ਅੱਤਵਾਦੀ ਹਮਲਾ : ਸ਼ਹੀਦ ਫੌਜੀ ਜਵਾਨਾਂ ’ਚ ਬਠਿੰਡਾ ਜ਼ਿਲ੍ਹੇ ਦਾ ਜਵਾਨ ਵੀ ਸ਼ਾਮਲ

ਬਠਿੰਡਾ (ਸੁਖਜੀਤ ਮਾਨ)। ਜੰਮੂ-ਕਸ਼ਮੀਰ ਦੇ ਪੁੰਛ ਵਿਚ ਵੀਰਵਾਰ ਨੂੰ ਅੱਤਵਾਦੀ ਹਮਲੇ ਤੋਂ ਬਾਅਦ ਫੌਜੀ ਜਵਾਨਾ ਦੇ ਟਰੱਕ ਨੂੰ ਅੱਗ ਲੱਗਣ ਨਾਲ ਜੋ 5 ਫੌਜੀ ਜਵਾਨ ਸ਼ਹੀਦ ਹੋ ਗਏ, ਉਹਨਾਂ ਵਿੱਚ ਜ਼ਿਲ੍ਹਾ ਬਠਿੰਡਾ ਦੇ ਰਾਮਾ ਮੰਡੀ ਨੇੜਲੇ ਪਿੰਡ ਬਾਘਾ ਦਾ ਫੌਜੀ ਨੌਜਵਾਨ ਵੀ ਸ਼ਾਮਿਲ ਹੈ।

ਵੇਰਵਿਆਂ ਮੁਤਾਬਿਕ ਸ਼ਹੀਦ ਫੌਜੀ ਜਵਾਨ ਗੁਰਸੇਵਕ ਸਿੰਘ ਪੁੱਤਰ ਗੁਰਚਰਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ 2 ਭੈਣਾਂ ਦਾ ਲਾਡਲਾ ਵੀਰ ਸੀ।ਫ਼ੌਜੀ ਗੁਰਸੇਵਕ ਸਿੰਘ 20 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਮੁੜਿਆ ਸੀ। ਗੁਰਸੇਵਕ ਸਿੰਘ 2018 ਵਿੱਚ ਫੌਜ ਵਿਚ ਭਰਤੀ ਹੋਇਆ ਸੀ। ਨੌਜਵਾਨ ਦੀ ਇਸ ਸ਼ਹੀਦੀ ਨਾਲ ਜਿੱਥੇ ਪਰਿਵਾਰ ਵਿਚ ਮਾਤਮ ਛਾ ਗਿਆ ਉਥੇ ਹੀ ਪਿੰਡ ਵਿੱਚ ਵੀ ਸ਼ੋਕ ਦੀ ਲਹਿਰ ਦੌੜ ਗਈ।

Gursak singh

ਦੱਸਣਯੋਗ ਹੈ ਕਿ ਸ਼ਹੀਦ ਫੌਜੀ ਜਵਾਨਾਂ ਵਿੱਚੋ 4 ਪੰਜਾਬ ਨਾਲ ਸਬੰਧਿਤ ਹਨ। ਪਿੰਡ ਬਾਘਾ ਵਾਲੇ ਜਵਾਨ ਤੋਂ ਇਲਾਵਾ ਬਾਕੀ ਤਿੰਨ ਜਵਾਨਾਂ ਵਿੱਚੋਂ ਮਨਦੀਪ ਸਿੰਘ ਜ਼ਿਲ੍ਹਾ ਲੁਧਿਆਣਾ,ਹਰਕ੍ਰਿਸ਼ਨ ਸਿੰਘ ਜ਼ਿਲ੍ਹਾ ਗੁਰਦਾਸਪੁਰ,ਕੁਲਵੰਤ ਸਿੰਘ ਜ਼ਿਲ੍ਹਾ ਮੋਗਾ ਤੋਂ ਹੈ

Terrorist Attack : ਪੁੰਛ ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨ ਸ਼ਹੀਦ

ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਵੀਰਵਾਰ ਨੂੰ ਫੌਜ ਦੇ ਵਾਹਨ ‘ਤੇ ਹੋਏ ਗ੍ਰਨੇਡ ਹਮਲੇ ‘ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ। ਉੱਤਰੀ ਕਮਾਨ ਦੇ ਰੱਖਿਆ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਭਾਰੀ ਮੀਂਹ ਅਤੇ ਘੱਟ ਦਿੱਖ ਦਾ ਫਾਇਦਾ ਉਠਾਉਂਦੇ ਹੋਏ, ਅਣਪਛਾਤੇ ਅੱਤਵਾਦੀਆਂ ਨੇ ਰਾਜੌਰੀ ਸੈਕਟਰ ਵਿੱਚ ਭਿੰਬਰ ਗਲੀ ਅਤੇ ਪੁੰਛ ਦੇ ਵਿਚਕਾਰ ਲੰਘ ਰਹੇ ਫੌਜ ਦੇ ਵਾਹਨ ‘ਤੇ ਦੁਪਹਿਰ 3 ਵਜੇ ਦੇ ਕਰੀਬ ਗੋਲੀਬਾਰੀ ਕੀਤੀ। (Terrorist Attack)

ਉਨ੍ਹਾਂ ਨੇ ਦੱਸਿਆ ਕਿ ਸੰਭਵ ਤੌਰ ‘ਤੇ ਅੱਤਵਾਦੀਆਂ ਦੁਆਰਾ ਸੁੱਟੇ ਗਏ ਗ੍ਰਨੇਡ ਨਾਲ ਵਾਹਨ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਇਲਾਕੇ ‘ਚ ਅੱਤਵਾਦ ਵਿਰੋਧੀ ਮੁਹਿੰਮ ਲਈ ਤਾਇਨਾਤ ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਹਮਲੇ ‘ਚ ਗੰਭੀਰ ਜ਼ਖਮੀ ਹੋਏ ਇਕ ਫੌਜੀ ਨੂੰ ਤੁਰੰਤ ਰਾਜਪੁਰੀ ਦੇ ਫੌਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

Terrorist Attack

ਦੋਸ਼ੀਆਂ ਦੀ ਭਾਲ ਲਈ ਕਾਰਵਾਈ ਜਾਰੀ  (Terrorist Attack)

ਸੂਤਰਾਂ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਕਾਰਵਾਈ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ (ਗ੍ਰੇਨੇਡ ਅਟੈਕ) ਪੰਜਾਬ ਦੇ 4 ਸ਼ਹੀਦ ਜਵਾਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਤਲਵੰਡੀ ਭਰਥ ਦੇ ਕਾਂਸਟੇਬਲ ਹਰਕ੍ਰਿਸ਼ਨ ਸਿੰਘ, ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਚਣਕੋਈਆਂ ਕੇਕਾਂ ਦੇ ਹੌਲਦਾਰ ਮਨਦੀਪ ਸਿੰਘ, ਪਿੰਡ ਚੜਿਕ ਦੇ ਲਾਂਸ ਨਾਇਕ ਕੁਲਵੰਤ ਸਿੰਘ ਸ਼ਾਮਲ ਹਨ। ਮੋਗਾ ਅਤੇ ਬਠਿੰਡਾ ਦੇ ਪਿੰਡ ਬਾਘਾ ਦਾ ਕਾਂਸਟੇਬਲ ਸੇਵਕ ਸਿੰਘ ਸ਼ਾਮਲ ਹੈ। ਦੂਜੇ ਪਾਸੇ, ਪੰਜਵਾਂ ਜਵਾਨ ਦੇਬਾਸ਼ੀਸ਼ ਬਾਸਵਾਲ ਪਿੰਡ ਅਲਗਾਮ ਸਮਿਲ ਖੰਡਯਾਤ, ਤਹਿਸੀਲ ਸਤਿਆਬਾਦੀ, ਜ਼ਿਲ੍ਹਾ ਪੁਰੀ, ਉੜੀਸਾ ਦਾ ਰਹਿਣ ਵਾਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ