ਹੁਣ ਬਠਿੰਡਾ ਤੋਂ ਦਿੱਲੀ ਦੂਰ ਨਹੀਂ, ਛੇਤੀ ਜ਼ਹਾਜ਼ ਭਰਨਗੇ ਉਡਾਨ

Bathinda Flights

ਉਦਘਾਟਨ ਦਾ ਦਿਨ ਨਹੀਂ ਹੋ ਰਿਹਾ ਨਿਸ਼ਚਿਤ (Bathinda Flights)

(ਸੁਖਜੀਤ ਮਾਨ) ਬਠਿੰਡਾ। ਕੋਰੋਨਾ ਦੇ ਕਹਿਰ ਦੌਰਾਨ ਬਠਿੰਡਾ ਦੇ ਹਵਾਈ ਅੱਡੇ ਤੋਂ ਬੰਦ ਹੋਈਆਂ ਉਡਾਨਾਂ ਹੁਣ ਛੇਤੀ ਸ਼ੁਰੂ ਹੋਣਗੀਆਂ। ਇਨ੍ਹਾਂ ਦੀ ਮੁੜ ਸ਼ੁਰੂਆਤ ਨੂੰ ਲੈ ਕੇ ਹਾਲੇ ਕੋਈ ਪੱਕਾ ਦਿਨ ਨਿਸ਼ਚਿਤ ਨਹੀਂ ਕੀਤਾ ਗਿਆ। ਮੰਗਲਵਾਰ ਤੋਂ ਉਡਾਨਾਂ ਸ਼ੁਰੂ ਕਰਵਾਉਣ ਦੀ ਗੱਲ ਛਿੜੀ ਸੀ, ਫਿਰ ਦਿਨ ਬੁੱਧਵਾਰ ਤੈਅ ਹੋਇਆ ਪਰ ਹੁਣ ਬੁੱਧਵਾਰ ਨੂੰ ਵੀ ਜ਼ਹਾਜ਼ ਉਡਾਨ ਨਹੀਂ ਮਾਰ ਸਕਣਗੇ। ਵੇਰਵਿਆਂ ਮੁਤਾਬਿਕ ਕਰੀਬ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਿਆ ਬਠਿੰਡਾ ਹਵਾਈ ਅੱਡਾ ਇਸੇ ਮਹੀਨੇ ’ਚ ਖੁੱਲਣ ਦੇ ਆਸਾਰ ਹਨ। (Bathinda Flights)

ਇਹ ਵੀ ਪੜ੍ਹੋ : ਵਿਦਿਆਰਥੀ ਸਕਾਲਰਸ਼ਿਪ ਲਈ ਪੋਰਟਲ ’ਤੇ ਕਰ ਸਕਦੇ ਹਨ ਆਨਲਾਇਨ ਅਪਲਾਈ: ਡਾ. ਬਲਜੀਤ ਕੌਰ

ਤੈਅ ਹੋਇਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁੱਧਵਾਰ ਨੂੰ ਹਵਾਈ ਅੱਡੇ ਤੋਂ ਉਡਾਨਾਂ ਮੁੜ ਸ਼ੁਰੂ ਕਰਵਾਉਣਗੇ ਪਰ ਭਲਕੇ ਮੁੱਖ ਮੰਤਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕਰਨਗੇ। ਪਤਾ ਲੱਗਿਆ ਹੈ ਕਿ ਹਵਾਈ ਉਡਾਨਾਂ ਹੁਣ 19 ਸਤੰਬਰ ਤੋਂ ਸ਼ੁਰੂ ਹੋ ਸਕਣਗੀਆਂ। ਇਨ੍ਹਾਂ ਉਡਾਨਾਂ ਤਹਿਤ ਬਠਿੰਡਾ ਤੋਂ ਦਿੱਲੀ ਲਈ ਦੁਪਹਿਰ 12:30 ਵਜੇ ਜਹਾਜ਼ ਉਡਾਣ ਭਰੇਗਾ ਅਤੇ 1 ਘੰਟਾ 40 ਮਿੰਟ ’ਚ ਬਾਅਦ ਦੁਪਹਿਰ 2:10 ਮਿੰਟ ’ਤੇ ਦਿੱਲੀ ਪੁੱਜੇਗਾ। (Bathinda Flights) ਬਠਿੰਡਾ ਤੋਂ ਚੱਲਿਆ ਜਹਾਜ਼ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ’ਤੇ ਉੱਤਰੇਗਾ। ਦੱਸਣਯੋਗ ਹੈ ਕਿ ਕੋਰੋਨਾ ਕਾਲ ਤੋਂ ਪਹਿਲਾਂ ਬਠਿੰਡਾ ਹਵਾਈ ਅੱਡੇ ਤੋਂ ਜਹਾਜ਼ ਬਠਿੰਡਾ ਤੋਂ ਦਿੱਲੀ ਅਤੇ ਜੰਮੂ ਜਾਂਦੇ ਸੀ, ਜੋ ਕੋਰੋਨਾ ਮਹਾਂਮਾਰੀ ਕਾਰਨ ਬੰਦ ਹੋ ਗਏ ਸੀ ਹੁਣ ਇਨ੍ਹਾਂ ਹਵਾਈ ਉਡਾਂਨਾਂ ਲਈ ਫਲਾਈਬਿੱਗ ਕੰਪਨੀ ਨੂੰ ਬਠਿੰਡਾ ਤੋਂ ਉਡਾਨਾਂ ਭਰਨ ਦਾ ਠੇਕਾ ਮਿਲਿਆ ਹੈ ਬਠਿੰਡਾ ਤੋਂ ਦਿੱਲੀ ਲਈ 999 ਰੁਪਏ ਕਿਰਾਇਆ ਰੱਖਣ ਦੀ ਤਜਵੀਜ਼ ਹੈ।