‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਟਵੀਟ ਕਰਕੇ ਦਿੱਤਾ ਸੰਦੇਸ਼

World Sparrow Day

ਸਰਸਾ (ਸੱਚ ਕਹੂੰ ਨਿਊਜ਼)। ਅੱਜ ਪੰਛੀ ਦਿਵਸ ਹੈ। ਭਾਰਤ, ਅਮਰੀਕਾ ਸਮੇਤ ਪੂਰੀ ਦੁਨੀਆ ’ਚ ਪੰਛੀ ਦਿਵਸ (National Bird Day) ਮਨਾਇਆ ਜਾਂਦਾ ਹੈ। ਰਾਸ਼ਟਰੀ ਪੰਛੀ ਦਿਵਸ 5 ਜਨਵਰੀ 2023 ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ’ਚ ਪੰਛੀ ਦਿਵਸ ਦੀ ਸ਼ੁਰੂਆਤ ਹੋਈ ਸੀ। ਸਾਲ 2002 ’ਚ ਪਹਿਲੀ ਵਾਰ ਇਸ ਨੂੰ ਮਨਾਇਆ ਗਿਗਆ ਸੀ। ਪਰ ਹੌਲੀ-ਹੌਲੀ ਦੁਨੀਆ ’ਚ ਇਸ ਨੂੰ ਮਨਾਇਆ ਜਾਣ ਲੱਗਾ। ਰਾਸ਼ਟਰੀ ਪੰਛੀ ਦਿਵਸ ਵੱਖ-ਵੱਖ ਦੇਸ਼ਾਂ ’ਚ ਵੱਖ-ਵੱਖ ਤਰੀਕਾਂ ’ਤੇ ਮਨਾਇਆ ਜਾਂਦਾ ਹੈ।

ਇਸ ਦਰਮਿਆਨ ਪੂਜਨੀਕ ਗੁਰੂ ਸੰਤ ਡਾ. ਗਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਪੰਛੀ ਦਿਵਸ (National Bird Day) ’ਤੇ ਟਵੀਟ ਕੀਤਾ ਹੈ। ਰੂਹ ਦੀ ਨੇ ਲਿਖਿਆ ਹੈ ਕਿ ਪੰਛੀਆਂ ਦੇ ਬਿਨਾ ਆਕਾਸ਼ ਤੇ ਸਵੇਰ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ! ਪੰਛੀ ਗ੍ਰਹਿ ਦੇ ਜਿਉਂਦੇ ਛੋਟੇ ਜੀਵ ਹਨ। ਆਓ ਵਾਤਾਵਰਣ ਵਿੱਚ ਪੰਛੀਆਂ ਦੇ ਮਹੱਤਵ ਨੂੰ ਸਵੀਕਾਰ ਕਰੀਏ ਅਤੇ ਉਨ੍ਹਾਂ ਦੀ ਹੋਂਦ ਲਈ ਉਨ੍ਹਾਂ ਦੇ ਸੰਘਰਸ਼ ਨੂੰ ਘੱਟ ਕਰਨ ਦਾ ਯਤਨ ਕਰੀਏ।

ਲੁਪਤ ਹੋ ਰਹੀਆਂ ਚਿੜੀਆਂ ਤੇ ਕਾਂ ਵੀ ਨਹੀਂ ਦਿੱਸਦੇ

ਆਈਆਈਟੀ ਆਈਐੱਸਐੱਮ ਦੀ ਇੱਕ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਧਨਬਾਦ ’ਚ ਤੇਜ਼ੀ ਨਾਲ ਚਿੜੀਆਂ ਤੇ ਕਾਂ ਲੁਪਤ ਹੋ ਰਹੇ ਹਨ। ਇਸ ਲਈ ਮੋਬਾਇਲ ਟਾਵਰ ਜ਼ਿੰਮੇਵਾਰ ਹਨ, ਜਦੋਂਕਿ ਦੂਜਾ ਸਭ ਤੋਂ ਵੱਡਾ ਕਾਰਨ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਮਾਈਨਿੰਗ ਵੀ ਹੈ। ਅਜਿਹੇ ’ਚ ਰੁੱਖ ਲਾਉਣ ਦਾ ਕੰਮ ਸਿਰਫ਼ ਸਰਕਾਰੀ ਪੱਧਰ ’ਤੇ ਨਾ ਹੋਵੇ ਸਗੋਂ ਇਸ ਲਈ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਹੋਵੇਗਾ। National Bird Day

ਪੰਛੀ ਦਿਵਸ ਦਾ ਮਹੱਤਵ:

ਜੰਗਲੀ ਅਤੇ ਘਰੇਲੂ ਪੰਛੀਆਂ ਨੂੰ ਬਚਾਉਣ ਲਈ ਇੱਕ ਮੁਹਿੰਮ ਦੇ ਰਪੂ ’ਚ ਮਨਾਇਆ ਜਾਂਦਾ ਹੈ। ਜਿਸ ਨਾਲ ਉਨ੍ਹਾਂ ਦੀ ਹੋਂਦ ਕਾਇਮ ਰਹੇ। ਰਾਸ਼ਟਰੀ ਪੰਛੀ ਦਿਵਸ ਸਮਾਰੋਹ ਇਨ੍ਹਾਂ ਸਮੱਸਿਆਵਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਦੁਨੀਆ ਭਰ ’ਚ ਪੰਛੀਆਂ ਦੀ ਰੱਖਿਆ ਅਤੇ ਸੁਰੱਖਿਆ ਲਈ ਲੋਕਾਂ ਨੂੰ ਸੁਚੇਤ ਕਰਨ ਲਈ ਇੱਕ ਮੰਚ ਅਤੇ ਮੌਕਾ ਪ੍ਰਦਾਨ ਕਰਦਾ ਹੈ। ਦੁਨੀਆ ’ਚ ਕਈ ਅਜਿਹੇ ਪੰਛੀ ਹਨ ਜੋ ਲੁਪਤ ਹੋਣ ਕੰਢੇ ਹਨ। ਭਾਰਤ ’ਚ ਹੀ ਕਈ ਪੰਛੀਆਂ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ