖਾ, ਗੋਮਾ ਰਾਮ ਕਰੰਡੀ, ਪ੍ਰੇਮ ਕੁਮਾਰ ਗਰਗ, ਜਸਵੰਤ ਸਿੰਘ ਰਾਜ ਰਾਣਾ, ਮੰਡਲ ਪ੍ਰਧਾਨ ਜਸਵਿੰਦਰ ਸੰਘਾ ਆਦਿ ਬੀਜੇਪੀ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ’ਚ ਸੀਐਮ ਮਾਨ ਨੇ ਡਾ. ਚੱਬੇਵਾਲ ਦੇ ਹੱਕ ’ਚ ਕੀਤੀ ਰੈਲੀ

Lok Sabha Elections
ਬੁਢਲਾਡਾ: ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੇ ਵਿਰੋਧ ’ਚ ਇੱਕਠੇ ਹੋਏ ਕਿਸਾਨ।

Lok Sabha Elections ਬੁਢਲਾਡਾ ਤੋਂ ਸੰਜੀਵ ਤਾਇਲ ਅਨੁਸਾਰ: ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੀ ਬੁਢਲਾਡਾ ਆਮਦ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਖਤਰੁਖ ਅਖਤਿਆਰ ਕਰਦਿਆਂ ਭਾਜਪਾ ਖਿਲਾਫ ਨਾਅਰੇਬਾਜੀ ਕੀਤੀ। ਭਾਜਪਾ ਵੱਲੋਂ ਇਸ ਪ੍ਰੋਗਰਾਮ ਨੂੰ ਬੇਸ਼ੱਕ ਪੂਰਾ ਗੁਪਤ ਰੱਖਿਆ ਹੋਇਆ ਸੀ ਪਰ ਕਿਸਾਨਾਂ ਨੂੰ ਇਸ ਦੀ ਭਿਣਕ ਪੈਣ ਤੇ ਉਹ ਇਸ ਵਰਕਰ ਮਿਲਣੀ ਪ੍ਰੋਗਰਾਮ ਵੱਲ ਨੂੰ ਆਉਣੇ ਸ਼ੁਰੂ ਹੋ ਗਏ, ਜਿੰਨ੍ਹਾਂ ਨੂੰ ਡੀ ਐਸ ਪੀ ਬੁਢਲਾਡਾ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਦੂਰ ਹੀ ਰੋਕੀ ਰੱਖਿਆ ਅਤੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ’ਚ ਸ਼ਹਿਰ ਦੀਆ ਅੰਦਰਲੀਆ ਗਲੀਆਂ ਵਿੱਚੋਂ ਦੀ ਪ੍ਰੋਗਰਾਮ ਤੱਕ ਪੁੱਜਦਾ ਕੀਤਾ।

LEAVE A REPLY

Please enter your comment!
Please enter your name here