ਨਿਰਭੈਆ ਮਾਮਲਾ : ਅਕਸ਼ੈ ਦੀ ਮੁੜ ਵਿਚਾਰ ਅਰਜ਼ੀ ‘ਤੇ ਫ਼ੈਸਲਾ ਅੱਜ

Yadav Singh

ਕੋਰਟ ਵੱਲੋਂ ਇੱਕ ਵਜ਼ੇ ਫੈਸਲਾ ਸੁਣਾਉਣ ਦੇ ਆਦੇਸ਼

ਇੱਕ ਘੰਟੇ ਤੱਕ ਸੁਣੀਆਂ ਦਲੀਲਾਂ

ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦੇ ਨਿਰਭੈਆ ਦੁਰਾਚਾਰ ਮਾਮਲੇ ਦੇ ਦੋਸ਼ੀ ਅਕਸ਼ੈ ਸਿੰਘ ਦੀ ਮੁੜ ਵਿਚਾਰ ਅਰਜ਼ੀ ‘ਤੇ ਮਾਣਯੋਗ ਸੁਪਰੀਮ ਕੋਰਟ ਅੱਜ ਹੀ ਇੱਕ ਵਜ਼ੇ ਫ਼ੈਸਲਾ ਸੁਣਾਏਗੀ। ਜਸਟਿਸ ਆਰ ਭਾਨੁਮਤਿ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏਐੱਸ ਬੋਪੰਨਾ ਦੀ ਬੈਚ ਨੇ ਅੱਜ ਕਰੀਬ ਇੱਕ ਘੰਟੇ ਤੱਕ ਅਰਜ਼ੀਕਰਤਾਵਾਂ ਅਤੇ ਮੁਦੱਈ ਪੱਖ ਦੀਆਂ ਦਲੀਲਾਂ ਸੁਣੀਆਂ। ਇਸ ਤੋਂ ਬਾਅਦ ਕਿਹਾ ਗਿਆ ਕਿ ਉਹ ਅੱਜ ਹੀ ਦੁਪਹਿਰ ਇੱਕ ਵਜ਼ੇ ਤੱਕ ਫ਼ੈਸਲਾ ਸੁਣਾਉਣਗੇ।

ਇਸ ਤੋਂ ਪਹਿਲਾਂ ਅਕਸ਼ੈ ਸਿੰਘ ਵੱਲੋਂ ਪੇਸ਼ ਵਕੀਲ ਏਪੀ ਸਿੰਘ ਨੇ ਦਲੀਲਾਂ ਦਿੱਤੀਆਂ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਨਵੇਂ ਤੱਥ ਹਨ। ਮੀਡੀਆ ਰਾਜਨੀਤੀ ਅਤੇ ਜਨਤਾ ਦੇ ਦਬਾਅ ‘ਚ ਅਕਸ਼ੈ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਿੰਘ ਨੇ ਕਿਹਾ ਕਿ ਪੀੜਤ ਦਾ ਦੋਸਤ ਮੀਡੀਆ ਤੋਂ ਪੈਸੇ ਲੈ ਕੇ ਇੰਟਰਵਿਊ ਦੇ ਰਿਹਾ ਸੀ। ਇਸ ਨਾਲ ਕੇਸ ਪ੍ਰਭਾਵਿਤ ਹੋਇਆ। ਉਹ ਵਿਸ਼ਵਾਸਯੋਗ ਗਵਾਹ ਨਹੀਂ ਸੀ। ਇਸ ‘ਤੇ ਜਸਟਿਸ ਭੂਸ਼ਨ ਨੇ ਕਿਹਾ ਕਿ ਇਸ ਦਾ ਮਾਮਲੇ ਨਾਲ ਕੀ ਸਬੰਧ ਹੈ। ਵਕੀਲ ਨੇ ਕਿਹਾ ਕਿ ਉਹ ਲੜਕਾ ਮਾਮਲੇ ‘ਚ ਇਕਲੌਤਾ ਚਸ਼ਮਦੀਦ ਵਗਾਹ ਹੈ।

ਬਾਅਦ ‘ਚ ਦਿੱਲੀ ਪੁਲਿਸ ਵੱਲੋਂ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਸਬੰਧਤ ਮਾਮਲੇ ‘ਚ ਮਾਨਵਤਾ ਸ਼ਰਮਸਾਰ ਹੋ ਗਈ ਸੀ ਅਤੇ ਭਗਵਾਨ ਨੂੰ ਵੀ ਇਸ ਤਰ੍ਹਾਂ ਦੇ ਹੈਵਾਨ ਬਣਾਉਣ ਲਈ ਖੁਦ ਨੂੰ ਸ਼ਰਮਿੰਦਾ ਹੋਣਾ ਪਿਆ ਹੋਵੇਗਾ। ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਰਾਹਤ ਦਿੱਤੇ ਜਾਣ ਦਾ ਵਿਰੋਧ ਕੀਤਾ।

  • ਇਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ
  • ਕਿਹਾ ਕਿ ਅੱਜ ਹੀ ਇੱਕ ਵਜੇ ਉਹ ਫ਼ੈਸਲਾ ਸੁਣਾਉਣਗੇ
  • ਮਾਮਲੇ ਦੀ ਜਾਂਚ ਸਵਾਲਾਂ ਦੇ ਘੇਰੇ ਵਿੱਚ ਹੈ : ਵਕੀਲ ਏਪੀ ਸਿੰਘ
  • ਕਿਹਾ, ਪੀੜਤ ਦਾ ਦੋਸਤ ਮੀਡੀਆ ਤੋਂ ਪੈਸੇ ਲੈ ਕੇ ਇੰਟਰਵਿਊ ਦੇ ਰਿਹਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Nirbhaya case, Akshay, Reconsideration