ਪੰਜਾਬ ਦੀ ਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਢੇਰ

Border Security Force

ਪੰਜਾਬ ਦੀ ਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਢੇਰ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਜਿਵੇਂ-ਜਿਵੇਂ ਠੰਢ ਵਧਦੀ ਹੈ ਤਾਂ ਸੰਘਣੀ ਧੁੰਦ ਦੀ ਚਾਦਰ ਵਿਛ ਜਾਂਦੀ ਹੈ। ਇਸ ਸੰਘਣੀ ਧੁੰਦ ਦਾ ਫਾਇਦਾ ਲੈਂਦਿਆਂ ਪਾਕਿਤਸਤਾਨੀ ਘੁਸਪੈਠੀਏ ਆਪਣੀਆਂ ਕੋਝੀਆਂ ਚਾਲਾਂ ਵੀ ਚੱਲਦੇ ਰਹਿੰਦੇ ਹਨ। ਇਨ੍ਹਾਂ ਦੀਆਂ ਕੋਝੀਆਂ ਚਾਲਾਂ ਦਾ ਮੂੰਹਤੋੜ ਜਵਾਬ ਦੇਣ ਲਈ ਬੀਐੱਸਐੱਫ਼ (Border Security Force) ਦੇ ਜਵਾਨ ਵੀ ਹਮੇਸ਼ਾ ਤਿਆਰ ਰਹਿੰਦੇ ਹਨ। ਇਸੇ ਤਰ੍ਹਾਂ ਹੀ ਅੰਮਿ੍ਰਤਸਰ ਜ਼ਿਲ੍ਹੇ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਰਮਦਾਸ ਨੇੜੇ ਭਾਰਤ-ਪਾਕਿਸਤਾਨ ਸਰਹੱਦ ਤੋਂ ਭਾਰਤ ਵੱਲ ਦਾਖਲ ਹੋਣ ਦੀ ਕਸ਼ਿਸ਼ ਕਰ ਰਹੇ ਘੁਸਪੈਠੀਏ ਨੂੰ ਬੀ.ਐੱਸ.ਐਫ (Border Security Force) ਦੀ 73 ਬਟਾਲੀਅਨ ਦੇ ਜਵਾਨ ਵੱਲੋਂ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਬੀਤੀ ਰਾਤ 8 ਵਜੇ ਦੇ ਕਰੀਬ ਰਮਦਾਸ ਨੇੜੇ ਹਿੰਦ ਪਾਕਿ ਬਾਰਡਰ ਦੀ ਓ.ਪੀ. ਨੰਬਰ 1 ਤੇ ਤਾਇਨਾਤ ਹੌਲਦਾਰ ਗੁਲਾਮ ਐੱਮ.ਡੀ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਭਾਰਤ ਵਾਲੇ ਪਾਸੇ ਆਉਂਦਾ ਦੇਖਿਆ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਹੌਲਦਾਰ ਗੁਲਾਮ ਐੱਮ.ਡੀ. ਨੇ ਆਪਣੀ ਰਾਈਫਲ ਨਾਲ 3 ਰਾਉਂਡ ਫਾਇਰ ਕਰਕੇ ਉਸ ਨੂੰ ਉਥੇ ਹੀ ਮਾਰ ਮੁਕਾਇਆ। ਮਰੇ ਹੋਏ ਘੁਸਪੈਠੀਏ ਨੇ ਖਾਕੀ ਪੈਂਟ, ਨੀਲੀ ਕੋਟੀ ਤੇ ਲਾਈਨਾਂ ਵਾਲੀਆਂ ਜੁਰਾਬਾਂ ਪਹਿਨੀਆਂ ਹੋਈਆਂ ਸਨ, ਜਿਸਦੇ ਕੋਲ ਆਪਣਾ ਇਕ ਹਥਿਆਰ ਵੀ ਸੀ। (Border Security Force)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ