ਕੌਮਾਂਤਰੀ ਯੋਗ ਦਿਵਸ ‘ਤੇ ਬੋਲੇ ਮੋਦੀ ‘ਯੋਗ ਵਿਸ਼ਵ ਦਾ ਨਵਾਂ, ਜਨ ਅੰਦੋਲਨ’

Modi, The ,World's, New, Popular, Movement

ਕਿਹਾ, ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ

ਦੇਹਰਾਦੂਨ/ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ ‘ਚ ਚੰਗੀ ਸਿਹਤ ਤੇ ਤੰਦਰੁਸਤੀ ਦੀ ਤਲਾਸ਼ ‘ਚ ਯੋਗ ਇੱਕ ਵੱਡਾ ਜਨ ਅੰਦੋਲਨ ਬਣ ਚੁੱਕਾ ਹੈ ਸ੍ਰੀ ਮੋਦੀ ਨੇ ਦੇਹਰਾਦੂਨ ਦੇ ਜੰਗਲਾਤ ਖੋਜ ਸੰਸਥਾਨ ‘ਚ ਅੱਜ ਹੋਏ ਚੌਥੇ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ‘ਚ ਕਿਹਾ ਕਿ ਪੂਰੇ ਵਿਸ਼ਵ ਨੇ ਯੋਗ ਨੂੰ ਆਪਣਾ ਲਿਆ ਹੈ ਤੇ ਇਸ ਦਾ ਉਦਾਹਰਨ ਇਹ ਹੈ ਕਿ ਕੌਮਾਂਤਰੀ ਪੱਧਰ ‘ਤੇ ਇਹ ਹਰ ਸਾਲ ਮਨਾਇਆ ਜਾਣ ਲੱਗਾ ਹੈ।

ਉਨ੍ਹਾਂ ਕਿਹਾ ਕਿ ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ ਤੇ ਇਹ ਲੋਕਾਂ ਨੂੰ ਆਪਸ ‘ਚ ਜੋੜਦਾ ਹੈ ਮੋਦੀ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੇ ਇਸ ਧਰੋਹਰ ‘ਤੇ ਮਾਣ ਹੋਣਾ ਚਾਹੀਦਾ ਹੈ ਤੇ ਇਸ ਨਾਲ ਇਸ ਦੀ ਮਜ਼ਬੂਤੀ ਨੂੰ ਉਤਸ਼ਾਹ ਦੇਣ ‘ਚ ਮੱਦਦ ਮਿਲੇਗੀ ਉਨ੍ਹਾਂ ਕਿਹਾ ਕਿ ਯੋਗ ਅੱਜ ਪੂਰੇ ਵਿਸ਼ਵ ‘ਚ ਏਕੀਕਰਨ ਦੀ ਬਹੁਤ ਵੱਡੀ ਤਾਕਤ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰ ਨੂੰ  ਤੰਦਰੁਸਤ ਰੱਖਣ ਲਈ ਸਰੀਰਕ ਅਭਿਆਸ ਨਹੀਂ ਹੈ ਇਹ ਸਿਹਤ  ਭਰੋਸੇ ਦਾ ਪਾਸਪੋਰਟ ਹੈ, ਤੰਦਰੁਸਤੀ ਤੇ ਸਿਹਤ ਦੀ ਕੁੰਜੀ ਹੈ  ਯੋਗ ਸਿਰਫ਼ ਸਵੇਰੇ ਵੇਲੇ ਕੀਤੇ ਜਾਣ ਵਾਲਾ ਸਰੀਰਕ ਅਭਿਆਸ ਨਹੀਂ ਹੈ, ਮਿਹਨਤ ਤੇ ਸੰਪੂਰਨ ਜਾਗਰੂਕਤਾ ਨਾਲ ਕੀਤੇ ਜਾਣ ਵਾਲੀਆਂ ਰੋਜ਼ਾਨਾ ਗਤੀਵਿਧੀਆਂ ਵੀ ਯੋਗ ਦਾ ਹਿੱਸਾ ਹੈ।