Punjab News: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿੱਥੇ ਕਿਸਾਨਾਂ ਵੱਲੋਂ ਸਾਉਣੀ ਦੀ ਫਸਲ ਝੋਨੇ ਦੀ ਲਵਾਈ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਪ੍ਰਵਾਸੀ ਮਜ਼ਦੂਰਾਂ ਦੀਆਂ ਟੋਲੀਆਂ ਵੀ ਪੰਜਾਬ ਪਹੁੰਚਣ ਲੱਗੀਆਂ ਹਨ। ਅੱਜ ਸਵੇਰੇ ਜਦੋਂ ਹਰਿਆਣਾ ਦੇ ਰੇਲਵੇ ਸਟੇਸ਼ਨ ਜਾਖਲ ਵਿਖੇ ਜਾ ਕੇ ਵੇਖਿਆ ਗਿਆ ਤਾਂ ਇਲਾਕੇ ਦੇ ਕਿਸਾਨਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਤੋਂ ਆਉਂਦੀ ਰੇਲ ਗੱਡੀ ’ਚੋਂ ਉਤਰਦੇ ਹੀ ਝੋਨੇ ਦੀ ਲਵਾਈ ਦਾ ਭਾਅ ਤੈਅ ਕਰਕੇ ਆਪੋ ਆਪਣੇ ਸਾਧਨਾਂ ਰਾਹੀਂ ਆਪਣੇ ਪਿੰਡਾਂ ’ਚ ਲਿਆਂਦਾ ਗਿਆ।
ਪਿੰਡ ਕਣਕਵਾਲ ਭੰਗੂਆਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ 35 ਕਿਲੋਮੀਟਰ ਦਾ ਸਫਰ ਤੈਅ ਕਰਕੇ ਰੇਲਵੇ ਸਟੇਸ਼ਨ ਜਾਖਲ ਜੰਕਸ਼ਨ ’ਤੇ ਆਏ ਹਨ ਪ੍ਰਵਾਸੀ ਮਜ਼ਦੂਰਾਂ ਦੇ ਨਾਲ 4000, 4200 ਰੁਪਏ ਪ੍ਰਤੀ ਏਕੜ ਦਾ ਭਾਅ ਤੈਅ ਕਰਕੇ ਇਨ੍ਹਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੀ ਲਵਾਈ ਲਈ ਲੈ ਕੇ ਜਾ ਰਹੇ ਹਾਂ। ਕਿਸਾਨਾਂ ਅਨੁਸਾਰ ਹਰ ਕਿਸਾਨ ਚਾਹੁੰਦਾ ਹੈ ਕਿ ਉਹ ਝੋਨੇ ਦੀ ਲਵਾਈ ਕਰਕੇ ਛੇਤੀ ਵਿਹਲਾ ਹੋਵੇ, ਇਸ ਲਈ ਰੇਲਵੇ ਸਟੇਸ਼ਨ ਤੋਂ ਹੀ ਮਜ਼ਦੂਰਾਂ ਨੂੰ ਲਿਜਾਇਆ ਜਾ ਰਿਹਾ ਹੈ। Punjab News
Read Also : Gurdas Maan Brother Death: ਪੰਜਾਬੀ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਦੇਹਾਂਤ
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਭਾਵੇਂ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ ਹੈ ਪਰ ਅੱਜ ਸਾਡੇ ਜ਼ਿਲ੍ਹਿਆਂ ਲਈ ਤੈਅ ਕੀਤੀ ਗਈ ਤਾਰੀਖ 9 ਜੂਨ ਤੋਂ ਲਵਾਈ ਸ਼ੁਰੂ ਹੋਈ ਹੈ। ਉਨ੍ਹਾਂ ਵੱਲੋਂ ਖੇਤ ਬਿਲਕੁਲ ਤਿਆਰ ਹਨ ਤੇ ਪਨੀਰੀ ਵੀ ਲਗਭਗ ਤਿਆਰ ਹੈ, ਸਿਰਫ ਮਜ਼ਦੂਰਾਂ ਦੀ ਕਮੀ ਹੈ ਉਹਨਾਂ ਕਿਹਾ ਪ੍ਰਵਾਸੀ ਮਜ਼ਦੂਰਾਂ ਦੀ ਮੰਗ ਇਸ ਕਰਕੇ ਵੀ ਜ਼ਿਆਦਾ ਰਹਿੰਦੀ ਹੈ ਕਿਉਂਕਿ ਇਹ ਸਮਾਂ ਘੱਟ ਲੈਂਦੇ ਹਨ ਤੇ ਕੰਮ ਜ਼ਿਆਦਾ ਨਿਬੇੜਦੇ ਹਨ ਉੱਧਰ ਦੂਜੇ ਪਾਸੇ ਪ੍ਰਵਾਸੀ ਮਜਦੂਰਾਂ ਦਾ ਪੰਜਾਬ ’ਚ ਆਉਣਾ ਲਗਾਤਾਰ ਜਾਰੀ ਹੈ।