ਕੁਦਰਤੀ ਆਫ਼ਤ : ਪ੍ਰਬੰਧਾਂ ਲਈ ਰਣਨੀਤੀ ਦੀ ਲੋੜ

Natural Disasters

ਸਵਾਲ ਕਰਨਾਟਕ, ਹਿਮਾਚਲ ਪ੍ਰਦੇਸ਼ , ਪੱਛਮੀ ਬੰਗਾਲ, ਮੱਧ ਪ੍ਰਦੇਸ਼, ਓਡੀਸ਼ਾ, ਉਤਰਾਖੰਡ, ਰਾਜਸਥਾਨ , ਅਸਮ ਅਤੇ ਝਾਰਖੰਡ ’ਚ ਇੱਕ ਸਾਂਝੀ ਗੱਲ ਕੀ ਹੈ?
ਉੱਤਰ : – ਮੋਹਲੇਧਾਰ ਬਰਸਾਤ ਕਾਰਨ ਭਾਰੀ ਵਿਨਾਸ਼, ਦੇਖਣ ਨੂੰ ਮਿਲ ਰਿਹਾ ਹੈ ਸ਼ਹਿਰ ਅਤੇ ਪਿੰਡ ਪਾਣੀ ਨਾਲ ਭਰੇ ਹਨ, ਸੜਕਾਂ ਬਹਿ ਗਈਆਂ ਹਨ, ਰੇਲ ਸੇਵਾਵਾਂ ਰੁਕ ਹੋ ਗਈਆਂ ਹਨ, ਜਹਾਜ਼ਪਤਨ ਬੰਦ ਕਰ ਦਿੱਤੇ ਗਏ ਹਨ, ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਖੜੀਆਂ ਫਸਲਾਂ ਨਸ਼ਟ ਹੋ ਗਈਆਂ ਹਨ ਅਤੇ ਹਰ ਚੀਜ਼ ਰੁਕ ਜਿਹੀ ਗਈ ਹੈ ਇਸ ਮੋਹਲੇਧਾਰ ਬਰਸਾਤ ਅਤੇ ਹੜ ਕਾਰਨ ਹਜ਼ਾਰਾਂ ਬੇਘਰ ਹੋ ਗਏ ਹਨ ਅਤੇ ਲਗਭਗ 3612 ਕਰੋੜ ਰੁਪਏ ਦੀ ਸਰਵਜਨਿਕ ਸੰਪਤੀ ਅਤੇ ਫਸਲਾਂ ਹੜ ਕਾਰਨ ਨਸ਼ਟ ਹੋ ਰਹੀਆਂ ਹਨ ਪਿਆਰੇ ਦੇਸ਼ਵਾਸੀਆਂ, ਹਰ ਸਾਲ ਇਹੀ ਸਥਿਤੀ ਵੇਖਣ ਨੂੰ ਮਿਲਦੀ ਹੈ ਕੱਲ ਅਸਮ ਸੀ ਅਤੇ ਅੱਜ ਬੰਗਲੁਰੂ ’ਚ ਬੇੜੀਆਂ ਕਾਰਨ ਜਾਮ ਲੱਗਿਆ ਹੋਇਆ ਹੈ ਅਤੇ ਕੱਲ੍ਹ ਝਾਰਖੰਡ ਦੀ ਵਾਰੀ ਹੈ ਅਤੇ ਇਸ ਤਰ੍ਹਾਂ ਸਾਡੇ ਆਗੂਆਂ ਦੀ ਪ੍ਰਤਿਕਿਰਆ ਵੀ ਉਮੀਦ ਅਨੁਸਾਰ ਹੁੰਦੀ ਹੈ ਇੱਕ ਸਾਲਾਨਾ ਨੌਟੰਕੀ ਵੇਖਣ ਨੂੰ ਮਿਲਦੀ ਹੈ ਹਰ ਕੋਈ ਕੰਮ ਚਲਾਊ ਨੀਤੀ ਅਪਣਾਉਦਾ ਹੈ ਇਸ ਸੰਕਟ ’ਤੇ ਹਰ ਕੋਈ ਦੁੱਖ ਪ੍ਰਗਟ ਕਰਦਾ ਹੈ ਵਿਨਾਸ਼ ਅਤੇ ਰਾਹਤ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ l

ਸਾਰੇ ਆਗੂ ਇਸ ਸੰਕਟ ’ਤੇ ਦੁੱਖ ਪ੍ਰਗਟ ਕਰਦੇ ਹਨ ਅਤੇ ਲੋਕਾਂ ਨੂੰ ਸਹਾਇਤਾ ਪਹੰੁਚਾਉਣ ਦਾ ਵਾਅਦਾ ਕਰਦੇ ਹਨ ਅਤੇ ਇੱਥੋਂ ਤੱਕ ਕਿ ਮੌਦਿ੍ਰਕ ਸਹਾਇਤਾ ਦਾ ਐਲਾਨ ਵੀ ਕਰਦੇ ਹਨ ਪਰ ਉਹ ਇਸ ਸੰਕਟ ਪ੍ਰਤੀ ਗੰਭੀਰ ਨਹੀਂ ਹਨ ਨਹੀਂ ਤਾਂ ਉਹ ਗੈਰ-ਵਾਜਿਬ ਨਿਰਮਾਣ ਦੀ ਆਗਿਆ ਕਿਉਂ ਦਿੰਦੇ ਹਨ, ਨਾਲਿਆਂ ਦੀ ਸਫ਼ਾਈ ਕਿਉਂ ਨਹੀਂ ਕਰਾਉਂਦੇ ਹਨ, ਨਦੀਆਂ ਅਤੇ ਧਰਾਵਾਂ ਦੇ ਕਿਨਾਰਿਆਂ ’ਤੇ ਝੁੱਗੀ ਝੌਂਪੜੀਆਂ ਬਸਤੀਆਂ ਦੇ ਹਮਲੇ ਦੀ ਆਗਿਆ ਕਿਉਂ ਦਿੰਦੇ ਹਨ, ਬਰਸਾਤ ਜਲ ਦਾ ਪ੍ਰਬੰਧਨ ਕਿਉਂ ਨਹੀਂ ਕਰਦੇ , ਸੜਕਾਂ ਪੁੱਟੀਆਂ ਕਿਉਂ ਹੰੁਦੀਆਂ ਹਨ, ਨਾਲਿਆਂ ਦੀ ਗਾਦ ਕਿਉਂ ਨਹੀਂ ਕੱਢੀ ਜਾਂਦੀ ਹੈ? ਇਹ ਇੱਕ ਕੌੜੀ ਵਾਸਤਵਿਕਤਾ ਨੂੰ ਦਰਸਾਉਂਦਾ ਹੈ l

ਕਿ ਸਰਕਾਰ ਬਰਸਾਤ ਦੀ ਤੀਵਰਤਾ ਅਤੇ ਉਸ ਦੇ ਪ੍ਰਭਾਵ ਦੀ ਦਸ਼ਾ ’ਚ ਸੋਚਣ ਬਾਰੇ ਫੇਲ੍ਹ ਰਹਿੰਦੀ ਹੈ ਅਤੇ ਆਫ਼ਤ ਪ੍ਰਬੰਧਨ ਇੱਕ ਆਫ਼ਤ ਬਣ ਕੇ ਰਹਿ ਜਾਂਦਾ ਹੈ ਮੋਹਲੇਧਾਰ ਬਰਸਾਤ ਨੂੰ ਭਗਵਾਨ ਦੀ ਕਹਿਰ ਮੰਨਿਆ ਜਾ ਸਕਦਾ ਹੈ ਪਰ ਇਸ ਨਾਲ ਹੋਣ ਵਾਲਾ ਨੁਕਸਾਨ ਮਨੁੱਖੀ ਨਿਰਮਿਤ ਹੈ ਅਤੇ ਇਸ ਦਾ ਕਾਰਨ ਮਨੁੱਖੀ ਭੁੱਲ ਹੈ ਉਦਾਹਰਨ ਲਈ ਤਾਮਿਲਨਾਡੂ ’ਚ 13 ਸਾਲਾਂ ’ਚ ਅੱਠ ਭਿਆਨਕ ਚੱਕਰਵਾਤ ਆਏ ਹਨ ਇਸ ਲਈ ਰਾਸ਼ਟਰੀ ਅਤੇ ਸੂਬਾ ਆਫ਼ਤ ਪ੍ਰਬੰਧਨ ਟੀਮਾਂ ਅਣਦੇਖੀ ਕਰਦੀਆਂ ਹਨ l

ਉਹ ਇਸ ਆਫ਼ਤ ਨਾਲ ਨਿਪਟਣ ਲਈ ਤਿਆਰ ਰਹਿਣ ਅਸਲੀਅਤ ਇਹ ਹੈ ਕਿ ਇਸ ਆਫ਼ਤ ਨਾਲ ਨਿਪਟਣ ਦੀ ਤਿਆਰੀ ਦੂਰ -ਦੂਰ ਦੀ ਗੱਲ ਰਾਹਤ ਕਾਰਜਾਂ ’ਚ ਸ਼ਾਮਲ ਸੂਬਿਆਂ ਦੀਆਂ ਏਜੰਸੀਆਂ ’ਚ ਸੰਵਾਦ ਹੀ ਦਿਖਾਈ ਨਹੀਂ ਦਿੰਦਾ ਹੈ ਕੇਵਲ ਪੀੜਤ ਪਰਿਵਾਰ ਹੀ ਇੱਕ ਦੂਜੇ ਬਾਰੇ ਪੁੱਛਗਿੱਛ ਕਰਦੇ ਹਨ ਸਵਾਲ ਉੱਠਦਾ ਹੈ ਕਿ ਕੀ ਕੋਈ ਆਮ ਆਦਮੀ ਦੀ ਪਰਵਾਹ ਕਰਦਾ ਹੈ ਲੋਕਾਂ ਦੀਆਂ ਮੌਤਾਂ ਤੋਂ ਬਾਅਦ ਹੀ ਸਰਕਾਰ ਇਸ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੀ ਹੈ ਇਸ ਲਈ ਕੌਣ ਜਿੰਮੇਵਾਰ ਹੈ ਅਤੇ ਜਿਸ ਨੂੰ ਸਜ਼ਾ ਦਿੱਤੀ ਜਾਵੇ?

ਪਿਛਲੇ ਸਾਲ ਅਸਮ ਅਤੇ ਉਤਰਾਖੰਡ ’ਚ ਹੜ ਕਾਰਨ 50 ਤੋਂ ਜਿਆਦਾ ਲੋਕ ਮਾਰੇ ਗਏ ਅਤੇ 200 ਤੋਂ ਜਿਆਦਾ ਲਾਪਤਾ ਰਹੇ 2018 ’ਚ ਕੇਰਲ ’ਚ ਹੜ ਕਾਰਨ 500 ਤੋਂ ਜਿਆਦਾ ਲੋਕ ਮਾਰੇ ਗਏ ਅਤੇ 2 ਲੱਖ 23 ਹਜ਼ਾਰ ਲੋਕ ਰਾਹਤ ਕੈਂਪਾਂ ’ਚ ਰਹਿਣ ਲਈ ਮਜ਼ਬੂਰ ਹੋਏ 2017 ’ਚ ਗੁਜਰਾਤ, 2015 ’ਚ ਚੈਨੱਈ, 2014 ’ਚ ਉਤਰਾਖੰਡ ਅਤੇ ਸ੍ਰੀਨਗਰ, 2013 ’ਚ ੂਦਿੱਲੀ ਅਤੇ 2005 ’ਚ ਮੁੰਬਈ ’ਚ ਅਜਿਹੀ ਤ੍ਰਾਸ਼ਦੀ ਦੇਖਣ ਨੂੰ ਮਿਲੀ ਹਰ ਸਾਲ ਆਉਣ ਵਾਲੇ ਇਸ ਸੰਕਟ ਲਈ ਦੀਰਘਕਾਲੀਨ ਉਪਾਅ ਕਿਉਂ ਨਹੀਂ ਕੀਤੇ ਜਾਂਦੇ ਹਨ? ਇਸ ਗੱਲ ਦੀ ਵਿਵਸਥਾ ਕੀਤੀ ਕਿਉਂ ਨਹੀਂ ਕੀਤੀ ਗਈ l

ਕਿ ਇਸ ਸੰਕਟ ਤੋਂ ਬਚਣ ਵਾਲੇ ਲੋਕ ਭੁੱਖ ਜਾਂ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਨਾ ਮਰਨ ਇਸ ਦਾ ਕਾਰਨ ਮੁੱਖ ਤੌਰ ’ਤੇ ਇਹ ਹੈ ਕਿ ਆਮ ਆਦਮੀ ਦੀ ਗਿਣਤੀ ਸਿਰਫ ਇੱਕ ਗਿਣਤੀ ਹੈ ਜੋ ਉਦਾਸੀਨ ਅਤੇ ਸਵਾਰਥੀ ਰਾਜਨੀਤੀ ਅਤੇ ਪ੍ਰਸ਼ਾਸਨ ਦਾ ਪ੍ਰਮਾਣ ਹੈ ਜਿਸ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਅਤੇ ਹਰ ਕੋਈ ਇਸ ਲਈ ਸਰਕਾਰ ਨੂੰ ਦੋਸ਼ ਦਿੰਦਾ ਹੈ ਵਿਕਾਸ ਰਣਨੀਤੀ ਕਾਰਨ ਮੋਹਲੇਧਾਰ ਬਰਸਾਤ ਦਾ ਮਾੜਾ ਪ੍ਰਭਾਵ ਹੋਰ ਵਧਿਆ ਹੈ ਅਤੇ ਜਿਆਦਾਤਰ ਆਗੂ ਨਹੀਂ ਜਾਣਦੇ ਹਨ l

ਕਿ ਹਿਮਾਲਿਆ ਖੇਤਰ ਇਸ ਸਬੰਧ ’ਚ ਕਿੰਨਾ ਸੰਕਟਗ੍ਰਸ਼ਤ ਹੈ ਪੱਛਮੀ ਹਿਮਾਲਿਆ ’ਚ ਗੈਰ ਯੋਜਨਾਕਾਰੀ ਨਿਰਮਾਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਇਸ ਖੇਤਰ ਦੇ ਨਾਜੁਕ ਪਰਬਤੀ ਖੇਤਰ ਨੂੰ ਖਤਰੇ ਦੀ ਚਿਤਾਵਨੀ ਦੇ ਬਾਵਜੂਦ ਸਰਕਾਰ ਨੇ ਉਤਰਾਖੰਡ ’ਚ ਚਾਰ ਧਰਮ ਸਥਾਨਾਂ ਨੂੰ ਜੋੜਨ ਲਈ ਚਾਰ ਧਾਮ ਯੋਜਨਾ ਜਾਰੀ ਰੱਖੀ ਆਫ਼ਤ ਨਾਲ ਨਿਪਟਣ ਲਈ ਸਾਡੀਆਂ ਤਿਆਰੀਆਂ ਢਿੱਲਮਸ ਰਹਿੰਦੀਆਂ ਹਨ ਇਸ ਸੰਕਟ ਨਾਲ ਨਿਪਟਣ ਦੀ ਬਜਾਇ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਗੱਲ ’ਤੇ ਨਿਰਭਰ ਰਹਿੰਦੀਆਂ ਹਨ ਕਿ ਭਾਵੀ ਆਫ਼ਤਾਂ ਪਿਛਲੀਆਂ ਆਫ਼ਤਾਂ ਦੀ ਤਰ੍ਹਾਂ ਵਿਨਾਸ਼ਕਾਰੀ ਨਹੀਂ ਹੋਣਗੀਆਂ l

ਜਰਾ ਸੋਚੋ! ਸਾਲ 2019 ਦੀ ਗਲੋਬਲ ਕਲਾਇਮੇਟ ਰਿਸਕ ਇੰਡੇਕਸ ਦੀ ਰਿਪੋਰਟ ਅਨੁਸਾਰ ਭਾਰਤ ਵਿਸ਼ਵ ’ਚ ਮੌਸਮ ਸਬੰਧੀ ਘਟਨਾਵਾਂ ਕਾਰਨ 14ਵਾਂ ਸਭ ਤੋਂ ਜਿਆਦਾ ਖਤਰੇ ਵਾਲਾ ਦੇਸ਼ ਹੈ ਜਿੱਥੇ ਹੜ ਅਸਕਰ ਆਉਂਦੇ ਹਨ ਅਤੇ ਹੜ ਭਾਰਤ ’ਚ ਕੁਦਰਤੀ ਆਫ਼ਤਾਂ ’ਚ ਹੜ ਦਾ ਹਿੱਸਾ 52 ਫੀਸਦੀ ਹੈ ਦੇਸ਼ ’ਚ ਲਗਭਗ 40 ਮਿਲੀਅਨ ਹੈਕਟੇਅਰ ਜ਼ਮੀਨ ਹੜ ਛੋਟੇ ਸਮੇਂ ਦੀਆਂ ਜੋ ਦੇਸ਼ ਦਾ ਕੁੱਲ 12 ਫੀਸਦੀ ਖੇਤਰਫਲ ਹੈ ਭਾਰਤ ਦੀ 76 ਫੀਸਦੀ ਤੱਟੀ ਰੇਖਾ ਚੱਕਰਵਾਤ ਅਤੇ ਸੁਨਾਮੀ ਤੋਂ ਪ੍ਰਭਾਵਿਤ ਹੈ ਦੇਸ਼ ’ਚ ਲਗਭਗ 6. 5 ਮਿਲੀਅਨ ਏਕੜ ਜ਼ਮੀਨ ’ਚ ਫ਼ਸਲ ਤਬਾਹ ਹੋ ਜਾਂਦੀ ਹੈ ਅਤੇ 20 ਲੱਖ ਤੋਂ ਜਿਆਦਾ ਪਸ਼ੂ ਮਰ ਜਾਂਦੇ ਹਨ l

ਕੇਂਦਰ ਆਫ਼ਤ ਪ੍ਰਬੰਧਨ ਅਥਾਰਟੀ ਜਾਂ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਬੋਰਡ ਕਿਸੇ ਵੀ ਯੋਜਨਾ ਦਾ ਢੰਗ ਨਾਲ ਹੱਲ ਨਹੀਂ ਕਰ ਰਹੇ ਹਨ ਵੱਖ-ਵੱਖ ਰਾਜਾਂ ’ਚ ਇਸ ਸੰਕਟ ਪ੍ਰਤੀ ਰਾਜ ਪ੍ਰਸ਼ਾਸਨ ਸੰਵੇਦਸਨਸ਼ੀਲ ਹੈ ਨਹੀਂ ਅਤੇ ਜਿਸ ਨਾਲ ਇਹ ਖੇਤਰ ਜਲਵਾਯੂ ਪਰਿਵਰਤਨ ਕਾਰਨ ਅਤੇ ਸੰਕਟਗ੍ਰਸ਼ਤ ਬਣ ਜਾਂਦੇ ਹਨ ਸਾਡੇ ਸ਼ਾਸਕ ਮਾਹਿਰਾਂ ਦੀ ਰਾਇ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਇਸ ਸਬੰਧੀ ਕੋਈ ਸਰਕਾਰ ਸਬਕ ਲੈਣ ਲਈ ਤਿਆਰ ਨਹੀਂ ਹੈ l

ਹਰੀ ਖੇਤਰ ਹੜ ਦੀ ਤੀਵਰਤਾ ਘੱਟ ਕਰਨ ਸਹਾਇਕ ਹੋ ਸਕਦੇ ਹਨ ਪਰ ਉਸ ਦੇ ਨੁਕਸਾਨ ਅਤੇ ਜ਼ਮੀਨ ਧਸਣ ਕਾਰਨ ਇਹ ਸਮੱਸਿਆ ਹੋਰ ਵਧੀ ਹੈ ਇਸ ਤੋਂ ਇਲਾਵਾ ਕੰਕਰੀਟਾਂ ਦਾ ਜੰਗਲ ਬਣਾਉਣ, ਨਿਯਮਾਂ ਰਹਿਤ ਸ਼ਹੀਰੀਕਰਨ ਅਤੇ ਕੁਦਰਤੀ ਆਫ਼ਤ ਨਾਲ ਇਹ ਸਮੱਸਿਆ ਹੋਰ ਵਧੀ ਹੈ ਇਸ ਸਬੰਧੀ ਠੋਸ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ ਜਿਸ ਲਈ ਵਣੀਕਰਨ ਅਤੇ ਮੁਦਰਾ ਸੁਰੱਖਿਆ ਪ੍ਰੋਗਰਾਮ ਚਲਾਏ ਜਾਣ l

ਸਾਡੇ ਆਗੂਆਂ ਨੂੰ ਰਾਸ਼ਟਰੀ ਪਹਿਲ ’ਤੇ ਜ਼ੋਰ ਦੇਣਾ ਪਵੇਗਾ ਅਤੇ ਇਸ ਸਬੰਧ ’ਚ ਸਥਾਨਕ ਅਸਲੀਅਤ ਨੂੰ ਧਿਆਨ ’ਚ ਰੱਖ ਕੇ ਅਜਿਹੇ ਮਾਹਿਰਾਂ ਅਤੇ ਵਾਤਾਵਰਨ ਮਾਹਿਰਾਂ ਦੀ ਰਾਇ ਲੈਣੀ ਹੋਵੇਗੀ ਜੋ ਹਾਲਾਤ ਸਮੱਸਿਆਵਾਂ ਦਾ ਮੁਲਾਂਕਣ ਕਰਨ, ਉਸ ਦੇ ਸੰਦਰਭ ਦਾ ਸਰਵੇ ਕਰੇ ਅਤੇ ਉਨ੍ਹਾਂ ਨੂੰ ਫੈਸਲਾ ਲੈਣ ਅਤੇ ਨੀਤੀ-ਨਿਰਮਾਣ ’ਚ ਸ਼ਾਮਲ ਕੀਤਾ ਜਾਵੇ ਵਧਦੀ ਜਨਸੰਖਿਆ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਅਤੇ ਸਥਾਨਕ ਪਰਿਸਥਿਤੀ ਤੰਤਰ ’ਤੇ ਉਸ ਦੇ ਪ੍ਰਭਾਵ ’ਤੇ ਵਿਸੇਸ਼ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਨਾਲ ਹੀ ਰਿਹਾਇਸ ਨਿਰਮਾਣ, ਵਾਤਾਵਰਨ ਪ੍ਰਦੂਸ਼ਣ, ਜਲ ਨਿਕਾਸ ਪ੍ਰਣਾਲੀ ਆਦਿ ’ਤੇ ਵੀ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਸਮੇਂ ਦੀ ਮੰਗ ਹੈ ਕਿ ਇਸ ਸਬੰਧ ’ਚ ਗੰਭੀਰਤਾ ਨਾਲ ਕਦਮ ਚੁੱਕੇ ਜਾਣ ਕੇਵਲ ਰੂਪਰੇਖਾ ਅਤੇ ਚਰਚਾਵਾਂ ਨਾਲ ਕੰਮ ਨਹੀਂ ਚੱਲੇਗਾ ਜਦੋਂ ਤੱਕ ਸਰਕਾਰ ਇਸ ਸਬੰਧੀ ਬਣਾਏ ਗਏ ਉਨ੍ਹਾਂ ਮਾਸਟਰ ਪਲਾਨਾਂ ’ਤੇ ਅਮਲ ਨਹੀਂ ਕਰਦੀ ਜਿਨ੍ਹਾਂ ’ਤੇ ਸਰਕਾਰੀ ਗਲਿਆਰਿਆਂ ’ਚ ਧੂੜ ਪਈ ਹੋਈ ਹੈ l

ਭਿਆਨਕ ਹੜ ਦਾ ਇਹ ਮੌਸਮ ਦੱਸਦਾ ਹੈ ਕਿ ਅੱਜ ਦੇ ਮਹਾਂਨਗਰਾਂ ’ਚ ਹੜ ਦੀ ਸਮੱਸਿਆ ਦਾ ਹੱਲ ਜਿਆਦਾ ਮਹੱਤਵਪੂਰਨ ਕੰਮ ਹੈ ਸਥਿਤੀ ਸਪੱਸ਼ਟ ਹੈ ਆਗਆਂ ਨੂੰ ਯੋਜਨਾ ਦੀ ਬਜਾਇ ਰਣਨੀਤੀ ’ਤੇ ਧਿਆਨ ਦੇਣਾ ਚਾਹੀਦਾ ਆਫ਼ਤਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਸੰਭਾਵਿਤ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਨੂੰ ਯੋਜਨਾ ਬਣਾਉਣੀ ਹੋਵੇਗੀ ਇਸ ਸਬੰਧੀ ’ਚ ਸੰਚਾਰ ਅਤੇ ਕਨੇਕਿਟਵਿਟੀ ਮਹੱਤਵਪੂਰਨ ਹੈ ਹੜ ਦੇ ਪਾਣੀ ਦੇ ਪ੍ਰਵਾਹ ਬਾਰੇ ਸਮੇਂ ’ਤੇ ਭਵਿੱਖਬਾਣੀ ਜਰੀਏ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ ਇਸ ਸਬੰਧ ’ਚ ਕੀ ਕਦਮ ਚੁੱਕੇ ਜਾਣ ਉਸ ਲਈ ਨਾ ਤਾਂ ਸਾਨੂੰ ਅਤੀ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ ਅਤੇ ਨਾ ਹੀ ਉਦਾਸੀਨ ਹੋਣ ਦੀ ਜ਼ਰੂਰਤ ਹੈ ਅਤੇ ਜੇਕਰ ਅਸੀਂ ਫ਼ਿਰ ਵੀ ਅਜਿਹੇ ਲੋਕਾਂ ਨੂੰ ਚੁਣਦੇ ਹਾਂ ਜੋ ਆਫ਼ਤਾਂ ਬਾਰੇ ਕਦਮ ਨਹੀਂ ਚੁੱਕਦੇ ਹਾਂ ਤਾਂ ਯਕੀਨੀ ਤੌਰ ’ਤੇ ਭਵਿੱਖ ’ਚ ਸੰਕਟ ਵਧੇਗਾ ਅਤੇ ਜਿਆਦਾ ਦੁਖਦਾਈ ਖਬਰਾਂ ਮਿਲਣਗੀਆਂ ਅਤੇ ਲੋਕਾਂ ਦੇ ਰੁਦਨ ਦੀ ਆਵਾਜ਼ ਸੁਣਾਈ ਦੇਵੇਗੀ ਸਾਨੂੰ ਇਸ ਗੱਲ ਨੂੰ ਧਿਆਨ ’ਚ ਰੱਖਣਾ ਹੋਵੇਗਾ ਕਿ ਜੀਵਨ ਕੇਵਲ ਇੱਕ ਸੰਖਿਆ ਨਹੀਂ ਹੈ ਸਗੋਂ ਇਹ ਹੱਡ ਮਾਸ ਅਤੇ ਧੜਕਦੇ ਦਿਲ ਤੋਂ ਬਣਦਾ ਹੈ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ