ਵਿਸ਼ੇ ਵਿਕਾਰਾਂ ’ਚ ਫਸਿਆ ਵਿਅਕਤੀ ਦੁਖੀ ਰਹਿੰਦੈ

God Sent Saints, Revered Guru Ji

 ਵਿਸ਼ੇ ਵਿਕਾਰਾਂ ’ਚ ਫਸਿਆ ਵਿਅਕਤੀ ਦੁਖੀ ਰਹਿੰਦੈ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਦੇ ਹਨ ਕਿ ਇਹ ਕਲਿਯੁਗੀ ਸੰਸਾਰ ਇੱਕ ਸੜਦੇ-ਬਲਦੇ ਭੱਠ ਵਾਂਗ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਮਨ ਮਾਇਆ ਅਜਿਹੀ ਅੱਗ ਹੈ, ਜਿਸ ਦੇ ਵੀ ਅੰਦਰ ਇਹ ਧੁਖਦੀ ਹੈ ਤਾਂ ਉਹ ਇਨਸਾਨ ਕਦੇ ਚੈਨ ਨਹੀਂ ਲੈ ਸਕਦਾ ਜਿਸ ਤਰ੍ਹਾਂ ਕਿਸੇ ਗਿੱਲੀ ਲੱਕੜ ’ਚ ਅੱਗ ਲੱਗਣ ਨਾਲ ਉਸ ’ਚ ਅੱਗ ਘੱਟ ਧੂੰਆਂ ਜ਼ਿਆਦਾ ਸੁਲਗਣ ਲੱਗਦਾ ਹੈ ਇਸ ਦੌਰਾਨ ਇਨਸਾਨ ਦਾ ਸਾਹ ਲੈਣ ’ਚ ਬੁਰਾ ਹਾਲ ਹੋ ਜਾਂਦਾ ਹੈ, ਪਰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ ਦੀ ਅੱਗ ਜਿਸ ਵੀ ਮਨੁੱਖ ’ਚ ਧੁਖਦੀ ਹੈ, ਉਹ ਇਨਸਾਨ ਨੂੰ ਇੰਨਾ ਡੇਗ ਦਿੰਦੀ ਹੈ ਕਿ ਉਸ ਲਈ ਇਨਸਾਨੀਅਤ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਕੋਈ ਕੁਝ ਅਰਥ ਨਹੀਂ ਰੱਖਦਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ, ਕਾਮ, ਵਾਸਨਾ ਦੀ ਅੱਗ ’ਚ ਹਮੇਸ਼ਾ ਧੁਖਦਾ ਰਹਿੰਦਾ ਹੈ, ਹਮੇਸ਼ਾ ਦੁਖੀ ਤੇ ਪ੍ਰੇਸ਼ਾਨ ਰਹਿੰਦਾ ਹੈ ਇਨਸਾਨ ਨੂੰ ਕਾਮ-ਵਾਸਨਾ ਜਦੋਂ ਆਉਦੀ ਹੈ ਤਾਂ ਫਿਰ ਉਸ ਦੇ ਸਾਹਮਣੇ ਚਾਹੇ ਮਾਂ, ਭੈਣ, ਧੀ ਕੋਈ ਵੀ ਹੋਵੇ ਉਹ ਸਾਰਿਆਂ ਨੂੰ ਬਰਬਾਦ ਕਰ ਦਿੰਦਾ ਹੈ ਤੇ ਉਹ ਖੁਦ ਵੀ ਬਰਬਾਦ ਹੋ ਜਾਂਦਾ ਹੈ ਇਸ ਤਰ੍ਹਾਂ ਮੋਹ, ਮਮਤਾ ’ਚ ਜੋ ਜੀਵ ਅੰਨ੍ਹੇ ਹੋ ਜਾਂਦੇ ਹਨ, ਉਨ੍ਹਾਂ ’ਚ ਕਿਸੇ ਦੇ ਚੰਗੇ-ਬੁਰੇ ਦੀ ਖ਼ਬਰ ਨਹੀਂ ਰਹਿੰਦੀ ਉਨ੍ਹਾਂ ਨੂੰ ਤਾਂ ਸਿਰਫ਼ ਆਪਣਾ ਹੀ ਆਪਣਾ ਨਜ਼ਰ ਆਉਦਾ ਹੈ ਤੇ ਉਹ ਆਪਣਿਆਂ ਨੂੰ ਹੀ ਸ਼ੈਤਾਨ ਬਣਾ ਦਿੰਦੇ ਹਨ ਜਿਸ ਤੋਂ ਬਾਅਦ ਸਾਰੀ ਉਮਰ ਦੁਖੀ ਰਹਿੰਦੇ ਹਨ।

ਇਨਸਾਨ ਨੂੰ ਲੋਭ-ਲਾਲਚ ਦੇ ਚੱਕਰਾਂ ’ਚ ਕਦੇ ਨਹੀਂ ਫਸਣਾ ਚਾਹੀਦਾ : MSG

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਲੋਭ-ਲਾਲਚ ਸਾਰੇ ਪਾਪਾਂ ਦਾ ਬਾਪ ਹੈ ਜਿੱਥੇ ਵੀ ਇਨਸਾਨ ਦੇ ਮਨ ’ਚ ਲੋਭ, ਲਾਲਚ ਜਾਗ ਗਿਆ ਬਾਕੀ ਪਾਪ ਉਸ ਦੇ ਅੰਦਰ ਖੁਦ ਹੀ ਆ ਜਾਂਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਬੇਪਰਵਾਹ ਸੱਚੇ ਦਾਤਾ ਰਹਿਬਰ ਫ਼ਰਮਾਉਦੇ ਹਨ ਕਿ ‘ਲੋਭ ਹੈ ਸਰਵ ਪਾਪ ਕਾ ਬਾਪ’ ਇੱਕ ਆਦਮੀ ਚੰਗੀ-ਭਲੀ ਜ਼ਿੰਦਗੀ ਜਿਉਦਾ ਹੈ ਤੇ ਚੰਗੇ ਕਰਮ ਕਰਦਾ ਹੈ, ਪਰ ਉਸ ਦੇ ਅੰਦਰ ਜਿਉ ਹੀ ਲੋਭ, ਲਾਲਚ ਜਾਗਦਾ ਹੈ ਤਾਂ ਉਸ ਦਾ ਮਨ ਸਬਜ਼ਬਾਗ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ ਤੇ ਉਹ ਲੋਭ-ਲਾਲਚ ’ਚ ਆ ਕੇ ਠੱਗੀ, ਬੇਈਮਾਨੀ ਆਦਿ ਬੁਰੇ ਕਰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਉਸ ਦੀ ਖੁਦ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੋ ਜਾਂਦੀ ਹੈ।

ਇਸ ਲਈ ਇਨਸਾਨ ਨੂੰ ਲੋਭ-ਲਾਲਚ ਦੇ ਚੱਕਰਾਂ ’ਚ ਕਦੇ ਨਹੀਂ ਫਸਣਾ ਚਾਹੀਦਾ ਤੇ ਫਿਰ ਆਉਦਾ ਹੈ ਹੰਕਾਰ,ਕਿਸੇ ਨੂੰ ਅਕਲ ’ਤੇ, ਕਿਸੇ ਨੂੰ ਰਾਜ ਪਹੁੰਚ ’ਤੇ, ਕਿਸੇ ਨੂੰ ਸਰੀਰ ’ਤੇ, ਕਿਸੇ ਨੂੰ ਔਲਾਦ ਦਾ ਹੰਕਾਰ ਹੁੰਦਾ ਹੈ ਇਸ ਹੰਕਾਰ ’ਚ ਫਸੇ ਲੋਕ ਮਾਲਕ ਤੋਂ ਦੂਰ ਹੁੰਦੇ ਜਾਂਦੇ ਹਨ, ਅਜਿਹੇ ਇਨਸਾਨ ਕਦੇ ਵੀ ਮਾਲਕ ਦੇ ਨੇੜੇ ਨਹੀਂ ਆਉਦੇ। ਜਿਸ ਵੀ ਜੀਵ ਨੇ ਹੰਕਾਰ ਕੀਤਾ ਉਹ ਬਰਬਾਦ ਹੋ ਗਿਆ, ਹੰਕਾਰ ਬੁਰੀ ਬਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ