BJP Manifesto : ਕਿਸਾਨਾਂ ਨੂੰ ਦੇਣ ਜਾ ਰਹੀ ਹੈ ਮੋਦੀ ਸਰਕਾਰ ਇਹ ਵੱਡੀ ਖੁਸ਼ਖਬਰੀ, ਹੁਣੇ ਪੜ੍ਹੋ…

BJP Manifesto

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Lok Sabha Elections 2024 : ਸਾਰੀਆਂ ਪਾਰਟੀਆਂ ਨੇ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਦਕਿ ਭਾਜਪਾ ਨੇ 400 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ। ਇਸ ਦੇ ਮੱਦੇਨਜਰ ਭਾਜਪਾ ਜਲਦ ਹੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਸਕਦੀ ਹੈ। ਇਸ ਮੈਨੀਫੈਸਟੋ ’ਚ ਭਾਜਪਾ ਕਿਸਾਨਾਂ ਨੂੰ ਬਹੁਤ ਖੁਸ਼ਖਬਰੀ ਦੇਣ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਜਪਾ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਅਗਲੀ ਮੀਟਿੰਗ 4 ਅਪਰੈਲ ਨੂੰ ਹੋਣ ਜਾ ਰਹੀ ਹੈ। (BJP Manifesto)

ਪੰਜਾਬੀਆਂ ਨੂੰ ਬਿਜਲੀ ਦਰਾਂ ‘ਚ ਰਾਹਤ, ਇਸ ਤਰ੍ਹਾਂ ਹੋਵੇਗਾ ਫ਼ਾਇਦਾ

ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਮੋਦੀ ਦੀ ਗਾਰੰਟੀ ਦੇ ਨਾਂਅ ’ਤੇ ਇਹ ਚੋਣ ਮਨੋਰਥ ਪੱਤਰ ਪੇਸ਼ ਕਰਨ ਜਾ ਰਹੀ ਹੈ। ਇਸ ਵਿੱਚ ਕਿਸਾਨਾਂ ਨੂੰ ਲੈ ਕੇ ਕੋਈ ਵੱਡਾ ਐਲਾਨ ਹੋ ਸਕਦਾ ਹੈ। ਭਾਜਪਾ ਨੇ ਕਿਸਾਨ ਸਨਮਾਨ ਫੰਡ ਵਧਾਉਣ ਦਾ ਵਾਅਦਾ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਨੂੰ ਮੈਨੀਫੈਸਟੋ ’ਚ ਸ਼ਾਮਲ ਕੀਤਾ ਜਾਵੇਗਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀ ਕਿਹਾ ਕਿ ਭਾਜਪਾ ਜਲਦ ਹੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਮਿਸਡ ਕਾਲ ਸੇਵਾ ਰਾਹੀਂ ਤਿੰਨ ਲੱਖ ਤੋਂ ਜ਼ਿਆਦਾ ਸੁਝਾਅ ਪ੍ਰਾਪਤ ਹੋਏ ਹਨ ਤੇ ਨਮੋ ਐਪ ਰਾਹੀਂ ਕਰੀਬ ਦੋ ਲੱਖ ਸੁਝਾਅ ਪ੍ਰਾਪਤ ਹੋਏ ਹਨ। (BJP Manifesto)

ਅਜਿਹਾ ਹੋ ਸਕਦਾ ਹੈ ਘੋਸ਼ਣਾ ਪੱਤਰ | BJP Manifesto

ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਨੇ 27 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਹੈ ਤੇ ਇਸ ਦੇ ਚੇਅਰਮੈਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਹਨ। ਐਨਡੀਏ ਦਾ ਮੈਨੀਫੈਸਟੋ ਦੋ ਵਿਸ਼ਿਆਂ ’ਤੇ ਅਧਾਰਤ ਹੋ ਸਕਦਾ ਹੈ ਜਿਸ ਵਿੱਚ ਮੋਦੀ ਦੀ ਗਾਰੰਟੀ ਤੇ 2047 ਤੱਕ ਭਾਰਤ ਦਾ ਵਿਕਾਸ ਕਰਨ ਦਾ ਵਿਸ਼ਾ ਸ਼ਾਮਲ ਹੈ ਤੇ ਇਸ ਮੈਨੀਫੈਸਟੋ ਵਿੱਚ ਪਿਛਲੇ 10 ਸਾਲਾਂ ’ਚ ਸਰਕਾਰ ਦੇ ਕੰਮਾਂ ਅਤੇ ਪੂਰੇ ਕੀਤੇ ਗਏ ਵਾਅਦਿਆਂ ਦਾ ਜਿਕਰ ਹੋਵੇਗਾ। ਇਸ ਵਾਰ ਭਾਜਪਾ ਦਾ ਚੋਣ ਮਨੋਰਥ ਪੱਤਰ ਗਰੀਬਾਂ, ਕਿਸਾਨਾਂ ਤੇ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ 19 ਅਪਰੈਲ ਨੂੰ ਹੋਣ ਵਾਲੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਇਸ ਨੂੰ ਜਾਰੀ ਕਰ ਸਕਦੀ ਹੈ। (BJP Manifesto)