ਪਿੰਡ ਹੇੜੀਕੇ ’ਚ ਐਸ.ਸੀ ਕੋਟੇ ਦੀ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਧਾਰਿਆ ਹਿੰਸਕ ਰੂਪ, ਪੰਚ ਗਗਨਦੀਪ ਸਿੰਘ ਹੋਇਆ ਗੰਭੀਰ ਜ਼ਖ਼ਮੀ

ਮਾਮਲਾ :  ਪਿੰਡ ਹੇੜੀਕੇ ਦੀ ਐਸ.ਸੀ ਕੋਟੇ ਦੀ ਜ਼ਮੀਨ ਦਾ

  • ਪੰਚਾਇਤ ਵੱਲੋਂ ਰੋਸ ਵਜੋਂ ਕਾਤਰੋਂ ਚੌਕ ’ਚ ਧਰਨਾ, ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ

ਸੇਰਪੁਰ (ਰਵੀ ਗੁਰਮਾ)। ਅੱਜ ਕਸਬਾ ਸ਼ੇਰਪੁਰ ਅੰਦਰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ’ਤੇ ਪਿੰਡ ਹੇੜੀਕੇ ਦੀ ਪੰਚਾਇਤ ’ਚ ਐਸ.ਸੀ ਕੋਟੇ ਦੀ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਜਿਸ ਵਿੱਚ ਪਿੰਡ ਹੇੜੀਕੇ ਦੇ ਮੌਜੂਦਾ ਪੰਚ ਗਗਨਦੀਪ ਸਿੰਘ ਗੰਭੀਰ ਰੂਪ ਚ ਜ਼ਖਮੀ ਗਿਆ, ਜਿਸ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਦਾਖਲ ਕਰਵਾਇਆ ਗਿਆ ।

ਇਸ ਘਟਨਾ ਕਰਕੇ ਮੌਕੇ ਉਪਰ ਸਬ ਡਵੀਜ਼ਨ ਧੂਰੀ ਦੇ ਡੀਐੱਸਪੀ ਪਰਮਿੰਦਰ ਸਿੰਘ,ਥਾਣਾ ਮੁਖੀ ਮੈਡਮ ਸੁਖਵਿੰਦਰ ਕੌਰ ਭਾਰੀ ਪੁਲਿਸ ਫੋਰਸ ਸਮੇਤ ਹਸਪਤਾਲ ਸੇਰਪੁਰ ਪਹੁੰਚੇ । ਇਸ ਘਟਨਾ ਦੇ ਰੋਸ ਵਜੋਂ ਪਿੰਡ ਹੇੜੀਕੇ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਕਾਤਰੋਂ ਚੌਕ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਦੂਜੀ ਧਿਰ ਉਪਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ।

d 1

ਇਸ ਸੰਬੰਧੀ ਜ਼ੇਰੇ ਇਲਾਜ ਪੰਚ ਗਗਨਦੀਪ ਸਿੰਘ ਨੇ ਦੱਸਿਆ ਕਿ ਮੈਂ ਐਚ.ਡੀ.ਐਫ. ਸੀ ਬੈਂਕ ਵਿਚ ਚੈੱਕ ਲਗਾਉਣ ਲਈ ਆਇਆ ਸੀ। ਰਸਤੇ ਵਿੱਚ ਪਹਿਲਾਂ ਤੋਂ ਮੋਜੂਦ 12-13 ਵਿਅਕਤੀਆਂ ਨੇ ਮੈਨੂੰ ਕਾਤਰੋਂ ਚੌਕ ਸੇਰਪੁਰ ’ਚ ਘੇਰ ਲਿਆ। ਮੈਂ ਆਪਣੇ ਬਚਾਓ ਲਈ ਭੱਜਿਆ ਪਰ ਉਹਨਾਂ ਲੋਕਾਂ ਨੇ ਮੇਰੇ ਉਪਰ ਡਾਂਗਾਂ ’ਤੇ ਤਲਵਾਰਾਂ ਨਾਲ ਵਾਰ ਕੀਤੇ । ਜਿਸ ਕਰਕੇ ਮੈਂ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਕੌਰ ਨੇ ਜਾਣਕਾਰੀ ਦੱਸਿਆ ਕਿ ਪੰਚ ਗਗਨਦੀਪ ਦੇ ਬਿਆਨਾਂ ਦੇ ਆਧਾਰ ਉੱਪਰ ਅਪਰਾਧਿਕ ਧਾਰਾ 307,323,341 ਤਹਿਤ ਪਰਚਾ ਦਰਜ਼ ਕਰ ਲਿਆ ਹੈ। ਇਸ ਮੌਕੇ ਧਰਨੇ ਦੀ ਹਮਾਇਤ ਤੇ ਪਹੁੰਚੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ , ਕਾਂਗਰਸੀ ਆਗੂ ਕੁਲਦੀਪ ਸਿੰਘ ਕੀਪਾ ਨੇ ਪੰਚ ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

d2

ਕੀ ਕਹਿੰਦੇ ਨੇ ਪਿੰਡ ਦੇ ਸਰਪੰਚ

ਇਸ ਸਬੰਧੀ ਪਿੰਡ ਦੀ ਸਰਪੰਚ ਬੀਬੀ ਪਾਲਵਿੰਦਰ ਕੌਰ ਨੇ ਕਿਹਾ ਕਿ ਪੰਚਾਇਤ ਵੱਲੋਂ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਦਰਖਾਸਤਾਂ ਦਿੱਤੀਆਂ ਗਈਆਂ ਸਨ । ਪਰ ਪ੍ਰਸ਼ਾਸਨ ਨੇ ਉਨ੍ਹਾਂ ਉਪਰ ਕੋਈ ਕਾਰਵਾਈ ਨਹੀਂ ਕੀਤੀ । ਅੱਜ ਦਾ ਹਮਲਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੋਇਆ ਹੈ। ਜਿਸ ਵਿੱਚ ਮੌਜੂਦਾ ਪੰਚ ਗਗਨਦੀਪ ਸਿੰਘ ਗੰਭੀਰ ਰੂਪ ਜ਼ਖਮੀ ਹੋਇਆ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਕਾਤਰੋਂ ਚੌਕ ’ਚ ਧਰਨਾ ਜਾਰੀ ਰਹੇਗਾ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਸਵੰਤ ਸਿੰਘ ਖੇੜੀ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਕਈ ਦਿਨਾਂ ਤੋਂ ਦਰਖਾਸਤਾਂ ਦੇ ਰਹੇ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਉਪਰ ਕੋਈ ਕਾਰਵਾਈ ਨਹੀਂ ਕੀਤੀ । ਅੱਜ ਵੀ ਸਾਡੀ ਮਹਿਲਾ ਆਗੂ ਨਾਲ ਇਹਨਾਂ ਨੇ ਤਕਰਾਰ ਕੀਤੀ ਹੈ। ਅਸੀਂ ਥਾਣਾ ਸ਼ੇਰਪੁਰ ਵਿਖੇ ਕਾਰਵਾਈ ਲਈ ਆ ਰਹੇ ਸੀ। ਇਸ ਤੋਂ ਬਾਅਦ ਸਾਡੀ ਕਾਤਰੋਂ ਚੌਕ ਵਿੱਚ ਹੱਥੋ ਪਾਈ ਹੋਈ ਹੈ। ਸਾਡਾ ਵੀ ਇੱਕ ਕਾਰਕੁਨ ਜ਼ਖ਼ਮੀ ਹੋਇਆ ਹੈ । ਜਿਸ ਨੂੰ ਧੂਰੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਸਾਡਾ ਡੀਐਸਪੀ ਦਫ਼ਤਰ ਧੂਰੀ ਵਿਖੇ ਧਰਨਾ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ