ਸ਼ਿਮਲਾ ਦੇ ਜਿਓਰੀ ’ਚ ਖਿਸਕਿਆ ਪਹਾੜ, ਨੈਸ਼ਨਲ ਹਾਈਵੇ-5 ਬੰਦ

ਸ਼ਿਮਲਾ ਦੇ ਜਿਓਰੀ ’ਚ ਖਿਸਕਿਆ ਪਹਾੜ, ਨੈਸ਼ਨਲ ਹਾਈਵੇ-5 ਬੰਦ

ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਸੋਮਵਾਰ ਨੂੰ ਮੀਂਹ ਕਾਰਨ ਇੱਕ ਵਾਰ ਫਿਰ ਧਰਤੀ ਖਿਸਕ ਗਈ ਪਹਾੜ ਖਿਸਕਣ ਕਾਰਨ ਨੈਸ਼ਲਲ ਹਾਈਵੇ-5 ਪੂਰੀ ਤਰ੍ਹਾਂ ਬੰਦ ਹੋ ਗਿਆ ਇਹ ਹਾਦਸਾ ਸ਼ਿਮਲਾ ਦੇ ਜਿਓਰੀ ’ਚ ਵਾਪਰਿਆ ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਥਿਤੀ ਕਾਫ਼ੀ ਭਿਆਨਕ ਦੇਖੀ ਜਾ ਸਕਦੀ ਹੈ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਸ ਰਫ਼ਤਾਰ ਨਾਲ ਪੱਥਰ ਹੇਠਾਂ ਡਿੱਗ ਰਹੇ ਹਨ ਇਸ ਤੋਂ 3 ਦਿਨ ਪਹਿਲਾਂ ਵੀ ਦੇਵਨਗਰ ਦੇ ਨੇੜੇ ਵਿਕਾਸਨਰ-ਪੰਥਾਘਾਟੀ ਸੜਕ ਮਾਰਗ ’ਤੇ ਧਰਤੀ ਖਿਸਕ ਗਈ ਸੀ ਤੇ ਸੜਕ ਕਿਨਾਰੇ ਖੜੀਆਂ ਤਿੰਨ ਕਾਰਾਂ ਨੁਕਸਾਨੀਆਂ ਗਈਆਂ ਸਨ। (Shimla National Highway)

10 ਜ਼ਿਲ੍ਹਿਆਂ ’ਚ ਮੀਂਹ ਦਾ ਯੈਲੋ ਅਲਰਟ | Shimla National Highway

ਹਿਮਾਚਲ ’ਚ ਤਿੰਨ ਦਿਨ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ 7 ਸਤੰਬਰ ਨੂੰ ਭਾਰੀ ਮੀਂਹ ਤੇ 8-9 ਸਤੰਬਰ ਨੂੰ ਭਾਰੀ ਮੀਂਹ ਨਾਲ ਬਿਜਲੀ ਡਿੱਗਣ ਦਾ ਯੈਲੋ ਅਲਰਟ ਜਾਰੀ ਹੈ ਸੂਬੇ ’ਚ 11 ਸਤੰਬਰ ਤੱਕ ਮੌਸਮ ਖਰਾਰਬ ਰਹੇਗਾ ਵਿਭਾਗ ਨੇ ਸ਼ਿਮਲਾ, ਸੋਲਨ, ਸਿਰਮੌਰ, ਚੰਬਾ, ਕੁੱਲੂ, ਬਿਲਾਸਪੁਰ, ਹਮੀਰਪੁਰ, ਊਨਾ, ਕਾਂਗੜਾ ਤੇ ਮੰਡੀ ’ਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। (Shimla National Highway)