ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਭੇਜਿਆ ਕੁਝ ਖਾਸ

Saint Dr MSG

ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਭੇਜਿਆ ਕੁਝ ਖਾਸ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਜੈਪੁਰ ਐੱਮਐੱਸਜੀ ਮਹਾਂ ਰਹਿਮੋਕਰਮ ਮਹੀਨੇ ਦੇ ਪਵਿੱਤਰ ਭੰਡਾਰੇ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਹਨ। ਆਓ ਵੇਖਦੇ ਹਾਂ ਪੂਜਨੀਕ ਗੁਰੂ ਜੀ ਦੀ ਇਹ ਪੋਸਟ…

https://www.instagram.com/p/CoShCQiMOQF/

ਜੈਪੁਰ ’ਚ 50 ਲੱਖ ਤੋਂ ਵੱਧ ਸ਼ਰਧਾਲੂ ਪੁੱਜੇ

ਰਾਜਸਥਾਨ ਦੀ ਗੁਲਾਬੀ ਨਗਰੀ ਸ਼ਨਿੱਚਰਵਾਰ ਦੇ ਸਫਾਈ ਮਹਾਂ ਅਭਿਆਨ ਤੋਂ ਬਾਅਦ ਐਤਵਾਰ ਨੂੰ ਰੂਹਾਨੀਅਤ ਦੀ ਚਮਕ ਨਾਲ ਹੋਰ ਗੁਲਾਬੀ ਹੋ ਗਈ ਪੂਰਾ ਮਹਾਂਨਗਰ ਰਾਮ-ਨਾਮ, ਅੱਲ੍ਹਾ, ਵਾਹਿਗੁਰੂੁ, ਗੌਡ ਦੇ ਰੰਗ ’ਚ ਰੰਗਿਆ ਗਿਆ ਐੱਮਐੱਸਜੀ ਮਹਾਂ ਰਹਿਮੋਕਰਮ ਮਹੀਨੇ ਦੇ ਪਵਿੱਤਰ ਭੰਡਾਰੇ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 50 ਲੱਖ ਤੋਂ ਵੱਧ ਪੁੱਜੇ ਸ਼ਰਧਾਲੂਆਂ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ।

ਮਹਾਂਨਗਰ ਦੀਆਂ ਵੱਖ-ਵੱਖ ਹਿੱਸਿਆਂ ’ਚ 80 ਏਕੜ ਤੋਂ ਵੱਧ ਰਕਬੇ ’ਚ ਬਣਾਏ ਗਏ ਸੱਤ ਪੰਡਾਲ ਵੀ ਸਾਧ-ਸੰਗਤ ਤੇ ਨਸ਼ਾ ਛੱਡਣ ਆਏ ਲੋਕਾਂ ਦੇ ਇਕੱਠ ਅੱਗੇ ਛੋਟੇ ਪੈ ਗਏ। ਸਾਧ-ਸੰਗਤ ਦੇ ਇਕੱਠ ਨੂੰ ਵੇਖਦਿਆਂ ਜੈਪੁਰ ’ਚ ਸਟੈਚੂ ਸਰਕਿਲ, ਹਾਊੂਸਿੰਗ ਬੋਰਡ ਗਰਾਊਂਡ, ਸ਼ਿਪ੍ਰਾ ਪੱਥ ਥਾਨੇ ਦੇ ਸਾਹਮਣੇ, ਮਾਨਸਰੋਵਰ, ਵਿੱਦਿਆਧਰਨਗਰ ਸਟੇਡੀਅਮ, ਸਾਂਗਾਨੇਰ ਪੁਲੀਆ ਦੇ ਨੇੜੇ ਰੇਲਵੇ ਸਟੇਸ਼ਨ, ਰੂਹ-ਏ-ਸੁਖ ਆਸ਼ਰਮ, ਦੌਲਤਪੁਰਾ, ਸਾਂਗਾਨੇਰ ਸਟੇਡੀਅਮ ਤੇ ਚੋਖੀ ਢਾਣੀ ਨੇੜੇ, ਬੀਲਵਾ ਜੈਪੁਰ ’ਚ ਪੰਡਾਲ ਬਣਾਏ ਗਏ।

ਐੱਮਐੱਸਜੀ ਮਹਾਂ ਰਹਿਮੋਕਰਮ ਮਹੀਨੇ ਦਾ ਸ਼ੁੱਭ ਭੰਡਾਰਾ ਅੱਜ ਨਸ਼ੇ ਨਾਲ ਬਦਹਾਲ ਲੱਖਾਂ ਵਿਅਕਤੀਆਂ ਲਈ ਤੰਦਰੁਸਤੀ ਤੇ ਖੁਸ਼ਹਾਲੀ ਦੀ ਸੌਗਾਤ ਲੈ ਕੇ ਆਇਆ। ਭੰਡਾਰੇ ਮੌਕੇ ਮਹਾਨ ਸਮਾਜ ਸੁਧਾਰਕ ਤੇ ਰੂਹਾਨੀ ਰਹਿਬਰ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਦੇ ਆਦੀ ਲੱਖਾਂ ਲੋਕਾਂ ਨੂੰ ਨਾਮ-ਸ਼ਬਦ, ਗੁਰੂਮੰਤਰ ਦੀ ਦਾਤ ਦੇ ਨਸ਼ਾ ਰਹਿਤ ਜ਼ਿੰਦਗੀ ਜਿਉਣ ਦਾ ਪ੍ਰਣ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਦੁਕਾਨਦਾਰਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਆਪਣੀਆਂ ਦੁਕਾਨਾਂ ’ਤੇ ਬੀੜੀ, ਸਿਗਰਟ ਸਮੇਤ ਤੰਬਾਕੂੁ ਵਾਲੀਆਂ ਹਾਨੀਕਾਰਕ ਚੀਜ਼ਾਂ ਨਾ ਵੇਚਣ ਦਾ ਪ੍ਰਣ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ