ਮੁੰਬਈ : ਘਾਟਕੋਪਰ ‘ਚ ਸਰਵੋਦਿਆ ਨਗਰ ਦੇ ਨੇੜੇ ਵਾਪਰੀ ਦੁੱਖਦਾਈ ਘਟਨਾ

Mumbai, Tragic, Incident, Happened, Near, Sarvodiya, Town, Ghatkopar

ਚਾਰਟਰਡ ਜਹਾਜ਼ ਨਾਲ ਹਾਦਸਾ

ਮੁੰਬਈ, (ਏਜੰਸੀ)। ਮੁੰਬਈ ਦੇ ਭੀੜ-ਭਾੜ ਵਾਲੇ ਇਲਾਕੇ ਘਾਟਕੋਪਰ ‘ਚ ਸਰਵੋਦਿਆ ਨਗਰ ਦੇ ਨੇੜੇ ਅੱਜ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਇਹ ਜਹਾਜ਼ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋਇਆ ਮ੍ਰਿਤਕਾਂ ‘ਚ ਦੋ ਪਾਇਲਟ, ਦੋ ਇੰਜੀਨੀਅਰ ਤੇ ਇੱਕ ਰਾਹਗੀਰ ਸ਼ਾਮਲ ਹੈ। ਪੁਲਿਸ ਦੇ ਅਨੁਸਾਰ ਘਟਨਾ ਲਗਭਗ ਕਰੀਬ ਡੇਢ ਵਜੇ ਹੋਈ ਫਾਇਰ ਬ੍ਰਿਗੇਡ ਵਿਭਾਗ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਰਾਹਤ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।

ਪਾਇਲਟ ਸਮੇਤ 5 ਮੌਤਾਂ, ਘਟਨਾ ਤੋਂ ਬਾਅਦ ਵੀਡੀਓ ‘ਚ ਇੱਕ ਸ਼ਖਸ ਨੂੰ ਸੜਦੇ ਹੋਏ ਦੇਖਿਆ

ਇਹ ਜਹਾਜ਼ ਉੱਤਰ ਪ੍ਰਦੇਸ਼ ਸਰਕਾਰ ਕੋਲ ਸੀ, ਬਾਅਦ ‘ਚ ਇਸ ਨੂੰ ਮੁੰਬਈ ਦੀ ਯੁਵਾਈ ਏਵੀਏਸ਼ਨ ਨੂੰ ਵੇਚ ਦਿੱਤਾ ਗਿਆ ਸੀ। ਹੁਣ ਤੱਕ ਇਸ ਹਾਦਸੇ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਜਾਣਕਾਰੀ ਅਨਾਰ ਜੁਹੂ ਏਅਰਪੋਰਟ ਤੋਂ ਟੈਸਟ ਲਈ ਉੱਡਿਆ ਜਹਾਜ਼ ਹਵਾ ‘ਚ ਕ੍ਰੈਸ਼ ਹੋਣ ਨਾਲ ਹੀ ਸੜਕ ‘ਤੇ ਡਿੱਗਿਆ ਹਾਦਸੇ ਸਮੇਂ ਤੇਜ਼ ਅਵਾਜ਼ ਸੁਣਵਾਈ ਦਿੱਤੀ ਜਿਸ ਤੋਂ ਬਾਅਦ ਲੋਕ ਹਾਦਸਾਗ੍ਰਸਤ ਵੱਲ ਦੌੜੇ। ਹਾਦਸੇ ਤੋਂ ਬਾਅਦ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਲਾਉਣੀਆਂ ਪਈਆਂ ਰਾਹਤ ਕਰਮੀਆਂ ਨੇ ਕ੍ਰੈਸ ਜਹਾਜ਼ ਅੰਦਰੋਂ 4 ਲਾਸ਼ਾਂ ਬਰਾਮਦ ਕੀਤੀਆਂ ਹਨ।