ਹੁਣ ਘੋਨੇ ਫਾਟਕਾਂ ਦਾ ਮੁੱਕੇਗਾ ਡਰ, ਸਿਰਫ਼ 28 ਫਾਟਕ ਬਿਨਾ ਚੌਂਕੀਦਾਰ

Now, Ghann, Gates, only, 28 Gates, without, Chowkidar

ਨਵੀਂ ਦਿੱਲੀ, (ਏਜੰਸੀ)। ਰੇਲ ਮੰਤਰੀ ਪਿਊੂਸ਼ ਗੋਇਲ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਦੇਸ਼ ‘ਚ ਸਿਰਫ਼ 28 ਰੇਲਵੇ ਫਾਟਕ ਬਿਨਾ ਚੌਂਕੀਦਾਰ ਦੇ ਰਹਿ ਗਏ ਹਨ, ਜਿਨ੍ਹਾਂ ‘ਤੇ 27 ‘ਤੇ ਪੁਲ ਬਣਾਉਣ ਜਾਂ ਚੌਂਕੀਦਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਇੱਕ ਦਾ ਮਾਮਲਾ ਅਦਾਲਤ ‘ਚ ਹੈ ਸ੍ਰੀ ਗੋਇਲ ਨੇ ਸਦਨ ‘ਚ ਇੱਕ ਸਵਾਲ ਦੇ ਜਵਾਬ ‘ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਅਗਲੇ ਕੁਝ ਹਫ਼ਤਿਆਂ ‘ਚ ਦੇਸ਼ ‘ਚ ਵੱਡੀ ਲਾਈਨ ‘ਤੇ ਕੋਈ ਵੀ ਰੇਲਵੇ ਫਾਟਕ ਬਿਨਾ ਚੌਂਕੀਦਾਰ ਦੇ ਨਹੀਂ ਹੋਵੇਗਾ ਸਰਕਾਰ ਨੇ ਪਿਛਲੇ ਚਾਰ ਸਾਲਾਂ ‘ਚ ਸਰਕਾਰ ਤੋਂ ਬਿਨਾ ਚੌਂਕੀਦਾਰ ਦੇ ਰੇਲਵੇ ਫਾਟਕਾਂ ਨੂੰ ਸਮਾਪਤ ਕਰਨ ਦੀ ਦਿਸ਼ਾ ‘ਚ ਤੇਜ਼ੀ ਨਾਲ ਕੰਮ ਕੀਤਾ ਹੈ।

ਬਿਨਾ ਚੌਂਕੀਦਾਰ ਦੇ ਰੇਲਵੇ ਫਾਟਕਾਂ ‘ਤੇ ਪੁਲ ਬਣਾਏ ਜਾ ਰਹੇ ਹਨ ਜਾਂ ਉਨ੍ਹਾਂ ‘ਤੇ ਚੌਂਕੀਦਾਰ ਤਾਇਨਾਤ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨਾਲ ਰੇਲਵੇ ਫਾਟਕਾਂ ‘ਤੇ ਵਾਪਰਨ ਵਾਲੀਆਂ ਘਟਨਾਵਾਂ ‘ਚ ਕਮੀ ਆਈ ਹੈ ਸਾਲ 2013-14 ‘ਚ ਬਿਨਾ ਚੌਂਕੀਦਾਰ ਵਾਲੇ ਰੇਲਵੇ ਫਾਟਕਾਂ ‘ਤੇ 49 ਹਾਦਸੇ ਵਾਪਰੇ ਸਨ ਜੋ ਕਿ 2018-19 ‘ਚ ਦਸੰਬਰ 2018 ਤੱਕ ਇਹ ਗਿਣਤੀ ਤਿੰਨ ਤੱਕ ਸਿਮਟ ਗਈ ਹੈ ਕੇਂਦਰੀ ਮੰਤਰੀ ਨੇ ਦੱਸਿਆ ਕਿ ਦਸੰਬਰ 2018 ਤੱਕ 3451 ਬਿਨਾ ਚੌਂਕੀਦਾਰ ਵਾਲੇ ਰੇਲਵੇ ਫਾਟਕਾਂ ਨੂੰ ਖਤਮ ਕੀਤਾ ਗਿਆ ਹੈ ਇਯ ਤੋਂ ਪਿਛਲੇ ਸਾਲ ਇਹ ਅੰਕੜਾ 1565 ਸੀ।