ਕਰਨੀ ਦਾ ਫਲ

Children Education

ਕਰਨੀ ਦਾ ਫਲ | Motivational Tips

ਇੱਕ ਪਿੰਡ ’ਚ ਧਰਮਪਾਲ ਨਾਂਅ ਦਾ ਕਿਸਾਨ ਆਪਣੀ ਪਤਨੀ ਮੈਨਾ ਤੇ ਪੁੱਤਰ ਸੁਦਾਸ ਨਾਲ ਰਹਿੰਦਾ ਸੀ। ਉਹ ਖੇਤੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਪੁੱਤਰ ਤੋਂ ਕੋਈ ਕੰਮ ਨਹੀਂ ਲੈਂਦਾ ਸੀ। ਪਤਨੀ ਦੇ ਟੋਕਣ ’ਤੇ ਉਹ ਕਹਿੰਦਾ, ‘‘ਅਜੇ ਤਾਂ ਉਸ ਦੇ ਖੇਡਣ ਦੇ ਦਿਨ ਹਨ’’ ਕੁਝ ਦਿਨਾਂ ਬਾਅਦ ਪਿੰਡ ’ਚ ਹੈਜ਼ੇ ਦੀ ਬਿਮਾਰੀ ਫੈਲ ਗਈ। ਮੈਨਾ ਹੈਜ਼ੇ ਦੀ ਬਲੀ ਚੜ੍ਹ ਗਈ ਧਰਮਪਾਲ ਨੇ ਸੁਦਾਸ ਦਾ ਵਿਆਹ ਕਰ ਦਿੱਤਾ ਧਰਮਪਾਲ ਹੁਣ ਕਮਜ਼ੋਰ ਹੋ ਗਿਆ ਸੀ। ਉਸ ਦੀ ਨੂੰਹ ਨੇ ਪੁੱਤਰ ਨੂੰ ਜਨਮ ਦਿੱਤਾ ਪੁੱਤਰ ਦਾ ਨਾਂਅ ਰੱਖਿਆ ਗਿਆ। ਗਿਆਨੀ ਗਿਆਨੀ ਵੱਡਾ ਹੋਣ ਲੱਗਾ। ਉਹ ਆਪਣੇ ਦਾਦਾ ਨੂੰ ਬਹੁਤ ਪਿਆਰ ਕਰਦਾ ਸੀ।

ਉਸ ਦੀ ਕਮਜ਼ੋਰ ਹਾਲਤ ਵੇਖ ਕੇ ਨੂੰਹ ਨੇ ਆਪਣੇ ਪਤੀ ਨੂੰ ਕਿਹਾ, ‘‘ਵੇਖੋ, ਹੁਣ ਇਹ ਬਜ਼ੁਰਗ ਠੀਕ ਹੋਣ ਵਾਲਾ ਨਹੀਂ ਹੈ ਚੰਗਾ ਹੋਵੇ। ਇਸ ਤੋਂ ਛੇਤੀ ਤੋਂ ਛੇਤੀ ਪਿੱਛਾ ਛੁਡਾ ਲਿਆ ਜਾਵੇ’’। ਸੁਦਾਸ ਮੰਨ ਗਿਆ ਦੂਜੇ ਦਿਨ ਉਸ ਨੇ ਆਪਣੇ ਪਿਤਾ ਨੂੰ ਬਲ਼ਦ ਗੱਡੀ ’ਤੇ ਪਾ ਲਿਆ ਗਿਆਨੀ ਵੀ ਜਿੱਦ ਕਰਕੇ ਨਾਲ ਚਲਾ ਗਿਆ।

ਉਹ ਜੰਗਲ ’ਚ ਪਹੁੰਚੇ ਸੁਦਾਸ ਟੋਆ ਪੁੱਟਣ ਲੱਗਾ ਗਿਆਨੀ ਵੀ ਆਪਣੇ ਪਿਤਾ ਦੇ ਪਿੱਛੇ ਹੀ ਜੰਗਲ ’ਚ ਜਾ ਪਹੁੰਚਿਆ। ਉਸ ਨੇ ਵੇਖਿਆ ਕਿ ਸੁਦਾਸ ਟੋਆ ਪੁੱਟ ਰਿਹਾ ਹੈ। ਗਿਆਨੀ ਨੇ ਪੁੱਛਿਆ, ‘‘ਪਿਤਾ ਜੀ, ਕੀ ਕਰ ਰਹੇ ਹੋ?’’ ਸੁਦਾਸ ਨੇ ਕਿਹਾ, ‘‘ਤੇਰੇ ਦਾਦਾ ਜੀ ਬਿਮਾਰ ਹਨ, ਇਹ ਟੋਟਾ ਉਨ੍ਹਾਂ ਲਈ ਪੁੱਟ ਰਿਹਾ ਹਾਂ’’। ਗਿਆਨੀ ਨੇ ਫਿਰ ਭੋਲੇਪਨ ਨਾਲ ਕਿਹਾ, ‘‘ਪਿਤਾ ਜੀ ਮੈਨੂੰ ਵੀ ਕਹੀ ਦਿਓ, ਮੈਂ ਵੀ ਤੁਹਾਡੇ ਲਈ ਟੋਆ ਪੁੱਟਾਂਗਾ’’। ਇਹ ਸੁਣ ਕੇ ਸੁਦਾਸ ਦੀਆਂ ਅੱਖਾਂ ਖੁੱਲ੍ਹ ਗਈਆਂ ਉਹ ਆਪਣੇ ਪਿਤਾ ਨੂੰ ਵਾਪਸ ਘਰ ਲੈ ਆਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।