ਅਨੁਰਾਧਾ ਪੌਡਵਾਲ ਦੀ ਅਰਜ਼ੀ ‘ਤੇ ਕੇਰਲ ਦੀ ਮਹਿਲਾ ਨੂੰ ਨੋਟਿਸ

Kerala, Woman, Anuradha Paudwal

ਗਾਇਕਾ ਅਤੇ ਉਨ੍ਹਾਂ ਦੇ ਪਤੀ ‘ਤੇ ਕੀਤਾ ਜੈਵਿਕ ਮਾਤਾ-ਪਿਤਾ ਦਾ ਦਾਅਵਾ

ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਦੀ ਇੱਕ ਸਥਾਨਾਂਤਰਨ ਅਰਜ਼ੀ ‘ਤੇ ਵੀਰਵਾਰ ਨੂੰ ਸੁਣਵਾਈ ਕੀਤੀ। ਕੋਰਟ ਨੇ ਅਨੁਰਾਧਾ ਪੌਡਵਾਲ ਦੀ ਰੈਵਿਕ ਬੇਟੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਨੂੰ ਨੋਟਿਸ ਜਾਰੀ ਕੀਤਾ ਹੈ। ਪੌਡਵਾਲ ਨੇ ਕੇਰਲ ਦੇ ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ‘ਚ ਅਰਜ਼ੀ ਲਾਈ ਗਈ ਸੀ। ਉਸ ‘ਚ ਉਨ੍ਹਾਂ ਉਕਤ ਮਹਿਲਾ ਦੁਆਰਾ ਦਾਇਰ ਕੀਤੀ ਗਈ ਅਰਜ਼ੀ ਨੂੰ ਮੁੰਬਈ ਸਥਾਨਾਂਤਰਰਿਤ ਦੀ ਅਪੀਲ ਕੀਤੀ ਸੀ। ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ, ਜੱਜ ਬੀਆਰ ਗੋਗੋਈ ਅਤੇ ਜੱਜ ਸੂਰਿਆਕਾਂਤ ਦੀ ਬੈਂਚ ਨੇ ਅਨੁਰਾਧਾ ਪੌਡਵਾਲ ਦੀ ਅਰਜ਼ੀ ‘ਤੇ ਸੁਣਵਾਈ ਕੀਤੀ।

ਕੋਰਟ ਨੇ ਕੇਰਲ ਦੀ ਔਰਤ ਨੂੰ ਨੋਟਿਸ ਜਾਰੀ ਕੀਤਾ। ਨਾਲ ਹੀ ਪਰਿਵਾਰ ਅਦਾਲਤ ‘ਚ ਦਰਜ਼ ਅਰਜ਼ੀ ਦੀ ਸੁਣਾਈ ‘ਤੇ ਫਿਲਹਾਲ ਰੋਕ ਲਾ ਦਿੱਤੀ। ਕੇਰਲ ਦੀ 45 ਸਾਲਾ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਸ੍ਰੀਮਤੀ ਪੌਡਵਾਲ ਅਤੇ ਉਨ੍ਹਾਂ ਦੇ ਸਵ: ਪਤੀ ਹੀ ਉਨ੍ਹਾਂ ਦੇ ਜੈਵਿਕ ਮਾਤਾ-ਪਿਤਾ ਹਨ। ਉਕਤ ਮਹਿਲਾ ਨੇ ਪੌਡਵਾਲ ਪਰਿਵਾਰ ਤੋਂ 50 ਕਰੋੜ ਰੁਪਏ ਬਤੌਰ ਮੁਆਵਜ਼ਾ ਅਤੇ ਸੰਪਤੀ ‘ਚ ਚੌਥਾ ਹਿੱਸਾ ਦੇਣ ਦੀ ਮੰਗ ਕੀਤੀ ਹੈ। ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ਨੇ ਮਹਿਲਾ ਦੀ ਅਰਜ਼ੀ ਮਨਜ਼ੂਰ ਕਰਦੇ ਹੋÂੈ ਪੌਡਵਾਲ ਨੂੰ ਸੰਮਨ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਗਾਇਕਾ ਨੂੰ ਮੁੱਖ ਅਦਾਲਤ ਦਾ ਰਾਹ ਚੁਨਣਾ ਪਿਆ।

  • ਔਰਤ ਨੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਅਤੇ ਉਨ੍ਹਾਂ ਦੇ ਪਤੀ ‘ਤੇ ਕੀਤਾ ਜੈਵਿਕ ਮਾਤਾ-ਪਿਤਾ ਹੋਣ ਦਾ ਦਾਅਵਾ।
  • ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ‘ਚ ਦਜ਼ ਕੀਤੀ ਅਰਜ਼ੀ।
  • ਮੁਆਵਜ਼ੇ ਦੇ ਤੌਰ ‘ਤੇ ਮੰਗੇ 50 ਕਰੋੜ ਰੁਪਏ ਅਤੇ ਜਾਇਦਾਦ ‘ਚੋਂ ਚੌਥਾ ਹਿੱਸਾ।
  • ਅਨੁਰਾਧਾ ਪੌਡਵਾਲ ਨੇ ਮਾਣਯੋਗ ਸੁਪਰੀਮ ਕੋਰਟ ‘ਚ ਦਰਜ਼ ਕੀਤੀ ਅਰਜ਼ੀ।
  • ਮਾਣਯੋਗ ਸੁਪਰੀਮ ਕੋਰਟ ਨੇ ਦਾਅਵਾ ਕਰਨ ਵਾਲੀ ਮਹਿਲਾ ਨੂੰ ਜਾਰੀ ਕੀਤਾ ਨੋਟਿਸ।
  • ਪਰਿਵਾਰ ਅਦਾਲਤ ‘ਚ ਦਰਜ਼ ਅਰਜ਼ੀ ਦੀ ਸੁਣਾਵਾਈ ‘ਤੇ ਲਾਈ ਰੋਕ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।