ਓਡੀਸ਼ਾ ਰੇਲ ਹਾਦਸਾ: ਪੀਐਮ ਮੋਦੀ ਬਾਲਾਸੋਰ ‘ਚ ਹਾਦਸੇ ਵਾਲੀ ਥਾਂ ‘ਤੇ ਪਹੁੰਚੇ

pm modi

OdishaTrain Accident : ਹਸਪਤਾਲ ’ਚ ਜਖਮੀਆਂ ਨੂੰ ਮਿਲੇ

ਓਡੀਸ਼ਾ (ਸੱਚ ਕਹੂੰ ਨਿਊਜ਼)। ਉਡੀਸਾ ਦੇ ਬਾਲਾਸੋਰ ’ਚ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਵੱਡੇ ਟਰੇਨ ਹਾਦਸੇ ਵਾਲੀ ਥਾਂ ’ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ। ਇੱਥੇ ਪਹੁੰਚਣ ’ਤੇ ਪੀਐਮ ਮੋਦੀ ਨੇ ਜਾਇਜ਼ਾ ਲਿਆ ਤੇ ਹਸਪਤਾਲ ’ਚ ਦਾਖਲ ਜਖਮੀਆਂ ਦਾ ਹਾਲਚਾਲ ਵੀ ਪੁੱਛਿਆ। ਇਸ ਮੌਕੇ ਉਨਾਂ ਮੌਕੇ ’ਤੇ ਰੇਲ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਤੇ ਹਾਦਸੇ ਦੇ ਕਾਰਨਾਂ ਸਬੰਧੀ ਵੀ ਜਾਣਕਾਰੀ ਲਈ।  (OdishaTrain Accident)

ਜਿਕਰਯੋਗ ਹੈ ਕਿ ਉਡੀਸਾ ਦੇ ਬਾਲਾਸੋਰ ’ਚ ਬੀਤੇ ਸ਼ੁੱਕਰਵਾਰ ਸ਼ਾਮ ਨੂੰ  ਵਾਪਰੇ ਵੱਡੇ ਟਰੇਨ ਹਾਦਸੇ ’ਚ 261 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 900 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਾਦਸਾ ਬਾਲਾਸੋਰ ਦੇ ਬਹਾਨਗਾ ਬਾਜ਼ਾਰ ਸਟੇਸ਼ਨ ਕੋਲ ਸ਼ਾਮ ਕਰੀਬ 7 ਵਜੇ ਹੋਇਆ। ਰੇਲਵੇ ਮੁਤਾਬਿਕ ਕਲਕੱਤਾ-ਚੈੱਨਈ-ਕੋਰੋਮੰਡਲ ਐੱਕਸਪ੍ਰੈਸ ਤਅੇ ਯਸ਼ਵੰਤਪੁਰ-ਹਾਵੜਾ ਐੱਕਸਪ੍ਰੈਸ ਬਹਾਨਗਾ ਸਟੇਸ਼ਨ ਕੋਲ ਡਿਰੇਲ ਹੋ ਗਈ ਸੀ। ਇਸ ਤੋਂ ਬਾਅਦ ਕੋਰੋਮੰਡਲ ਐੱਕਸਪੈ੍ਰਸ ਟਰੇਲ ਨਾਲ ਦੇ ਟ੍ਰੈਕ ’ਤੇ ਖੜੀ ਮਾਲਗੱਡੀ ਨਾਲ ਟਕਰਾ ਗਈ।

train accident

ਨਿਊਜ਼ ਏਜੰਸੀ ਮੁਤਾਬਿਕ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ (Train Accident) ਯਸ਼ਵੰਤਪੁਰ-ਹਾਵੜਾ ਐੱਕਸਪ੍ਰੈਸ ਡਿਰੇਲ ਹੋਈ ਸੀ। ਇਸ ਦੇ ਕੁਝ ਡੱਬੇ ਦੂਜੀ ਪਟਰੀ ’ਤੇ ਪਲਟੇ ਅਤੇ ਦੂਜੇ ਪਾਸੇ ਤੋਂ ਆ ਰਹੀ ਸ਼ਾਲੀਮਾਰ-ਚੈੱਨਈ ਕੋਰੋਮੰਡਲ ਐੱਕਸਪ੍ਰੈਸ ਨਾਲ ਟਕਰਾ ਗਏ। ਇਸ ਤੋਂ ਬਾਅਦ ਕੋਰੋਮੰਡਲ ਟਰੇਨ ਦੀਆਂ ਕੁਝ ਬੋਗੀਆਂ ਪਟਰੀ ਤੋਂ ਹੇਠਾਂ ਉਤਰ ਗਈਆਂ। ਉਹ ਬੋਗੀਆਂ ਦੂਜੇ ਟਰੈਕ ’ਤੇ ਮਾਲਗੱਡੀ ਨਾਲ ਭਿੜ ਗਈਆਂ। ਕੁਝ ਬੋਗੀਆਂ ਮਾਲਗੱਡੀ ਦੇ ਉਪਰ ਚੜ੍ਹ ਗਈਆਂ।

ਦੋਵਾਂ ਟਰੇਨਾਂ ਦੇ ਬਹਾਨਗਾ ਸਟੇਸ਼ਨ ਪਹੁੰਚਣ ’ਚ 3 ਘੰਟਿਆਂ ਦਾ ਫਰਕ ਸੀ, ਪਰ ਫੇਰ ਵੀ ਇੱਕਠਿਆਂ ਆ ਗਈਆਂ

ਟਰੇਨ ਨੰਬਰ 12864 ਬੈਂਗਲੁਰੂ – ਹਾਵੜਾ ਸੁਪਰਫਾਸਟ ਐਕਸਪ੍ਰੈਸ 1 ਜੂਨ ਨੂੰ ਸਵੇਰੇ 7:30 ਵਜੇ ਬੈਂਗਲੁਰੂ ਦੇ ਯਸ਼ਵੰਤਪੁਰ ਸਟੇਸ਼ਨ ਤੋਂ ਰਵਾਨਾ ਹੋਈ। ਇਸ ਨੇ 2 ਜੂਨ ਨੂੰ ਰਾਤ ਕਰੀਬ 8 ਵਜੇ ਹਾਵੜਾ ਪਹੁੰਚਣਾ ਸੀ। ਇਹ ਆਪਣੇ ਨਿਰਧਾਰਤ ਸਮੇਂ ਤੋਂ 3.30 ਘੰਟੇ ਦੀ ਦੇਰੀ ਨਾਲ 06:30 ਵਜੇ ਭਦਰਕ ਪਹੁੰਚੀ। ਅਗਲਾ ਸਟੇਸ਼ਨ ਬਾਲਾਸੋਰ ਸੀ, ਜਿੱਥੇ ਰੇਲਗੱਡੀ 4 ਘੰਟੇ ਦੀ ਦੇਰੀ ਨਾਲ 7:52 ’ਤੇ ਪਹੁੰਚਣੀ ਸੀ।

ਜਦੋਂ ਕਿ ਰੇਲਗੱਡੀ ਨੰਬਰ 12841 ਸਾਲੀਮਾਰ-ਚੇਨਈ ਕੇਂਦਰੀ ਕੋਰੋਮੰਡਲ ਐਕਸਪ੍ਰੈਸ 2 ਜੂਨ ਨੂੰ ਹੀ 3:20 ਵਜੇ ਹਾਵੜਾ ਤੋਂ ਰਵਾਨਾ ਹੋਈ ਸੀ। ਇਹ 3 ਜੂਨ ਨੂੰ ਸ਼ਾਮ 4:50 ਵਜੇ ਚੇਨਈ ਸੈਂਟਰਲ ਪਹੁੰਚਦੀ ਹੈ। ਇਹ ਸਮੇਂ ’ਤੇ ਸ਼ਾਮ 6:37 ’ਤੇ ਬਾਲਾਸੋਰ ਪਹੁੰਚੀ। ਅਗਲਾ ਸਟੇਸ਼ਨ ਭਦਰਕ ਸੀ ਜਿੱਥੇ ਟਰੇਨ ਨੇ 7:40 ’ਤੇ ਪਹੁੰਚਣਾ ਸੀ। ਪਰ 7 ਵਜੇ ਦੇ ਕਰੀਬ ਦੋਵੇਂ ਟਰੇਨਾਂ ਬਹਿਨਗਾ ਬਜਾਰ ਸਟੇਸ਼ਨ ਨੇੜੇ ਆਹਮੋ-ਸਾਹਮਣੇ ਹੋ ਗਈਆਂ ਤਾਂ ਇਹ ਵੱਡਾ ਹਾਦਸਾ ਵਾਪਰ ਗਿਆ।

ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਨੇ ਮੁਆਵਜੇ ਦਾ ਕੀਤਾ ਐਲਾਨ | Train Accident

ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੱਲ ਕੀਤੀ। ਹਾਦਸੇ ’ਚ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਅਤੇ (Train Accident) ਜਖਮੀਆਂ ਨੂੰ 50 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਜਖਮੀਆਂ ਲਈ 2 ਲੱਖ ਰੁਪਏ ਅਤੇ ਜਖਮੀਆਂ ਨੂੰ 50 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ (ਐਸਸੀਏ) ਨੇ ਬਾਲਾਸੋਰ ਰੇਲ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ।

ਮਮਤਾ, ਰਾਹੁਲ ਨੇ ਜਤਾਇਆ ਦੁੱਖ, ਵਰਕਰਾਂ ਨੂੰ ਮਦਦ ਦੀ ਅਪੀਲ | OdishaTrain Accident

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ’ਤੇ ਦੁੱਖ ਜਾਹਿਰ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ’ਤੇ ਲਿਖਿਆ- ਅਸੀਂ ਓਡੀਸਾ ਸਰਕਾਰ ਦੀ ਮਦਦ ਲਈ 5-6 ਮੈਂਬਰਾਂ ਦੀ ਟੀਮ ਮੌਕੇ ’ਤੇ ਭੇਜ ਰਹੇ ਹਾਂ। ਰਾਹੁਲ ਅਤੇ ਪਿ੍ਰਅੰਕਾ ਗਾਂਧੀ ਨੇ ਵੀ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਬਚਾਅ ’ਚ ਮਦਦ ਕਰਨ ਦੀ ਅਪੀਲ ਕੀਤੀ।