ਮਾਨਵਤਾ ਭਲਾਈ ਦਾ 131ਵਾਂ ਕਾਰਜ ਸ਼ੁਰੂ।COW MILK PARTY
ਸਰਸਾ: ਗਊ ਮਾਤਾ ਦੀ ਰੱਖਿਆ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿੱਚ ਰੂਹਾਨੀ ਸਤਿਸੰਗ ਦੌਰਾਨ ਸੱਦਾ ਦਿੱਤਾ ਕਿ ਪਰਿਵਾਰ ਵਿੱਚਖੁਸ਼ੀ ਦੇ ਮੌਕੇ ‘ਤੇ ਵਿਆਹ, ਸ਼ਾਦੀ, ਜਨਮ ਦਿਨ, ਵਰ੍ਹੇਗੰਢ ਆਦਿ ‘ਤੇ ਕਾਊ ਮਿਲਕ ਪਾਰਟੀ ਕੀਤੀ ਜਾਵੇ।
ਇਸ ‘ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣ ਦਾ ਪ੍ਰਣ ਲਿਆ। ਡੇਰਾ ਸੱਚਾ ਸੌਦਾ ਨੇ ਇਸ ਕਾਰਜ ਨੂੰ 131ਵੇਂ ਮਾਨਵਤਾ ਭਲਾਈ ਕਾਰਜ ਦੇ ਰੂਪ ਵਿੱਚ ਅਪਨਾਇਆ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾਸੌਦਾ ਵੱਲੋਂ ਮਾਨਵਤਾ ਭਲਾਈ ਲਈ ਇਸ ਤੋਂ ਪਹਿਲਾਂ
130 ਕਾਰਜ ਜ਼ੋਰ-ਸ਼ੋਰ ਨਾਲ ਚਲਾਏ ਜਾ ਰਹੇ ਹਨ
ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਫ਼ਰਮਾਇਆ ਕਿ ਪਰਿਵਾਰ ਵਿੱਚ ਬੱਚੇ ਦੇ ਜਨਮ ਦਿਨ ‘ਤੇ, ਵਿਆਹ ਦੌਰਾਨ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਕਾਓ ਮਿਲਕ ਪਾਰਟੀ ਕੀਤੀ ਜਾਵੇ ਤਾਂ ਇਸ ਨਾਲ ਗਊ ਮਾਤਾ ਦਾ ਹੋਰ ਸਨਮਾਨ ਵਧੇਗਾ। ਗਾਂ ਦੇ ਦੁੱਧ ਨੂੰ ਅਜਿਹੇ ਮੌਕਿਆਂ ‘ਤੇ ਆਈਸਕ੍ਰੀਮ, ਮਲਾਈ, ਮੱਖਣ ਜਾਂ ਹੋਰ ਪਕਵਾਨ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।