ਖੱਬੇ ਪੱਖੀ ਮਣੀਪੁਰ ਬਾਰੇ ਚਰਚਾ ਹੀ ਨਹੀਂ ਕਰਨਾ ਚਾਹੁੰਦੇ, ਵਿਚਕਾਰੋਂ ਭੱਜੇ : ਪੀਐੱਮ ਮੋਦੀ

Manipur

ਹਾਵੜਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਸੰਸਦ ’ਚ ਮਨੀਪੁਰ ਹਿੰਸਾ ’ਤੇ ਚਰਚਾ ਕਰਨ ਦੇ ਪੱਖ ’ਚ ਸੀ। ਵਿਰੋਧੀ ਧਿਰ ਦੇ ਲੋਕ ਸਿਰਫ਼ ਰਾਜਨੀਤੀ ਕਰਨਾ ਚਾਹੁੰਦੇ ਸਨ। ਉਹ ਬੇਭਰੋਸਗੀ ਮਤਾ ਲੈ ਕੇ ਆਏ, ਫਿਰ ਵੋਟਿੰਗ ਤੋਂ ਭੱਜ ਗਏ। ਵਿਰੋਧੀ ਧਿਰ ਨੇ ਮਣੀਪੁਰ ਨਾਲ ਧੋਖਾ ਕੀਤਾ। ਮੋਦੀ ਨੇ ਪੱਛਮੀ ਬੰਗਾਲ ਦੇ ਹਾਵੜਾ ’ਚ ਹੋ ਰਹੇ ਭਾਜਪਾ ਦੇ ਪੰਚਾਇਤੀ ਰਾਜ ਪ੍ਰੀਸਦ ਪ੍ਰੋਗਰਾਮ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਗੱਲ ਕਹੀ। ਪ੍ਰਧਾਨ ਮੰਤਰੀ ਨੇ ਬੰਗਾਲ ਅਤੇ ਮਨੀਪੁਰ ਹਿੰਸਾ ’ਤੇ ਵਿਰੋਧੀ ਧਿਰ ਦੇ ਸਟੈਂਡ ਅਤੇ ਆਪਣੇ 9 ਸਾਲਾਂ ਦੇ ਕਾਰਜਕਾਲ ਬਾਰੇ ਵੀ ਗੱਲ ਕੀਤੀ। (Manipur)

ਪੀਐਮ ਨੇ ਕਿਹਾ, ਵਿਰੋਧੀ ਦਾ ਮਤਲਬ ਲੋਕ ਨਹੀਂ, ਇਸ ਦਾ ਮਤਲਬ ਰਾਜਨੀਤੀ ਹੈ | Manipur

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਸੂਨ ਸੈਸਨ ਸ਼ੁਰੂ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ ਕਿ ਉਹ ਮਨੀਪੁਰ ਮੁੱਦੇ ’ਤੇ ਚਰਚਾ ਕਰਨਾ ਚਾਹੁੰਦੇ ਹਨ ਪਰ ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਚਰਚਾ ਨਹੀਂ ਹੋਣ ਦਿੱਤੀ ਕਿਉਂਕਿ ਉਹ ਜਾਣਦੇ ਸਨ ਕਿ ਮਨੀਪੁਰ ਦੀ ਸੱਚਾਈ ਉਨ੍ਹਾਂ ਨੂੰ ਸਭ ਤੋਂ ਵੱਧ ਦੁਖੀ ਕਰੇਗੀ। ਵਿਰੋਧੀ ਧਿਰ ਲੋਕਾਂ ਬਾਰੇ ਨਹੀਂ ਸੋਚਦੀ, ਸਿਰਫ਼ ਆਪਣੀ ਰਾਜਨੀਤੀ ਦੀ ਪਰਵਾਹ ਕਰਦੀ ਹੈ।

ਦੇਸ਼ ’ਚ ਨਕਾਰਾਤਮਕਤਾ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸੰਸਦ ਵਿੱਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਹਰਾ ਦਿੱਤਾ ਅਤੇ ਦੇਸ਼ ਭਰ ਵਿੱਚ ਨਕਾਰਾਤਮਕਤਾ ਫੈਲਾਉਣ ਵਾਲਿਆਂ ਨੂੰ ਢੁੱਕਵਾਂ ਜਵਾਬ ਦਿੱਤਾ। ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ ਨੂੰ ਅੱਧ ਵਿਚਾਲੇ ਛੱਡ ਕੇ ਚਲੇ ਗਏ। ਸੱਚ ਤਾਂ ਇਹ ਹੈ ਕਿ ਉਹ ਬੇਭਰੋਸਗੀ ਮਤੇ ’ਤੇ ਵੋਟ ਪਾਉਣ ਤੋਂ ਡਰੇ ਹੋਏ ਸਨ, ਕਿਉਂਕਿ ਜੇਕਰ ਵੋਟਿੰਗ ਹੁੰਦੀ ਤਾਂ ਹੰਕਾਰੀ ਗੱਠਜੋੜ ਦਾ ਪਰਦਾਫਾਸ਼ ਹੋ ਜਾਣਾ ਸੀ।

ਇਹ ਵੀ ਪੜ੍ਹੋ : ‘ਕਾਸੋ ਅਪ੍ਰੇਸ਼ਨ’ ਤਹਿਤ ਵੱਡੇ ਪੱਧਰ ‘ਤੇ ਕੀਤਾ ਗਿਆ ਸਰਚ ਅਪ੍ਰੈਸ਼ਨ