36 ਰਾਫੇਲ ਜਹਾਜ਼ 2022 ਤੱਕ ਭਾਰਤ ਨੂੰ ਮਿਲ ਜਾਣਗੇ : ਨਿਰਮਲ ਸੀਤਾਰਮਣ

36 Rafael, planes, India, 2022: Nirmal, Sitharaman

ਨਵੀਂ ਦਿੱਲੀ,ਹਵਾਈ ਫੌਜ ਲਈ ਫਰਾਂਸ ਤੋਂ ਖਰੀਦੇ ਗਏ 36 ਰਾਫੇਲ ਜੰਗੀ ਜਹਾਜ਼ 2022  ਤੱਕ ਭਾਰਤ ਨੂੰ ਮਿਲ ਜਾਣਗੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਲੋਕ ਸਭਾ ‘ਚ ਰਾਫੇਲ ਮਸਲੇ ‘ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਪਹਿਲਾ ਜਹਾਜ਼ ਇਸ ਸਾਲ ਸਤੰਬਰ ‘ਚ ਆਵੇਗਾ ਤੇ ਸਾਰੇ 36 ਜਹਾਜ਼ਾਂ ਦੀ ਸਪਲਾਈ 2022 ਤੱਕ ਪੂਰੀ ਹੋ ਜਾਵੇਗੀ
ਉਨ੍ਹਾਂ ਕਿਹਾ ਕਿ ਫਰਾਂਸ ਤੋਂ ਅਗਾਊਂ ਪੀੜ੍ਹੀ ਦੇ ਬਹੁਉਦੇਸ਼ੀ ਜੰਗੀ ਜਹਾਜ਼ ਖਰੀਣਦ ਲਈ 2016 ‘ਚ ਹੋਏ ਸਮਝੌਤੇ ‘ਚ ਇਹ ਵਿਵਸਥਾ ਕੀਤੀ ਤਿੰਨ ਸਾਲਾਂ ‘ਚ ਪਹਿਲੇ ਜਹਾਜ਼ ਦੀ ਸਪਲਾਈ ਕਰ ਦਿੱਤੀ ਜਾਵੇਗੀ ਇਸ ਅਨੁਸਾਰ ਪਹਿਲਾ ਜਹਾਜ਼ ਆਉਂਦੀ ਸਤੰਬਰ ‘ਚ ਸਾਨੂੰ ਮਿਲ ਜਾਵੇਗਾ ਤੇ ਅੰਤਿਮ ਜਹਾਜ਼ 2022 ‘ਚ ਮੁਹੱਈਆ ਹੋ ਜਾਵੇਗਾ ਰੱਖਿਆ ਮੰਤਰੀ ਨੇ ਕਾਂਗਰਸ ‘ਤੇ ਕੌਮੀ ਸੁਰੱਖਿਆ ਨੂੰ ਨਜ਼ਰ ਅੰਦਾਜ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦਸ ਸਾਲ ਇਸ ਜਹਾਜ਼ ਦੀ ਖਰੀਦ ਸਮਝੌਤੇ ਦੀ ਪ੍ਰਕਿਰਿਆ ਪੂਰੀ ਨਹੀਂ ਕਰ ਸਕੀ  ਅਸੀਂ ਗੱਲਬਾਤ ਪ੍ਰਕਿਰਿਆ ਨੂੰ 14 ਮਹੀਨਿਆਂ ‘ਚ ਪੂਰੀ ਕਰਕੇ ਸਮਝੌਤੇ ‘ਤੇ ਦਸਤਖ਼ਤ ਕਰ ਦਿੱਤੇ ਸ੍ਰੀ ਠਾਕੁਰ ਨੇ ਕਿਹਾ ਕਿ ਕੌਮੀ ਸੁਰੱਖਿਆ ਦੇ ਨਾਲ ਸਮਝੌਤਾ ਕਰਨ ਦਾ ਹੀ ਨਤੀਜਾ ਸੀ ਕਿ ਦੇਸ਼ ਨੂੰ ਚੀਨ ਦੇ ਨਾਲ ਜੰਗ ‘ਚ ਹਾਰ ਦਾ ਖਮਿਆਜ਼ਾ ਭੁਗਤਣਾ ਪਿਆ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਘਪਲੇ ਦਾ ਸਫ਼ਰ ਜੀਪ ਖਰੀਦ ਤੋਂ ਸ਼ੁਰੂ ਹੋ ਕੇ ਬੋਫੋਰਸ, ਪਣਡੁੱਬੀ, ਅਗਸਤਾ ਵੇਸਟਲੈਂਡ, ਟੂ-ਜੀ ਸਪੈਕਟਰਮ, ਕੋਲਾ ਬਲਾਕ ਅਲਾਟ ਤੇ ਨੈਸ਼ਨਲ ਹੇਰਾਲਡ ਟੈਕਸ ਚੋਰੀ ਤੱਕ ਪਹੁੰਚ ਗਿਆ ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਆਪਣੇ 10 ਸਾਲਾਂ ਦੇ ਕਾਰਜਕਾਲ ‘ਚ ਇੱਕ ਵੀ ਲੜਾਕੂ ਜਹਾਜ਼ ਖਰੀਦ ਨਹੀਂ ਸਕੀ, ਜਦੋਂਕਿ ਮੌਜ਼ੂਦਾ ਸਰਕਾਰ ਨੇ ਕੌਮੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਹਨ ਉਨ੍ਹਾਂ ਕਿਹਾ ਕਿ ਆਖਰ 2012 ‘ਚ ਕਿਹੜੀ ਤਾਕਤ ਨੇ ਰਾਫੇਲ ਦੇ ਨਾਲ ਸੌਦਾ ਕਰਨ ਤੋਂ ਮਨਾ ਕਰ ਦਿੱਤਾ ਸੀ
ਚਰਚਾ ‘ਚ ਭਾਜਪਾ ਦੇ ਹੀ ਨਿਸ਼ੀਕਾਂਤ ਦੁਬੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਜਨਤਾ ਦਲ ਯੂ. ਕੇ. ਕੌਸ਼ਲੇਂਦਰ ਕੁਮਾਰ ਤੇ ਰਿਵੋਲਊਸ਼ਨਰੀ ਸੋਸ਼ਲਿਸਟ ਪਾਰਟੀ ਕੇ ਐਨ. ਕੇ. ਪ੍ਰੇਮ ਚੰਦਰਨ ਨੇ ਵੀ ਹਿੱਸਾ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ