ਸਰਕਾਰ ਦੇ ਲਾਰਿਆਂ ਤੋਂ ਅੱਕੇ Health workers ਅੱਜ ਕਰਨਗੇ ਗੁਪਤ ਐਕਸ਼ਨ

Health workers

ਰੁਜ਼ਗਾਰ ਦੀ ਲੋਹੜੀ ਮੰਗਣ ਲਈ ਅੱਜ ਜਾਣਗੇ ਮੁੱਖ ਮੰਤਰੀ ਦੇ ਮਹਿਲਾਂ ਵੱਲ

ਪਟਿਆਲਾ, (ਸੱਚ ਕਹੂੰ ਨਿਊਜ)। ਸਰਕਾਰ ( government) ਵੱਲੋਂ ਵਾਰ-ਵਾਰ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਹੈਲਥ ਵਰਕਰ (Health workers) ਕੱਲ੍ਹ 13 ਜਨਵਰੀ ਨੂੰ ਗੁਪਤ ਤਰੀਕੇ ਨਾਲ ਰੁਜ਼ਗਾਰ ਦੀ ਲੋਹੜੀ ਮੰਗਣ ਲਈ ਮੁੱਖ ਮੰਤਰੀ ਕੋਠੀ ‘ਚ ਜਾਣਗੇ। ਇਸ ਦਾ ਐਲਾਨ ਅੱਜ ਬਾਰਾਂਦਰੀ ਅੱਗੇ ਪਿਛਲੇ ਕਈ ਦਿਨਾਂ ਤੋਂ ਤੰਬੂ ਲਗਾ ਕੇ ਬੈਠੇ ਵਰਕਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਦੱਸਿਆ ਕਿ ਉਹ 8 ਜਨਵਰੀ ਨੂੰ ਰੁਜ਼ਗਾਰ ਦੀ ਲੋਹੜੀ ਮੰਗਣ ਲਈ ਮੋਤੀ ਮਹਿਲਾਂ ਵੱਲ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਕੇ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਨੂੰ ਇਸ ਵਾਰ ਲਾਰਾ ਹੀ ਨਸੀਬ ਹੋਇਆ ਅਤੇ ਪ੍ਰਸ਼ਾਸ਼ਨ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਤੋਂ ਮੁੱਕਰ ਗਿਆ।

ਇਸ ਮੌਕੇ ਯੂਨੀਅਨ ਆਗੂ ਸੁਖਵਿੰਦਰ ਢਿੱਲਵਾ ਅਤੇ ਤਰਲੋਚਨ ਨਾਗਰਾ ਨੇ ਦੱਸਿਆ ਕਿ ਉਹ ਸ਼ਾਂਤਮਈ ਤਰੀਕੇ ਨਾਲ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਮੋਰਚਾ ਲਗਾ ਕੇ ਬੈਠੇ  ਹੋਏ ਹਨ ਪਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਾਰ ਵਾਰ ਵਾਅਦੇ ਕਰਕੇ ਮੁੱਕਰਦਾ ਆ ਰਿਹਾ ਹੈ। ਯੂਨੀਅਨ ਆਗੂ ਸੋਨੀ ਪਾਇਲ ਅਤੇ ਗੁਰਪਿਆਰ ਮਾਨਸਾ, ਪਲਵਿੰਦਰ ਹੁਸਿਆਰਪੁਰ, ਪੱਪੂ ਬਲਿਆਂ ਵਾਲੀ ਆਦਿ ਨੇ ਕਿਹਾ ਕਿ ਸਿਹਤ ਮਹਿਕਮੇ ਵਿੱਚ ਖਾਲੀ ਸਾਰੀਆਂ ਅਸਾਮੀਆਂ ਦਾ ਉਮਰ ਹੱਦ ਵਿੱਚ ਛੋਟ ਦੇ ਕੇ ਇਸ਼ਤਿਹਾਰ ਜਾਰੀ ਹੋਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ

18 ਜਨਵਰੀ ਨੂੰ ਮੁੜ ਵਿਸ਼ਾਲ ਇਕੱਠ ਕਰਕੇ ਮਹਿਲਾਂ ਨੂੰ ਮਾਰਚ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਦੇ ਆਗੂ ਸੁਖਦੇਵ ਜਲਾਲਾਬਾਦ ਅਤੇ ਹਰਵਿੰਦਰ ਥੂਹੀ ਨੇ ਦੱਸਿਆ ਕਿ ਪੱਕੀ ਭਰਤੀ ਦੀ ਮੰਗ ਨੂੰ ਲੈਕੇ  ਬੇਰੁਜ਼ਗਾਰ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨਪਰ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਹੁਣ ਲਾਰੇ ਲਗਾ ਰਹੀ ਹੈ। ਜਿਸ ਤੋਂ ਉਹ ਅੱਕ ਚੁੱਕੇ ਹਨ ਅਤੇ ਹੁਣ ਉਹ ਸੰਘਰਸ਼ ਤੇਜ਼ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।