RR vs RCB : RCB ’ਚ ਖਿਡਾਰੀਆਂ ਦੀ ਭੂਮਿਕਾ ਨੂੰ ਲੈ ਕੇ ਟੀਮ ’ਚ ਦੂਚਿੱਤੀ

RR vs RCB

ਵਾਟਸਨ ਬੋਲੇ, ਕੈਮਰਨ ਗ੍ਰੀਨ ਨੂੰ ਨੰਬਰ-3 ’ਤੇ ਬੱਲੇਬਾਜ਼ੀ ਦਿਓ | RR vs RCB

  • ਪਾਵਰਪਲੇ ’ਚ ਗੇਂਦਬਾਜ਼ੀ ਕਰਵਾਓ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜਨ ਦਾ 19ਵਾਂ ਮੈਚ ਅੱਜ ਰਾਜਸਥਾਨ ਰਾਇਲਜ ਤੇ ਰਾਇਲ ਚੈਲੰਜਰਜ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਅੱਜ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਸ਼ਾਮ ਨੂੰ 7 ਵਜੇ ਹੋਵੇਗਾ। ਪਿਛਲੇ ਸਾਲ ਜਦੋਂ ਦੋਵੇਂ ਟੀਮਾਂ ਜੈਪੁਰ ’ਚ ਆਹਮੋ-ਸਾਹਮਣੇ ਹੋਈਆਂ ਸਨ ਤਾਂ ਘਰੇਲੂ ਟੀਮ ਭਾਵ ਰਾਜਸਥਾਨ ਰਾਇਲਜ਼ 59 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਰਾਜਸਥਾਨ ਨੇ ਇਸ ਸੀਜਨ ’ਚ ਤਿੰਨ ਮੈਚ ਖੇਡੇ ਹਨ ਅਤੇ ਤਿੰਨੇ ਹੀ ਆਪਣੇ ਨਾਂਅ ਕੀਤੇ ਹਨ। ਦੂਜੇ ਪਾਸੇ ਜੇਕਰ ਬੰਗਲੁਰੂ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੁਰੂ ਨੇ 4 ਮੈਚ ਖੇਡੇ ਹਨ ਅਤੇ ਸਿਰਫ ਇੱਕ ’ਚ ਹੀ ਉਸ ਨੂੰ ਜਿੱਤ ਮਿਲੀ ਹੈ। (RR vs RCB)

ਪਿੱਚ ਸਬੰਧੀ ਰਿਪੋਰਟ | RR vs RCB

ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਦੀ ਪਿੱਚ ਆਮ ਤੌਰ ’ਤੇ ਬੱਲੇਬਾਜਾਂ ਤੇ ਗੇਂਦਬਾਜਾਂ ਦੋਵਾਂ ਲਈ ਹੀ ਮਦਦਗਾਰ ਸਾਬਤ ਹੁੰਦੀ ਹੈ। ਮੈਚ ਦੇ ਸ਼ੁਰੂਆਤੀ ਓਵਰਾਂ ’ਚ ਤੇਜ ਗੇਂਦਬਾਜਾਂ ਤੋਂ ਮਦਦ ਮਿਲਣ ਦੀ ਉਮੀਦ ਹੈ। ਇਸ ਸਟੇਡੀਅਮ ’ਚ ਹੁਣ ਤੱਕ 54 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜੀ ਕਰਨ ਵਾਲੀਆਂ ਟੀਮਾਂ ਨੇ 20 ਮੈਚ ਆਪਣੇ ਨਾਂਅ ਕੀਤੇ ਹਨ ਤੇ ਬਾਅਦ ’ਚ ਬੱਲੇਬਾਜੀ ਕਰਨ ਵਾਲੀਆਂ ਟੀਮਾਂ ਨੇ 34 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ।

ਮੌਸਮ ਸਬੰਧੀ ਜਾਣਕਾਰੀ | RR vs RCB

ਮੈਚ ਵਾਲੇ ਦਿਨ ਜੈਪੁਰ ’ਚ ਮੌਸਮ ਕਾਫੀ ਗਰਮ ਰਹੇਗਾ। ਸ਼ਨਿੱਚਰਵਾਰ ਨੂੰ ਇੱਥੇ ਤਾਪਮਾਨ 23 ਤੋਂ 36 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਰਫਤਾਰ 9 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਰਾਜਸਥਾਨ ਰਾਇਲਜ : ਸੰਜੂ ਸੈਮਸਨ (ਵਿਕਟਕੀਪਰ ਤੇ ਕਪਤਾਨ), ਯਸ਼ਸਵੀ ਜਾਇਸਵਾਲ, ਜੋਸ ਬਟਲਰ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਨੰਦਰੇ ਬਰਗਰ ਤੇ ਆਵੇਸ਼ ਖਾਨ।

ਪ੍ਰਭਾਵੀ ਖਿਡਾਰੀ : ਸ਼ੁਭਮ ਦੂਬੇ, ਸੰਦੀਪ ਸ਼ਰਮਾ।

ਰਾਇਲ ਚੈਲੇਂਜਰਜ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਨੁਜ ਰਾਵਤ, ਰੀਸ ਟੋਪਲੇ, ਮਯੰਕ ਡਾਗਰ, ਯਸ਼ ਦਿਆਲ ਅਤੇ ਮੁਹੰਮਦ ਸਿਰਾਜ।

ਪ੍ਰਭਾਵੀ ਖਿਡਾਰੀ : ਮਹੀਪਾਲ ਲੋਮਰੋਰ।

ਸਪੋਰਟਸ ਦੀਆਂ ਹੋਰ ਖਬਰਾਂ ਵਾਰੇ ਵੀ ਜਾਣੋ | RR vs RCB

ਅਸਟਰੇਲੀਆ ਦੇ ਸਾਬਕਾ ਖਿਡਾਰੀ ਸ਼ੇਨ ਵਾਟਸਨ ਨੇ ਇਸ ਆਈਪੀਐਲ ’ਚ ਚਾਰ ’ਚੋਂ ਤਿੰਨ ਮੈਚ ਹਾਰ ਚੁੱਕੇ ਆਰਸੀਬੀ ’ਚ ਖਿਡਾਰੀਆਂ ਦੀ ਭੂਮਿਕਾ ਉੱਤੇ ਸਵਾਲ ਖੜ੍ਹੇ ਕੀਤੇ ਹਨ। ਜੀਓ ਰਾਊਂਡ ਟੇਬਲ ਈਵੈਂਟ ’ਚ ਵਾਟਸਨ ਨੇ ਕਿਹਾ ਕਿ ਕੈਮਰਨ ਗ੍ਰੀਨ ਨੂੰ ਟੀਮ ’ਚ ਸਹੀ ਭੂਮਿਕਾ ਨਹੀਂ ਮਿਲ ਰਹੀ ਹੈ। ਉਹ ਨੰਬਰ-3 ਦੇ ਬੱਲੇਬਾਜ਼ ਹਨ, ਟੀਮ ਨੇ ਉਸ ਨੂੰ ਨੰਬਰ-5 ’ਤੇ ਬੱਲੇਬਾਜੀ ਕਰਨ ਦਾ ਮੌਕਾ ਦਿੱਤਾ। ਗ੍ਰੀਨ ਨਵੀਂ ਗੇਂਦ ਨਾਲ ਚੰਗਾ ਪ੍ਰਦਰਸ਼ਨ ਕਰਦੇ ਹਨ, ਉਨ੍ਹਾਂ ਨੂੰ ਪਾਵਰਪਲੇ ’ਚ ਗੇਂਦਬਾਜੀ ਵੀ ਕਰਨੀ ਚਾਹੀਦੀ ਹੈ। (RR vs RCB)

ਕੈਮਰਨ ਗ੍ਰੀਨ ’ਚ ਮੈਚ ਜਿੱਤਵਾਉਣ ਦੀ ਯੋਗਤਾ : ਵਾਟਸਨ | RR vs RCB

ਸ਼ੇਨ ਵਾਟਸਨ ਨੇ ਕਿਹਾ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗ੍ਰੀਨ ਨੂੰ ਨੰਬਰ-3 ’ਤੇ ਆਉਣਾ ਚਾਹੀਦਾ ਹੈ। ਉਹ ਮੁੰਬਈ ਇੰਡੀਅਨਜ ਲਈ ਤੀਜੇ ਨੰਬਰ ’ਤੇ ਬੱਲੇਬਾਜੀ ਕਰਦੇ ਸਨ ਤੇ ਉਨ੍ਹਾਂ ਕੋਲ ਸ਼ਾਨਦਾਰ ਹੁਨਰ ਹੈ। ਪਰ ਉਹ ਬਿਲਕੁਲ ਵੀ ਨੰਬਰ 5 ਬੱਲੇਬਾਜ ਨਹੀਂ ਹੈ। ਜੇਕਰ ਆਰਸੀਬੀ ਉਸ ਤੋਂ ਸਰਵੋਤਮ ਪ੍ਰਦਰਸਨ ਕਰਨਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਤੀਜੇ ਨੰਬਰ ’ਤੇ ਭੇਜਣਾ ਸ਼ੁਰੂ ਕਰ ਦਿਓ। ਉਹ ਯਕੀਨੀ ਤੌਰ ’ਤੇ ਪੂਰੇ ਟੂਰਨਾਮੈਂਟ ਦੌਰਾਨ ਟੀਮ ਲਈ ਕੁਝ ਮੈਚ ਜਿੱਤਣਗੇ। ਤੁਸੀਂ ਉਸ ਨੂੰ ਸਿਰਫ ਇਸ ਲਈ ਸ਼ਿਫਟ ਨਹੀਂ ਕਰ ਸਕਦੇ ਕਿਉਂਕਿ ਉਹ 2 ਮੈਚਾਂ ’ਚ ਦੌੜਾਂ ਨਹੀਂ ਬਣਾਈਆਂ। (RR vs RCB)

RR vs RCB

ਗੇਂਦ ਨਾਲ ਵੀ ਅਜਿਹਾ ਹੀ ਕਰਨਾ ਹੋਵੇਗਾ। ਗ੍ਰੀਨ ਇੱਕ ਕੁਸ਼ਲ ਨਿਊਬਾਲ ਤੇਜ ਗੇਂਦਬਾਜ ਹਨ ਤੇ ਗੇਂਦ ਨੂੰ ਦੋਵਾਂ ਤਰੀਕਿਆਂ ਨਾਲ ਸਵਿੰਗ ਕਰ ਸਕਦੇ ਹਨ। ਉਨ੍ਹਾਂ ਕੋਲ ਚੰਗੀ ਗਤੀ ਹੈ। ਮੈਨੂੰ ਲੱਗਦਾ ਹੈ ਕਿ ਆਰਸੀਬੀ ਲਈ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਨੂੰ ਮੈਚਾਂ ’ਚ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇ ਕੇ ਆਤਮ ਵਿਸ਼ਵਾਸ਼ ਬਣਾਈ ਰੱਖਣਾ ਹੈ। ਉਸ ਨੂੰ ਤੀਜੇ ਨੰਬਰ ’ਤੇ ਬੱਲੇਬਾਜੀ ਕਰਨ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ ਤੇ ਪਾਵਰਪਲੇ ’ਚ ਨਵੀਂ ਗੇਂਦ ਦਿੱਤੀ ਜਾਣੀ ਚਾਹੀਦੀ ਹੈ। ਇਸ ਨਾਲ ਤੁਸੀਂ ਕੈਮਰਨ ਗ੍ਰੀਨ ਤੋਂ ਵਧੀਆ ਪ੍ਰਦਰਸ਼ਨ ਕਰਵਾ ਸਕਦੇ ਹੋਂ।

ਮਯੰਕ ਯਾਦਵ ਨੂੰ ਟੈਸਟ ਲਈ ਭੇਜਣਾ ਜਲਦਬਾਜੀ | RR vs RCB

ਮਯੰਕ ਯਾਦਵ ਨੂੰ ਭਾਰਤੀ ਟੈਸਟ ਟੀਮ ’ਚ ਸ਼ਾਮਲ ਕੀਤੇ ਜਾਣ ਦੇ ਸਵਾਲ ’ਤੇ ਸ਼ੇਨ ਵਾਟਸਨ ਨੇ ਕਿਹਾ, ਦੁਨੀਆ ਦੇ ਸਰਵਸ਼੍ਰੇਸਠ ਬੱਲੇਬਾਜਾਂ ਖਿਲਾਫ ਵੱਡੇ ਮੰਚ ’ਤੇ ਪ੍ਰਦਰਸਨ ਕਰਨਾ ਤੇ ਉਨ੍ਹਾਂ ’ਤੇ ਹਾਵੀ ਹੋਣਾ ਬਹੁਤ ਖਾਸ ਗੱਲ ਹੈ। ਉਸ ਨੇ ਅੱਗੇ ਕਿਹਾ, ਤੁਸੀਂ ਉਸ ਨੂੰ ਟੈਸਟ ਕ੍ਰਿਕੇਟ ਖੇਡਦੇ ਦੇਖਣਾ ਪਸੰਦ ਕਰੋਗੇ, ਪਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਤੇਜ ਗੇਂਦਬਾਜ ਦੇ ਤੌਰ ’ਤੇ ਤੁਹਾਡੇ ਸਰੀਰ ’ਤੇ ਕਿੰਨਾ ਭਾਰ ਹੈ, ਇਸ ਲਈ ਸਰੀਰ ਨੂੰ ਲਚਕਦਾਰ ਬਣਾਉਣ ਦੇ ਯੋਗ ਹੋਣਾ ਜ਼ਰੂਰੀ ਹੈ। (RR vs RCB)

ਡੇਰਾ ਸ਼ਰਧਾਲੂ ਦੇ ਇਸ ਕੰਮ ਦੀ ਹੋ ਰਹੀ ਹੈ ਇਲਾਕੇ ‘ਚ ਸ਼ਲਾਘਾ

ਫਲੈਟ ਵਿਕਟ ’ਤੇ ਟੈਸਟ ਮੈਚ ’ਚ ਮਯੰਕ ਦਾ ਸਰੀਰ ਤੇਜ ਰਫਤਾਰ ਨਾਲ ਤੇ ਦਿਨ ’ਚ 15-20 ਓਵਰ ਕਰਨ ਲਈ ਤਿਆਰ ਨਹੀਂ ਹੈ। ਦੁਨੀਆ ’ਚ ਬਹੁਤ ਸਾਰੇ ਤੇਜ ਗੇਂਦਬਾਜ ਨਹੀਂ ਹਨ ਜੋ ਆਉਂਦੇ ਹਨ ਤੇ ਮਯੰਕ ਦੀ ਰਫਤਾਰ ਤੇ ਨਿਯੰਤਰਣ ਨਾਲ ਗੇਂਦਬਾਜੀ ਕਰਨ ਦੇ ਯੋਗ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਇਸ ਨੌਜਵਾਨ ਦੀ ਪ੍ਰਤਿਭਾ ਤੇ ਹੁਨਰ ਦੀ ਵਰਤੋਂ ਕਰਨ ਦੀ ਜਰੂਰਤ ਹੈ। ਇਸ ਲਈ, ਉਸ ’ਤੇ ਹੁਣੇ ਟੈਸਟ ਕ੍ਰਿਕੇਟ ਖੇਡਣ ਲਈ ਦਬਾਅ ਪਾਉਣਾ, ਮੈਨੂੰ ਲੱਗਦਾ ਹੈ ਕਿ ਬਿਲਕੁਲ ਵੀ ਅਕਲਮੰਦੀ ਨਹੀਂ ਹੈ।

ਹਾਰਦਿਕ ਨੂੰ ਸ਼ੋਰ ਤੋਂ ਦੂਰ ਰਹਿਣਾ ਹੋਵੇਗਾ : ਵਾਟਸਨ | RR vs RCB

ਮੁੰਬਈ ਇੰਡੀਅਨਜ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਹੁਣ ਤੱਕ ਦੇ ਤਿੰਨੋਂ ਮੈਚਾਂ ਵਿੱਚ ਪ੍ਰਸ਼ੰਸਕਾਂ ਨੇ ਬੁਰਾ ਸਲੂਕ ਕੀਤਾ ਹੈ। ਵਾਟਸਨ ਨੇ ਉਨ੍ਹਾਂ ਬਾਹਰੀ ਸ਼ੋਰ ਨੂੰ ਰੋਕਣ ਤੇ ਦਬਾਅ ਦੀਆਂ ਸਥਿਤੀਆਂ ’ਚ ਹੁਨਰਾਂ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਉਸ ਨੇ ਕਿਹਾ, ਹਾਰਦਿਕ ਨੇ ਆਪਣੇ ਪੂਰੇ ਕਰੀਅਰ ’ਚ ਇੱਕ ਕੰਮ ਬਹੁਤ ਵਧੀਆ ਕੀਤਾ ਹੈ, ਉਹ ਹੈ ਬਾਹਰੀ ਆਲੋਚਕਾਂ ਨੂੰ ਚੁੱਪ ਕਰਾਉਣਾ। ਉਹ ਆਪਣੇ ਹੁਨਰ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਸਕਦੇ ਹਨ। ਵਾਟਸਨ ਨੇ ਅੱਗੇ ਕਿਹਾ, ਗ੍ਰੀਨ ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ ਤੇ ਗੁਜਰਾਤ ਟਾਈਟਨਸ ਲਈ ਵੀ ਅਜਿਹਾ ਕਰ ਚੁਕੇ ਹਨ। ਤੁਸੀਂ ਆਪਣੇ ਪ੍ਰਦਰਸ਼ਨ ਨਾਲ ਆਪਣੇ ਆਲੋਚਕਾਂ ਨੂੰ ਚੁੱਪ ਕਰਵਾਉਂਦੇ ਹੋ ਤੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਪਲੇਟਫਾਰਮ ਮਿਲਿਆ ਹੈ। ਜੇਕਰ ਤੁਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋ, ਤਾਂ ਤੁਸੀਂ ਆਪਣੇ-ਆਪ ਹੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਵੋਗੇ। (RR vs RCB)

LEAVE A REPLY

Please enter your comment!
Please enter your name here