ਨਹਿਰੂ ਸਿੰਘ ਇੰਸਾਂ ਨੇ ਪਿੰਡ ਕੈਰੇ ਦੇ ਤੀਜੇ ਸਰੀਰਦਾਨੀ ਹੋਣ ਦਾ ਖੱਟਿਆ ਮਾਣ

ਪਰਿਵਾਰ ਨੇ ਡੇਰਾ ਸੱਚਾ ਸੌਦਾ ਸਿਰਸਾ ਦੀਆਂ ਸਿੱਖਿਆਵਾਂ ਤਹਿਤ ਮਿ੍ਰਤਕ ਦੇਹ ਨੂੰ ਖੋਜ਼ ਕਾਰਜ਼ਾਂ ਵਾਸਤੇ ਕੀਤਾ ਦਾਨ

(ਜਸਵੀਰ ਸਿੰਘ ਗਹਿਲ) ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂਆਂ ਨੇ ਵੱਖ ਵੱਖ ਭਲਾਈ ਕਾਰਜ਼ਾਂ ਵਾਂਗ ਹੀ ਮਿ੍ਰਤਕ ਦੇਹ ਨੂੰ ਜਲਾਉਣ ਜਾਂ ਦਫ਼ਨਾਉਣ ਦੀ ਬਜਾਇ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕਰਕੇ ਪਹਿਲ ਕਰਦਿਆਂ ਵਿਲੱਖਣ ਪਿਰਤ ਪਾਈ ਹੈ। ਜਿਸ ਤੋਂ ਪ੍ਰੇਰਿਤ ਹੋ ਕੇ ਦੇਸ਼ ਭਰ ਵਿੱਚ ਜਾਗਰੂਕ ਹੋਏ ਲੋਕਾਂ ਨੇ ਮਿ੍ਰਤਕ ਦੇਹਾਂ ਨੂੰ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕਰਨਾ ਆਰੰਭ ਦਿੱਤਾ।

ਅਜਿਹਾ ਹੀ ਇੱਕ ਵਿਲੱਖਣ ਤੇ ਸ਼ਲਾਘਾਯੋਗ ਕਾਰਜ਼ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੈਰੇ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਆਪਣੇ ਬਜ਼ੁਰਗ ਦੇ ਮਿ੍ਰਤਕ ਸਰੀਰ ਨੂੰ ਜਲਾਉਣ ਦੀ ਥਾਂ ਮੈਡੀਕਲ ਖੋਜ਼ ਕਾਰਜਾਂ ਵਾਸਤੇ ਦਾਨ ਕਰਕੇ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਦਾ ਉਦਮ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸੇ ਪਿੰਡ ’ਚ ਕੁੱਲ ਦੋ ਮਿ੍ਰਤਕ ਸਰੀਰ ਮੈਡੀਕਲ ਖੋਜ਼ ਕਾਰਜ਼ਾਂ ਲਈ ਦਾਨ ਕੀਤੇ ਜਾ ਚੁੱਕੇ ਹਨ। ਜਦਕਿ ਪੂਰੇ ਬਲਾਕ ਵਿੱਚੋਂ ਮੁਹਿੰਮ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਤੋਂ ਪਹਿਲਾਂ 34 ਮਿ੍ਰਤਕ ਸਰੀਰ ਮੈਡੀਕਲ ਖੋਜ਼ ਕਾਰਜ਼ਾਂ ਲੇਖੇ ਲਾਏ ਜਾ ਚੁੱਕੇ ਹਨ।

ਬਲਾਕ ਕਮੇਟੀ ਜਿੰਮੇਵਾਰਾਂ ਨੇ ਦੱਸਿਆ ਕਿ ਨਹਿਰੂ ਸਿੰਘ ਇੰਸਾਂ (84) ਪੁੱਤਰ ਸਾਧੂ ਸਿੰਘ ਇੰਸਾਂ ਪਰਮ ਪਿਤਾ ਪ੍ਰਮਾਤਮਾ ਪਾਸੋਂ ਮਿਲੀ ਸਵਾਸਾਂ ਦੀ ਅਨਮੋਲ ਪੂੰਜੀ ਨੂੰ ਭੋਗਦਿਆਂ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ, ਦੀ ਮਿ੍ਰਤਕ ਦੇਹ ਨੂੰ ਸਮੁੱਚੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਤਹਿਤ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕਰਨ ਦਾ ਫੈਸਲਾ ਲਿਆ ਸੀ, ਜਿਸ ਪਿੱਛੋਂ ਪ੍ਰੇ੍ਰਮੀ ਨਹਿਰੂ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਧ-ਸੰਗਤ ਤੇ ਪੰਚਾਇਤੀ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਫੁੱਲਾਂ ਨਾਲ ਸਜੀ ਵੈਨ ਰਾਹੀਂ ‘ਸੱਚਖੰਡ ਵਾਸੀ ਸਰੀਰਦਾਨੀ ਪ੍ਰੇਮੀ ਨਹਿਰੂ ਸਿੰਘ ਇੰਸਾਂ, ਅਮਰ ਰਹੇ’ ਦੇ ਨਾਅਰਿਆਂ ਦੀ ਗੂੰਜ ’ਚ ਪਿੰਡ ਦੇ ਸਰੰਪਚ ਅਮਰਜੀਤ ਕੌਰ ਦੇ ਪਤੀ ਬਲੌਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਰਵਾਨਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਨਹਿਰੂ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਸ੍ਰੀ ਰਾਮ ਆਯੁਰਵੈਦਿਕ ਮੈਡੀਕਲ ਕਲਾਜ ਮੇਰਠ ਨੂੰ ਦਾਨ ਕੀਤਾ ਗਿਆ ਹੈ, ਜਿੱਥੇ ਮੈਡੀਕਲ ਖੇਤਰ ਨਾਲ ਜੁੜੇ ਵਿਦਿਆਰਥੀ ਇਸ ’ਤੇ ਖੋਜ਼ਾਂ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਰਿਵਾਰ ਦੀਆਂ ਧੀਆਂ ਨੇ ‘ਬੇਟਾ-ਬੇਟੀ ਇੱਕ ਸਮਾਨ’ ਮੁਹਿੰਮ ਤਹਿਤ ਨਹਿਰੂ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਪੁੱਤਰਾਂ ਦੇ ਬਰਾਬਰ ਮੋਢਾ ਦੇ ਕੇ ਰਵਾਨਾ ਕਰਦਿਆਂ ਧੀਆਂ-ਪੁੱਤਰਾਂ ਨੂੰ ਬਰਾਬਰ ਦੇ ਹੱਕ ਦੇਣ ਦਾ ਸੁਨੇਹਾ ਵੀ ਦਿੱਤਾ।

ਇਸ ਮੌਕੇ ਜਗਸੀਰ ਸਿੰਘ ਇੰਸਾਂ, ਰਾਮ ਸਿੰਘ ਇੰਸਾਂ, ਲਖਵੀਰ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ, ਗੁਰਪ੍ਰੀਤ ਕੌਰ ਇੰਸਾਂ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਮਾਜ ਸੇਵੀ ਬਲੌਰ ਸਿੰਘ ਕੈਰੇ, ਮੁਨੀਸ ਕੁਮਾਰ, ਬਲਾਕ ਕਮੇਟੀ ਦੀ ਤਰਫ਼ੋਂ ਮਾ. ਗੁਰਚਰਨ ਸਿੰਘ ਇੰਸਾਂ ਕੈਰੇ, ਸੁਖਪਾਲ ਸਿੰਘ ਇੰਸਾਂ ਟੱਲੇਵਾਲ ਤੇ ਨਾਥ ਸਿੰਘ ਇੰਸਾਂ, ਲਛਮਣ ਸਿੰਘ ਇੰਸਾਂ, ਗੋਲਡੀ ਇੰਸਾਂ, ਹਰਦੇਵ ਸਿੰਘ ਇੰਸਾਂ ਨਾਈਵਾਲਾ, ਪਰਗਟ ਸਿੰਘ ਇੰਸਾਂ, ਹੰਸਾਂ ਸਿੰਘ ਇੰਸਾਂ, ਰਿਸ਼ਤੇਦਾਰ, ਸਾਧ-ਸੰਗਤ, ਸਮੂਹ ਗ੍ਰਾਮ ਪੰਚਾਇਤ ਤੇ ਸ੍ਰੀ ਗੁਰੂ ਰਵਿਦਾਸ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।

ਸਮਾਜ ਸੇਵੀ ਬਲੌਰ ਸਿੰਘ ਕੈਰੇ ਨੇ ਡੇਰਾ ਸ਼ਰਧਾਲੂਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨ੍ਹਾਂ ਦਾ ਹਰ ਕਾਰਜ਼ ਮਨੁੱਖਤਾ ਤੇ ਕਾਇਨਾਤ ਦੀ ਬਿਹਤਰੀ ਲਈ ਹੀ ਹੁੰਦਾ ਹੈ। ਅੱਜ ਜੋ ਇੰਨ੍ਹਾਂ ਵੱਲੋਂ ਨਹਿਰੂ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜ਼ਾਂ ਲਈ ਦਾਨ ਕੀਤਾ ਗਿਆ ਹੈ। ਇਹ ਮੁਹਿੰਮ ਅੱਗੇ ਜਾ ਕੇ ਮਨੁੱਖਤਾ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲ ਰਹੇ ਡੇਰਾ ਸ਼ਰਧਾਲੂਆਂ ਦੀ ਬਦੌਲਤ ਸਮਾਜ ਬਦਲ ਰਿਹਾ ਹੈ ਤੇ ਪੁਰਾਣੇ ਬੇਲੋੜੇ ਰੀਤੀ-ਰਿਵਾਜ਼ਾਂ ਨੂੰ ਤਿਆਗ ਕੇ ਮਾਨਵਤਾ ਹਿੱਤ ਦੇ ਕਾਰਜ਼ਾਂ ਨੂੰ ਪਹਿਲ ਦੇਣ ਲੱਗਾ ਹੈ।

ਇਹ ਸਰੀਰਦਾਨੀ ਵੀ ਬਣੇ ਪਿੰਡ ਦੀ ਸ਼ਾਨ

1 ਮੱਘਰ ਸਿੰਘ ਪੁੱਤਰ ਸੰਤਾ ਸਿੰਘ, ਵਾਸੀ ਕੈਰੇ
2 ਸਾਧੂ ਸਿੰਘ ਇੰਸਾਂ ਪੁੱਤਰ ਗੁਰਦੇਵ ਸਿੰਘ, ਵਾਸੀ ਕੈਰੇ
3 ਨਹਿਰੂ ਸਿੰਘ ਇੰਸਾਂ ਪੁੱਤਰ ਸਾਧੂ ਸਿੰਘ, ਵਾਸੀ ਕੈਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ