ਵਿਸਾਖੀ ਮੌਕੇ ’ਰੂਹ ਦੀ’ Honeypreet Insan ਨੇ ਕੀਤਾ ਟਵੀਟ, ਦਿੱਤਾ ਇਹ ਸੰਦੇਸ਼

Baisakhi Festival Hoenypreet Insan

ਸਰਸਾ। ਹਰ ਵਰ੍ਹੇ ਪੂਰੇ ਉਤਸ਼ਾਹ ਨਾਲ ਅਪਰੈਲ ਮਹੀਨੇ ’ਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ’ਤੇ ਪੰਜਾਬ ਅਤੇ ਹਰਿਆਣਾ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦੇ ਦਿਨ ਲੋਕ ਢੋਲ-ਨਗਾੜਿਆਂ ’ਤੇ ਲੱਚਦੇ ਗਾਉਂਦੇ ਹਨ। ਵਿਸਾਖੀ ਮਨਾਉਣ ਦੇ ਪਿੱਛੇ ਧਾਰਮਿਕ ਤੇ ਇਤਿਹਾਸਿਕ ਕਾਰਨ ਜੁੜਿਆ ਹੋਇਆ ਹੈ। (Honeypreet Insan)

ਇਹ ਤਿਉਹਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਇਸ ਨੂੰ ਹਾੜ੍ਹੀ ਦੀ ਫ਼ਸਲ ਪੱਕਣ ਮੌਕੇ ਮਨਾਇਆ ਜਾਂਦਾ ਹੈ। ਇਹ ਕਹਿਣ ’ਚ ਅਤਿਕਥਨੀ ਨਹੀਂ ਹੋਵੇਗੀ ਕਿ ਸਾਲ ਭਰ ਦੇਸ਼ ਭਰ ਦੇ ਬਸ਼ਿੰਦਿਆਂ ਦੇ ਖਾਣ ਲਈ ਅਨਾਜ ਇਕੱਠਾ ਕਰਨ ਦੀ ਖੁਸ਼ੀ ਵੀ ਇਸੇ ਤਿਉਹਾਰ ਨੂੰ ਮਨਾ ਕੇ ਸਾਂਝੀ ਕੀਤੀ ਜਾਂਦੀ ਹੈ। ਵਿਸਾਖੀ ਵਾਲੇ ਦਿਨ ਤੋਂ ਹੀ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾੜ੍ਹੀ ਦੀ ਫਸਲ ਦੀ ਵਾਢੀ ਸ਼ੁਰੂ ਹੁੰਦੀ ਹੈ।

ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਟਵੀਟ ਕਰਕੇ ਵਿਸਾਖੀ ਦੇ ਤਿਉਹਾਰ ਦੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ‘ਰੂਹ ਦੀ’ ਨੇ ਲਿਖਿਆ ਹੈ ਕਿ ਇਸ ਵਿਸਾਖੀ ’ਤੇ ਆਓ ਆਪਣੇ ਸੱਭਿਆਚਾਰ ਤੇ ਵਿਰਾਸਤ ਦੀ ਖੁਸ਼ਹਾਲੀ ਦੀ ਸ਼ਲਾਘਾ ਕਰਨ ਲਈ ਕੁਝ ਸਮਾਂ ਕੱਢੀਏ। ਆਓ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪਣ ਦੀ ਦਿਸ਼ਾ ’ਚ ਕੰਮ ਕਰੀਏ। ਇਹ ਵਿਸਾਖੀ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਤਰੱਕੀ ਲਿਆਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ