ਝੋਨੇ ਦੀ ਪਰਾਲੀ ਸਾੜਨ ’ਤੇ ਨਾਭਾ ਦਾ ਨੰਬਰਦਾਰ ਮੁਅੱਤਲ

Stubble

Stubble : ਜਿੰਮੇਵਾਰੀ ਭਰੇ ਅਹੁਦਿਆ ਵਾਲੇ ਮੋਹਤਬਰਾਂ ਦੀਆਂ ਉਣਤਾਈਆ ਬਰਦਾਸ਼ਤ ਨਹੀਂ ਹੋਣਗੀਆਂ : ਐਸ.ਡੀ.ਐਮ ਤਰਸੇਮ ਚੰਦ

(ਤਰੁਣ ਕੁਮਾਰ ਸ਼ਰਮਾ) ਨਾਭਾ। ਪ੍ਰਦੂਸ਼ਣ ’ਤੇ ਰੋਕਥਾਮ ਲਈ ਝੋਨੇ ਦੀ ਨਾੜ ਸਾੜਨ ਵਾਲੇ ਕਿਸਾਨਾਂ ’ਤੇ ਪ੍ਰਸ਼ਾਸ਼ਨਿਕ ਬਦਸਤੂਰ ਜਾਰੀ ਸਖ਼ਤੀ ਅਧੀਨ ਪ੍ਰਸ਼ਾਸ਼ਨਿਕ ਹੁਕਮਾਂ ਦੀ ਉਲੰਘਣਾ ਕਰਦੇ ਜਿਥੇ ਆਮ ਕਿਸਾਨਾਂ ਖਿਲਾਫ ਸਰਕਾਰੀ ਤੰਤਰ ਕਾਰਵਾਈ ਕਰ ਰਿਹਾ ਹੈ ਉਥੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਵੱਲੋ ਵਰਤੀ ਜਾ ਰਹੀ ਉਣਤਾਈਆਂ ਸੰਬੰਧੀ ਸਖ਼ਤ ਕਾਨੂੰਨੀ ਕਾਰਵਾਈਆਂ ਪਹਿਲੀ ਵਾਰ ਵਰਤਾਰੇ ’ਚ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲੋਕਤੰਤਰੀ ਪ੍ਰਕਿਰਿਆ ਦੀ ਸਭ ਤੋਂ ਅਹਿਮ ਕੜੀ ਵਜੋਂ ਪੰਚਾਇਤਾਂ ਅਤੇ ਨੰਬਰਦਾਰਾਂ ਵੱਲੋ ਪ੍ਰਸ਼ਾਸ਼ਨਿਕ ਹਦਾਇਤਾਂ ਦੀ ਉਲੰਘਣਾ ਖਿਲਾਫ ਮਿਸਾਲੀ ਕਾਰਵਾਈ ਵਜੋਂ ਨਾਭਾ ਦੇ ਪਿੰਡ ਧਾਰੋਕੀ ਦੇ ਨੰਬਰਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। (Stubble)

ਇਹ ਵੀ ਪੜ੍ਹੋ: ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ, ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ 23 ਕਿਸਾਨਾਂ ਵਿਰੁੱਧ ਕਾਰਵਾਈ

ਜਾਣਕਾਰੀ ਅਨੁਸਾਰ ਉਪ ਮੰਡਲ ਮੈਜਿਸਟਰੇਟ, ਨਾਭਾ ਨੇ ਆਪਣੇ ਦਫਤਰੀ ਪੱਤਰ ਨੰ : 5804 ਮਿਤੀ:13-10-2023 ਰਾਹੀਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਰਿਪੋਰਟ ਕੀਤੀ ਹੈ ਕਿ ਪਿੰਡ ਧਾਰੋਂਕੀ ਤਹਿਸੀਲ ਨਾਭਾ ਵਿਖੇ 34 ਕਨਾਲ 8 ਮਰਲੇ ਵਿੱਚ ਮਿਤੀ:12-10-2023 ਨੂੰ ਕੁਝ ਕਿਸਾਨਾਂ ਵੱਲੋਂ ਜੀਰੀ ਦੀ ਨਾੜ ਨੂੰ ਅੱਗ ਲਗਾਈ ਗਈ ਹੈ। ਜੀਰੀ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿੱਚ ਇੱਕ ਕਿਸਾਨ ਕਰਨੈਲ ਸਿੰਘ ਪੁੱਤਰ ਧਰਮ ਸਿੰਘ ਦਾ ਨਾਮ ਸ਼ਾਮਲ ਹੈ ਜੋ ਕਿ ਪਿੰਡ ਧਾਰੋਕੀ ਦੇ ਨੰਬਰਦਾਰ ਜਿਹੇ ਸਨਮਾਨਿਤ ਅਹੁਦੇ ’ਤੇ ਕੰਮ ਕਰ ਰਿਹਾ ਹੈ।
ਅਜਿਹਾ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਨੰਬਰਦਾਰ ਦਾ ਅਹੁਦਾ ਇਕ ਜਿੰਮੇਵਾਰ ਅਹੁਦਾ ਹੋਣ ਕਾਰਨ ਪਿੰਡ ਦੇ ਦੂਸਰੇ ਲੋਕ ਵੀ ਉਸ ਦੀ ਪਾਲਣਾ ਕਰਦੇ ਹੈ ਜਦਕਿ ਪਿੰਡ ਦੇ ਨੰਬਰਦਾਰ ਦੇ ਪ੍ਰਸ਼ਾਸ਼ਨਿਕ ਹੁਕਮਾਂ ਉਲਟ ਭੁਗਤਾਨ ਉਸ ਦੇ ਅਹੁਦੇ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਇਸੇ ਕਾਰਨ ਉਪ ਮੰਡਲ ਮੈਜਿਸਟਰੇਟ, ਨਾਭਾ ਵਲੋਂ ਉਕਤ ਨੰਬਰਦਾਰ ਨੂੰ ਅਹੁਦਾ ਨੰਬਰਦਾਰ ਤੋਂ ਤੁਰੰਤ ਮੁਅੱਤਲ ਕਰਨ ਦੀ ਸਿਫਾਰਸ਼ ਜਿਲ੍ਹਾ ਪ੍ਰਸ਼ਾਸ਼ਨ ਕੀਤੀ ਗਈ ਹੈ। Stubble

Stubble

ਉਪ ਮੰਡਲ ਮੈਜਿਸਟਰੇਟ, ਨਾਭਾ ਵੱਲੋਂ ਪ੍ਰਾਪਤ ਰਿਪੋਰਟ ’ਤੇ ਗੌਰ ਕਰਨ ’ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਪਾਇਆ ਕਿ ਉਕਤ ਨੰਬਰਦਾਰ ਵੱਲੋਂ ਇਕ ਜਿੰਮੇਵਾਰ ਅਹੁਦੇ ਉਪਰ ਰਹਿੰਦੇ ਹੋਏ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਦਾ ਜਿੰਮੇਵਾਰ ਪਾਇਆ ਗਿਆ। ਜਿਲ੍ਹਾ ਪ੍ਰਸ਼ਾਸ਼ਨ ਵੱਲੋ ਜਾਰੀ ਹੁਕਮਾਂ ਅਨੁਸਾਰ ਸਪਸ਼ੱਟ ਹੁੰਦਾ ਹੈ ਕਿ ਉਕਤ ਨੰਬਰਦਾਰ ਵੱਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋ ਜਾਰੀ ਹਦਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਲਈ ਉਪ ਮੰਡਲ ਮੈਜਿਸਟਰੇਟ ਨਾਭਾ ਦੀ ਉਕਤ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਸੰਬੰਧਤ ਨੰਬਰਦਾਰ ਨੂੰ ਅਹੁਦਾ ਨੰਬਰਦਾਰੀ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਕੁਲੈਕਟਰ, ਜਿਲ੍ਹਾ ਪਟਿਆਲਾ ਦੇ ਹੁਕਮਾਂ ਦੀ ਇਕ ਕਾਪੀ ਨੰਬਰਦਾਰ ਨੂੰ ਤਕਸੀਮ ਕਰਵਾਕੇ ਅਤੇ ਇਕ ਕਾਪੀ ਪਿੰਡ ਦੀ ਅਹਿਮ ਜਗਹਾ ’ਤੇ ਚਿਪਕਾ ਕਰਕੇ ਤਾਮੀਲੀ ਰਿਪੋਰਟ ਇਸ ਦਫਤਰ ਨੂੰ ਤੁਰੰਤ ਭੇਜਣੀ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ।

ਮੋਹਤਬਰ ਵਿਅਕਤੀਆਂ ਦੀਆਂ ਉਣਤਾਈਆ ਬਰਦਾਸ਼ਤ ਨਹੀਂ ਹੋਣਗੀਆਂ : ਐਸ.ਡੀ.ਐਮ ਨਾਭਾ

ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਐਸ.ਡੀ.ਐਮ ਨਾਭਾ ਤਰਸੇਮ ਚੰਦ ਨੇ ਕਿਹਾ ਕਿ ਜਿੰਮੇਵਾਰੀ ਭਰੇ ਅਹੁਦਿਆ ’ਤੇ ਬੈਠੇ ਮੋਹਤਬਰਾਂ ਦੀਆਂ ਉਣਤਾਈਆ ਬਰਦਾਸ਼ਤ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਝੋਨੇ ਦੀ ਨਾੜ ਦੀ ਕਟਾਈ ਅਤੇ ਸੰਭਾਲ ਲਈ ਪੰਜਾਬ ਸਰਕਾਰ ਖੇਤੀਬਾੜੀ ਸਾਧਨ ਦੇਣ ਨੂੰ ਤਿਆਰ ਹੈ ਪਰੰਤੂ ਦੋਸ਼ੀ ਪਾਏ ਜਾਣ ’ਤੇ ਕੋਈ ਰਿਆਇਤ ਵੀ ਨਹੀਂ ਵਰਤੀ ਜਾਏਗੀ।