ਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

death

ਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

ਮੋਗਾ (ਵਿੱਕੀ ਕੁਮਾਰ/ ਭੁਪਿੰਦਰ ਸਿੰਘ) ਧਰਮਕੋਟ ਦੇ ਪਿੰਡ ਜਲਾਲਾਬਾਦ ‘ਚੋਂ ਇੱਕ 17 ਸਾਲਾ ਨੌਜਵਾਨ ਵੱਲੋਂ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਰਘੁਵੀਰ ਸਿੰਘ ਵਾਸੀ ਜਲਾਲਾਬਾਦ ਦੇ ਰੂਪ ‘ਚ ਹੋਈ ਹੈ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ

ਜਾਂਚ ਕਰ ਰਹੇ ਏ. ਐੱਸ. ਆਈ. ਨਿਰਮਲ ਸਿੰਘ ਥਾਣਾ ਧਰਮਕੋਟ ਨੇ ਦੱਸਿਆ ਕਿ ਗਗਨਦੀਪ ਘਰੇਲੂ ਕਲੇਸ਼ ਦੇ ਚਲਦਿਆਂ ਕਈ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ, ਜਿਸ ਕਰਕੇ ਉਸ ਨੇ ਬੀਤੇ ਦਿਨ ਘਰ ‘ਚ ਆਪਣੇ ਕਮਰੇ ਅੰਦਰ ਫਾਹਾ ਲਗਾ ਲਿਆ ਪਰਿਵਾਰ ਵਾਲਿਆਂ ਨੇ ਸ਼ੱਕ ਹੋਣ ‘ਤੇ ਕਮਰਾ ਖੋਲ੍ਹ ਕੇ ਦੇਖਿਆ ਤਾਂ ਗਗਨਾ ਨੂੰ ਰੱਸੀ ‘ਤੇ ਲਟਕਦਾ ਪਾਇਆ,

ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਇੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਪਰ ਬਚਾਇਆ ਨਹੀਂ ਜਾ ਸਕਿਆ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਕਬਜ਼ੇ ‘ਚ ਲੈ ਕੇ ਮਥੁਰਾਦਾਸ਼ ਸਰਕਾਰੀ ਹਸਪਤਾਲ ‘ਚ ਰੱਖਵਾਇਆ ਅਤੇ ਅੱਜ ਮ੍ਰਿਤਕ ਦੇ ਪਿਤਾ ਰਘੁਵੀਰ ਦੇ ਬਿਆਨਾਂ ‘ਤੇ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।