ਮਿਲਟਰੀ ਸਟੇਸ਼ਨ ਕਤਲ ਮਾਮਲਾ : ਹਮਲੇ ਦੀ ਸੂਚਨਾ ਦੇਣ ਵਾਲਾ ਹੀ ਨਿੱਕਲਿਆ ‘ਕਾਤਲ’

Military Station Bathinda
ਬਠਿੰਡਾ: ਘਟਨਾ ਸਥਾਨ ਤੇ ਜਾਂਚ ਲਈ ਪੁੱਜੀਆਂ ਪੰਜਾਬ ਪੁਲਿਸ ਦੀਆਂ ਮੋਬਾਇਲ ਫੋਰੇਂਸਿਕ ਟੀਮਾਂ |

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਮਿਲਟਰੀ ਸਟੇਸ਼ਨ 4 ਫੌਜੀ ਜਵਾਨਾਂ ਦੇ ਹੋਏ ਕਤਲ (Military Station Bathinda) ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਹ ਕਤਲ ਹਮਲੇ ਦੀ ਸੂਚਨਾ ਦੇਣ ਵਾਲੇ ਦੇਸਾਈ ਮੋਹਨ ਵੱਲੋਂ ਹੀ ਕਥਿਤ ਤੌਰ ‘ਤੇ ਕੀਤਾ ਗਿਆ ਹੈ। ਪੁਲਿਸ ਵੱਲੋਂ ਕੱਲ 12 ਜਵਾਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਜਿੰਨ੍ਹਾਂ ਵਿੱਚੋਂ 4 ਤੋਂ ਕੱਲ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਵਾਲਿਆਂ ਵਿੱਚ ਮੋਹਨ ਦੇਸਾਈ ਵੀ ਸ਼ਾਮਿਲ ਸੀ, ਜਿਸਨੇ ਪੁੱਛਗਿੱਛ ਵਿੱਚ ਇਹ ਕਬੂਲ ਕਰ ਲਿਆ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਹੈ, ਜਿਸ ਵਿੱਚ ਇਸਦਾ ਖੁਲਾਸਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:  ਰਾਮਾਂ ਰਿਫਾਇਨਰੀ ’ਚੋਂ ਨਿੱਕਲਦੀ ਉੱਚੀ ਲਾਟ ਨੇ ਲੋਕ ਖੇਤਾਂ ਨੂੰ ਭਜਾਏ

ਗੋਲੀਬਾਰੀ ਦੇ ਇਸ ਮਾਮਲੇ ਦੀ ਸਭ ਤੋਂ ਪਹਿਲਾਂ ਆਪਣੇ ਸੀਨੀਅਰ ਅਫਸਰਾਂ ਨੂੰ ਸੂਚਨਾ ਦੇਣ ਵਾਲੇ ਗਨਰ ਦਿਸਾਈ ਮੋਹਨ ਦੇ ਬਿਆਨਾਂ ਤੇ ਪਹਿਲੇ ਦਿਨ ਤੋਂ ਹੀ ਸ਼ੱਕ ਕੀਤਾ ਜਾ ਰਿਹਾ ਸੀ। ਦਿਸਾਈ ਮੋਹਨ ਨੇ ਕਿਹਾ ਸੀ ਕਿ ਕੁੜਤੇ ਪਜਾਮੇ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਕੋਲ ਰਾਇਫਲ ਤੇ ਇੱਕ ਕੋਲ ਕੁਹਾੜੀ ਸੀ ਪਰ ਪੋਸਟਮਾਰਟਮ ਰਿਪੋਰਟ ਵਿੱਚ ਕੁਹਾੜੀ ਦਾ ਕਿਧਰੇ ਕੋਈ ਨਿਸ਼ਾਨ ਨਹੀਂ ਆਇਆ। ਇਸ ਮਗਰੋਂ ਇਹ ਸ਼ੱਕ ਹੋਰ ਵੀ ਵਧ ਗਿਆ ਸੀ। (Military Station Bathinda)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ