ਸਾਡੇ ਨਾਲ ਸ਼ਾਮਲ

Follow us

11.9 C
Chandigarh
Wednesday, January 21, 2026
More
    Home Breaking News Punjab Farmer...

    Punjab Farmer News: ਗੋਲੇ ਵਾਲਾ ਦੇ ਨਿਰਮਲ ਸਿੰਘ ਨੂੰ ਰਾਸ ਆ ਰਿਹੈ ਸੱਠੀ ਮੂੰਗੀ ਨੂੰ ‘ਤੜਕਾ’

    Punjab Farmer News
    Punjab Farmer News: ਗੋਲੇ ਵਾਲਾ ਦੇ ਨਿਰਮਲ ਸਿੰਘ ਨੂੰ ਰਾਸ ਆ ਰਿਹੈ ਸੱਠੀ ਮੂੰਗੀ ਨੂੰ ‘ਤੜਕਾ’

    Punjab Farmer News: ਪਿਛਲੇ 17 ਸਾਲਾਂ ਤੋਂ ਬੀਜ ਰਿਹੈ ਸੱਠੀ ਮੂੰਗੀ

    • ਝੋਨੇ ਦੀ ਬਾਸਮਤੀ ਤੇ ਪਛੇਤੀ ਕਿਸਮ ਲਾ ਕੇ ਪਾਣੀ ਤੇ ਬਿਜਲੀ ਦੀ ਬੱਚਤ ਦਾ ਆਮ ਲੋਕਾਂ ਨੂੰ ਦੇ ਰਿਹਾ ਸੁਨੇਹਾ | Punjab Farmer News

    Punjab Farmer News: ਬਠਿੰਡਾ (ਸੁਖਜੀਤ ਮਾਨ)। ਬਦਲਵੀਆਂ ਫਸਲਾਂ ਬੀਜਣ ਵੱਲ ਕਿਸਾਨਾਂ ਦਾ ਰੁਝਾਨ ਬਹੁਤ ਘੱਟ ਹੈ। ਜਿਹੜੇ ਕਿਸਾਨ ਬਦਲਵੀਂ ਫਸਲ ਦੇ ਰਾਹ ਪੈ ਗਏ ਉਹ ਹੁਣ ਚੌਖਾ ਮੁਨਾਫਾ ਵੀ ਕਮਾ ਰਹੇ ਹਨ ਤੇ ਆਪਣੇ ਖੇਤਾਂ ਦੀ ਮਿੱਟੀ ਦਾ ਪੱਧਰ ਵੀ ਸੁਧਾਰ ਰਹੇ ਹਨ। ਅਜਿਹੇ ਕਿਸਾਨਾਂ ਦੀ ਸੂਚੀ ’ਚ ਸ਼ਾਮਿਲ ਹੈ ਬਲਾਕ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦਾ ਕਿਸਾਨ ਨਿਰਮਲ ਸਿੰਘ। ਇਹ ਕਿਸਾਨ ਕਣਕ ਦੀ ਕਟਾਈ ਕਰਨ ਤੋਂ ਬਾਅਦ ਸੱਠੀ ਮੂੰਗੀ ਬੀਜ ਕੇ ਆਪਣੀ ਆਮਦਨ ’ਚ ਮੁਨਾਫ਼ਾ ਕਰ ਰਿਹਾ ਹੈ। ਉਹ ਪਿਛਲੇ ਲਗਭਗ 17 ਸਾਲਾਂ ਤੋਂ ਮੂੰਗੀ ਦੀ ਕਾਸ਼ਤ ਕਰ ਰਿਹਾ ਹੈ। ਇਸ ਦੇ ਵਧੀਆ ਮੁਨਾਫ਼ੇ ਨੂੰ ਵੇਖਦੇ ਹੋਏ ਇਸ ਸਾਲ ਵੀ ਉਸ ਵੱਲੋਂ 11 ਏਕੜ ਮੂੰਗੀ ਦੀ ਫ਼ਸਲ ਬੀਜੀ ਗਈ ਹੈ।

    ਵੇਰਵਿਆਂ ਮੁਤਾਬਿਕ ਉੱਦਮੀ ਕਿਸਾਨ ਨਿਰਮਲ ਸਿੰਘ ਬਾਸਮਤੀ ਅਤੇ ਝੋਨੇ ਦੀ ਪਛੇਤੀ ਕਿਸਮ ਲਾਉਣ ਤੋਂ ਪਹਿਲਾਂ ਸੱਠੀ ਮੂੰਗੀ ਦੀ ਕਾਸ਼ਤ ਕਰਦਾ ਹੈ। ਇਸ ਨਾਲ ਜਿੱਥੇ ਇਕ ਵਾਧੂ ਫ਼ਸਲ ਰਾਹੀਂ ਇਸ ਨੂੰ ਵਾਧੂ ਆਮਦਨ ਹੁੰਦੀ ਹੈ ਉੱਥੇ ਹੀ ਮੂੰਗੀ ਦੀ ਫ਼ਸਲ ਆਪਣੀਆਂ ਜੜ੍ਹਾਂ ਦੇ ਕੁਦਰਤੀ ਗੁਣ ਕਾਰਨ ਜ਼ਮੀਨ ਵਿਚ ਨਾਈਟਰੋਜ਼ਨ ਫਿਕਸੇਸ਼ਨ ਰਾਹੀਂ ਜ਼ਮੀਨ ਵਿਚ ਨਾਈਟਰੋਜ਼ਨ ਖਾਦ ਦੀ ਮਾਤਰਾ ਵਧਾਉਂਦੀ ਹੈ। ਇਸ ਤਰ੍ਹਾਂ ਕਰਨ ਨਾਲ ਅਗਲੀ ਫ਼ਸਲ ਨੂੰ ਘੱਟ ਨਾਈਟਰੋਜ਼ਨ ਖਾਦ ਭਾਵ ਘੱਟ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਨਾਲ ਘੱਟ ਲਾਗਤਾਂ ਨਾਲ ਜਿੱਥੇ ਕਿਸਾਨ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਨ, ਉੱਥੇ ਹੀ ਘੱਟ ਰਸਾਇਣਕ ਖਾਦਾਂ ਵਾਲੀ ਉਪਜ ਦਾ ਵੀ ਕਿਸਾਨ ਨੂੰ ਚੰਗਾ ਮੁੱਲ ਮਿਲ ਸਕਦਾ ਹੈ।

    Punjab Farmer News

    ਕਿਸਾਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਦਾਲਾਂ ਨੂੰ ਫ਼ਸਲ ਚੱਕਰ ਦਾ ਹਿੱਸਾ ਬਣਾਉਣ ਨਾਲ ਉਸਦੀ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਜਿਸ ਖੇਤ ਵਿਚ ਮੂੰਗੀ ਦੀ ਫ਼ਸਲ ਬੀਜੀ ਜਾਂਦੀ ਹੈ ਉਸ ਖੇਤ ਵਿਚ ਬਾਸਮਤੀ ਅਤੇ ਪਿਛੇਤੀ ਕਿਸਮ ਦਾ ਝੋਨਾ ਲਗਭਗ 20 ਜੁਲਾਈ ਤੋਂ ਬਾਅਦ ਹੀ ਲਾਇਆ ਜਾਂਦਾ ਹੈ।

    Read Also : Punjab News: ਝੋਨੇ ਦੀ ਲਵਾਈ ਲਈ ਵੱਡੀ ਗਿਣਤੀ ਪ੍ਰਵਾਸੀ ਪੰਜਾਬ ਪਹੁੰਚਣ ਲੱਗੇ

    ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਬਿਜਲੀ ਦੀ ਵੀ ਖ਼ਪਤ ਘੱਟਦੀ ਹੈ ਅਤੇ ਇਹ ਝੋਨਾ ਪਰਮਲ ਝੋਨਾ ਜੋ ਕਿ ਜੂਨ ਮਹੀਨੇ ਲਗਾਇਆ ਜਾਂਦਾ ਹੈ ਦੇ ਬਰਾਬਰ ਸਮੇਂ ਵਿੱਚ ਹੀ ਪੱਕ ਕੇ ਤਿਆਰ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਸੱਠੀ ਮੂੰਗੀ ਹੇਠ ਰਕਬਾ ਵਧਾ ਕੇ ਉਸ ਨੂੰ ਹੋਰ ਉਪਜਾਊ ਬਣਾਉਣ ਦੇ ਉਪਰਾਲੇ ਕਰ ਰਿਹਾ ਹੈ। ਸੱਠੀ ਮੂੰਗੀ 65 ਤੋਂ 70 ਦਿਨਾਂ ਤੱਕ ਦੀ ਫ਼ਸਲ ਹੈ, ਜਿਹੜੀ ਕਿ ਕਣਕ ਅਤੇ ਝੋਨੇ ਦੇ ਵਿਚਕਾਰਲੇ ਸਮੇਂ ਦੌਰਾਨ ਬੀਜੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਚੰਗਾ ਲਾਭ ਦਿੰਦੀ ਹੈ। ਇਸ ਕਿਸਮ ਦਾ ਔਸਤਨ ਝਾੜ 4 ਤੋਂ 5 ਕੁਇੰਟਲ ਤੱਕ ਪ੍ਰਤੀ ਏਕੜ ਹੈ।

    ਸੱਠੀ ਮੂੰਗੀ ਦਾ ਬੀਜ ਕਰੀਬ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਕਣਕ ਵੱਢਣ ਉਪਰੰਤ ਗਰਮੀ ਰੁੱਤ ਦੀ ਮੂੰਗੀ ਬਿਨਾ ਖੇਤ ਵਾਹੇ ਵੀ ਬੀਜੀ ਜਾ ਸਕਦੀ ਹੈ। ਜੇਕਰ ਖੇਤ ਵਿਚ ਕਣਕ ਦਾ ਨਾੜ ਨਹੀਂ ਹੈ ਤਾਂ ਮੂੰਗੀ ਜ਼ੀਰੋ-ਟਿਲ ਡਰਿੱਲ ਰਾਹੀਂ ਬੀਜੀ ਜਾ ਸਕਦੀ ਹੈ।

    ਅਗਲੀ ਫਸਲ ਲਈ ਵੀ ਲਾਹੇਵੰਦ ਬਣਦੀ ਹੈ ਮੂੰਗੀ

    ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਮੂੰਗੀ ਦੀ ਫਸਲ ਦਾ ਝਾੜ ਲੈ ਕੇ ਉਹ ਇਕੱਲਾ ਮੁਨਾਫਾ ਹੀ ਨਹੀਂ ਕਮਾਉਂਦਾ, ਸਗੋਂ ਜ਼ਮੀਨ ਨੂੰ ਖਾਦ ਵੀ ਮਿਲਦੀ ਹੈ। ਇਹ ਫਲੀਦਾਰ ਫ਼ਸਲ ਨਾ ਸਿਰਫ ਪੌਸ਼ਟਿਕ ਆਹਾਰ ਦਿੰਦੀ ਹੈ, ਸਗੋਂ ਮਿੱਟੀ ’ਚ ਨਾਈਟਰੋਜਨ ਦੀ ਮਾਤਰਾ ਨੂੰ ਵਧਾਕੇ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਜ਼ਮੀਨ ਤਿਆਰ ਕਰਦੀ ਹੈ।