‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਰਾਸ਼ਟਰੀ ਸਿਵਲ ਸੇਵਾ ਦਿਵਸ ‘ਤੇ ਸਿਵਲ ਸੇਵਕਂ ਦੀ ਕੀਤੀ ਸ਼ਲਾਘਾ

National Civil Services Day

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਸਿਵਲ ਸੇਵਾ ਦਿਵਸ ਹਰ ਸਾਲ 21 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਸਭ ਤੋਂ ਪਹਿਲਾਂ ਭਾਰਤੀ ਸਿਵਲ ਸੇਵਾ ਕਮਿਸ਼ਨ ਦੇ ਪਹਿਲੇ ਬੈਚ ਨੂੰ ‘ਸਟੀਲ ਫਰੇਮ ਆਫ ਇੰਡੀਆ’ ਦੇ ਨਾਂਅ ਨਾਲ ਸੰਬੋਧਨ ਕੀਤਾ। ਇਸ ਮੌਕੇ ਪਹਿਲਾ ਪ੍ਰੋਗਰਾਮ 21 ਅਪ੍ਰੈਲ 2006 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਕਰਵਾਇਆ ਗਿਆ।

ਦੂਜੇ ਪਾਸੇ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਹਨੀਪ੍ਰੀਤ ਇੰਸਾ ਨੇ ਭਾਰਤੀ ਲੋਕ ਸੇਵਾ ਦਿਵਸ ‘ਤੇ ਟਵੀਟ ਕੀਤਾ ਅਤੇ ਕਿਹਾ- #National Civil Services Day ’ਤੇ ਆਓ ਇਨ੍ਹਾਂ ਸਿਵਿਲ ਸੇਵਕਂ ਦੀ ਸ਼ਲਾਗਾ ਕਰੀਏ ਜੋ ਸੁਸ਼ਾਸ਼ਨ ਤੇ ਨਾਗਰਿਕ ਕੇਂਦਰਿਤ ਪ੍ਰਸ਼ਾਸ਼ਨ ਯਕੀਨੀ ਕਰਨ ਲਈ ਅਣਥੱਕ ਯਤਨ ਕਰਦੇ ਹਨ ਤੇ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚੁਣੌਤੀਆਂ ਤੋਂ ਪਾਰ ਪਾਉ੍ਂਦੇ ਹਨ। ਸ਼ੁੱਭਕਾਮਨਾਵਾਂ।

ਭਾਰਤੀ ਸਿਵਲ ਸੇਵਾ ਦਿਵਸ ਕਿਉਂ ਮਨਾਇਆ ਜਾਂਦਾ ਹੈ? (National Civil Services Day)

  • ਭਾਰਤੀ ਸਿਵਲ ਸੇਵਾ ਦਿਵਸ ਹਰ ਸਾਲ 21 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਭਾਰਤੀ ਲੋਕ ਸੇਵਾ ਕਮਿਸ਼ਨ ਦੇ ਪਹਿਲੇ ਬੈਚ ਨੂੰ ਸਟੀਲ ਫਰੇਮ ਆਫ਼ ਇੰਡੀਆ ਵਜੋਂ ਸੰਬੋਧਨ ਕੀਤਾ ਸੀ।
  • ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਸਾਰੇ ਅਧਿਕਾਰੀਆਂ ਨੂੰ ਬਿਹਤਰ ਕਾਰਗੁਜ਼ਾਰੀ ਲਈ ਪ੍ਰੇਰਿਤ ਕਰਨਾ ਹੈ, ਇਸ ਤੋਂ ਇਲਾਵਾ ਆਉਣ ਵਾਲੀਆਂ ਚੁਣੌਤੀਆਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਕਿਵੇਂ ਆਪਣੀ ਕਾਰਣ ਸਮਰੱਥਾ ਵਧਾਈ ਜਾਵੇ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ।
  • ਇਸ ਦਿਨ, ਕੁਝ ਚੋਣਵੇਂ ਆਲ ਇੰਡੀਆ ਸਰਵਿਸ ਅਫਸਰਾਂ ਨੂੰ ਉਨ੍ਹਾਂ ਦੀ ਵਧੀਆ ਸੇਵਾ ਲਈ ਇਨਾਮ ਦਿੱਤਾ ਜਾਂਦਾ ਹੈ।
  • ਅਧਿਕਾਰੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਜਨਤਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਸਨਮਾਨਿਤ ਕੀਤਾ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ