ਢਾਈ ਕੁਇੰਟਲ ਭੁੱਕੀ ਚੂਰਾ ਸਮੇਤ ਇੱਕ ਗ੍ਰਿਫ਼ਤਾਰ, ਇੱਕ ਫਰਾਰ

ਅਨਿਲ ਅਮਲੋਹ : ਡੀ.ਐਸ.ਪੀ ਜੰਗਜੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਵਿਨੋਦ ਕੁਮਾਰ ਗਿ੍ਰਫ਼ਤਾਰ ਕੀਤੇ ਕਥਿਤ ਦੋਸ਼ੀ ਸਮੇਤ ਜਾਣਕਾਰੀ ਦਿੰਦੇ ਹੋਏ। ਤਸਵੀਰ:ਅਨਿਲ ਲੁਟਾਵਾ

 Opium Poppy Husk :  ਰਾਜਸਥਾਨ ਤੋਂ ਭੁੱਕੀ ਲਿਆ ਕੇ ਪੰਜਾਬ ਵੇਚਦੇ ਸਨ ਮੁਲਜ਼ਮ

(ਅਨਿਲ ਲੁਟਾਵਾ) ਅਮਲੋਹ। ਥਾਣਾ ਪੁਲਿਸ ਅਮਲੋਹ ਨੇ ਬੀਤੀ ਰਾਤ ਢਾਈ ਕੁਇੰਟਲ ਭੁੱਕੀ ਚੂਰਾ (Opium Poppy Husk) ਕਾਬੂ ਕੀਤਾ। ਜਿਨ੍ਹਾ ਵਿੱਚੋਂ ਇੱਕ ਵਿਅਕਤੀ ਹਨ੍ਹੇਰੇ ਦਾ ਫਾਇਦਾ ਉਠਾ ਕੇ ਭੱਜ ਗਿਆ ਜਦੋਂਕਿ ਦੂਸਰੇ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐਸ.ਪੀ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅੰਨ੍ਹੀਆ ਰੋਡ ਅਮਲੋਹ ਉੱਪਰ ਥਾਣਾ ਮੁਖੀ ਵਿਨੋਦ ਕੁਮਾਰ ਦੀ ਅਗਵਾਈ ਹੇਠ ਬੀਤੀ ਰਾਤ 1 ਵਜੇ ਦਰਮਿਆਨ 2 ਕਾਰਾਂ ਵਿਚ ਸਵਾਰ 2 ਵਿਅਕਤੀਆਂ ਕੋਲੋਂ ਢਾਈ ਕੁਇੰਟਲ ਭੁੱਕੀ ਚੂਰਾ ਕਾਬੂ ਕੀਤਾ ਗਿਆ। ਡੀ.ਐਸ.ਪੀ ਅਮਲੋਹ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪਰਵਿੰਦਰ ਸਿੰਘ ਉਰਫ਼ ਰਾਜਾ ਪੁੱਤਰ ਤੇਜ ਬਹਾਦਰ ਵਾਸੀ ਵਾਰਡ ਨੰਬਰ 7 ਅਮਲੋਹ ਮਾਰੂਤੀ ਕਾਰ ਨੰਬਰ ਐਚ.ਆਰ 01ਕੇ-8372 ਵਿਚ 6 ਬੋਰੀਆ ਅਤੇ ਉਸ ਦਾ ਪਿਤਾ ਅਲਟੋ ਕਾਰ ਨੰਬਰ ਪੀ.ਬੀ 11ਵੀ.ਯੂ 8848 ਵਿਚ 4 ਬੋਰੀਆ ਭੁੱਕੀ ਪੋਸਤ ਰਾਜਸਥਾਨ ਤੋਂ ਲੈ ਕੇ ਆ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਇਨ੍ਹਾਂ ਵਿਚੋਂ ਤੇਜ ਬਹਾਦਰ ਹਨੇਰੇ ਦਾ ਫਾਇਦਾ ਲੈ ਕੇ ਭੱਜ ਗਿਆ

ਜਦੋਂਕਿ ਪਰਵਿੰਦਰ ਸਿੰਘ ਨੂੰ ਧਾਰਾ 15, 61, 85 ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੂਸਰੇ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਮੁੱਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਮੰਨਿਆ ਕਿ ਉਹ ਰਾਜਸਥਾਨ ਤੋਂ ਭੁੱਕੀ ਲਿਆ ਕੇ ਇੱਥੇ ਵੇਚਦੇ ਸਨ ਅਤੇ ਉਨ੍ਹਾਂ ਖਿਲਾਫ਼ ਪਹਿਲਾ ਵੀ ਰਾਜਸਥਾਨ ਵਿਚ ਮੁਕੱਦਮਾ ਦਰਜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ