ਭਾਰਤ ‘ਚ ਕਈ ਹਮਲੇ ਕਰ ਚੁੱਕੇ ਹਾਂ: ਸਲਾਊਦਦੀਨ

India, Tarror. Attacks,Salahuddin, TV Interview

ਯੂਐੱਸ ਨੇ ਦੱਸਿਆ ਸੀ ਕਿ ਗਲੋਬਲ ਟੈਰੇਰਿਸਟ

ਲਾਹੌਰ: ਹਿਜ਼ਬੁਲ ਮੁਜਾਹਿਦੀਨ ਚੀਫ਼ ਸਈਅਦ ਸਲਾਊਦਦੀਨ ਨੇ ਪਾਕਿਸਤਾਨ ਦੇ ਇੱਕ ਟੀਵੀ ਚੈਨਲ ‘ਤੇ ਮੰਨਿਆ ਕਿ ਉਸ ਨੇ ਅਤੇ ਉਸ ਦੇ ਅੱਤਵਾਦੀ ਟੋਲੇ ਨੇ ਭਾਰਤ ਵਿੱਚ ਹਮਲੇ ਕੀਤੇ ਹਨ। ਉਸ ਨੇ ਇਹ ਵੀ ਕਿਹਾ ਕਿ ਕਸ਼ਮੀਰ ਦੀ ਅਜ਼ਾਦੀ ਲਈ ਉਸ ਦੀ ਲੜਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਦੀ ਅਮਰੀਕਾ ਯਾਰਤਾ ਸਮੇਂ ਵਾਸ਼ਿੰਗਟਨ ਨੇ ਸਲਾਹੁਦੀਨ ਨੂੰ ਗਲੋਬਲ ਟੈਰੇਰਿਸਟ ਐਲਾਨਿਆ ਸੀ।

ਸਲਾਹੁਦੀਨ ਨੇ ਜੀਓ ਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ‘ਹੁਣ ਤੱਕ ਸਾਡਾ ਪੂਰਾ ਧਿਆਨ ਭਾਰਤੀ ਪੇਸ਼ੇਵਰ ਬਲਾਂ ‘ਤੇ ਸੀ। ਅਸੀਂ ਜੋ ਵੀ ਆਪ੍ਰੇਸ਼ਨਜ਼ ਚਲਾਏ ਜਾਂ ਜੋ ਚੱਲ ਰਹੇ ਹਨ, ਉਨ੍ਹਾਂ ਸਾਰਿਆਂ ਵਿੱਚ ਇਹੀ ਫੋਰਸ ਫੋਕਸ ਵਿੱਚ ਸੀ।’

ਕਸ਼ਮੀਰ ਨੂੰ ਆਪਣਾ ਘਰ ਦੱਸਦੇ ਹੋਏ ਸਲਾਊਦਦੀਨ ਨੇ ਕਿਹਾ ਕਿ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਘਾਟੀ ਵਿੱਚ ਬਗਾਵਤ ਵਧੀ ਹੈ। ਉਸ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਉਸ ਦੇ ਕਈ ਹਮਾਇਤੀ ਹਨ। ਉਸ ਨੇ ਕਿਹਾ ਕਿ ਭਾਰਤ ਵਿੱਚ ਉਸ ਨੇ ਕਈ ਆਪ੍ਰੇਸ਼ਨਾਂ ਨੂੰ ਅੰਜ਼ਾਮ ਦਿੱਤਾ ਹੈ। ਸਲਾਊਦਦੀਨ ਨੇ ਕਿਹਾ ਕਿ 9/11 ਹਮਲੇ ਤੋਂ ਬਾਅਦ ਦੁਨੀਆਂ ਦੇ ਨਜ਼ਰੀਏ ਵਿੱਚ ਬਦਲਾਅ ਆਇਆ ਹੈ।