ਮਹਾਂ ਪਰਉਪਕਾਰ ਮਹੀਨਾ: ਬਲਾਕ ਮਲੋਟ ਦੀ ਸਾਧ-ਸੰਗਤ ਨੇ ਲੋੜਵੰਦਾਂ ਨੂੰ ਦਿੱਤਾ ਰਾਸ਼ਨ

ਮਹਾਂ ਪਰਉਪਕਾਰ ਮਹੀਨਾ, ਮਲੋਟ ਦੀ ਸਾਧ-ਸੰਗਤ ਨੂੰ ਰਾਸ਼ਨ ਦਿੱਤਾ

ਡੇਰਾ ਸੱਚਾ ਸੌਦਾ ਦੇ ਇਤਿਹਾਸ ਨਾਲ ਜੁੜੇ ਪਵਿੱਤਰ ਖਾਸ ਮਹੀਨਿਆਂ ਅਤੇ ਦਿਨਾਂ ਨੂੰ ਵੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਕੇ ਪੂਰੀ ਸ਼ਰਧਾ ਨਾਲ ਮਨਾਉਂਦੀ ਹੈ : ਜਿੰਮੇਵਾਰ

(ਮਨੋਜ) ਮਲੋਟ। ਬਲਾਕ ਮਲੋਟ ਦੀ ਸਾਧ-ਸੰਗਤ ਜਿੱਥੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ ਉਥੇ ਡੇਰਾ ਸੱਚਾ ਸੌਦਾ ਦੇ ਇਤਿਹਾਸ ਨਾਲ ਜੁੜੇ ਪਵਿੱਤਰ ਖਾਸ ਮਹੀਨਿਆਂ ਅਤੇ ਦਿਨਾਂ ਨੂੰ ਵੀ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਕੇ ਪੂਰੀ ਸ਼ਰਧਾ ਨਾਲ ਮਨਾਉਂਦੀ ਹੈ। ਇਸੇ ਤਹਿਤ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ) ਮਹੀਨੇ ਦੀ ਖੁਸ਼ੀ ‘ਚ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ (Ration Distribution), ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਅਤੇ ਬਜ਼ੁਰਗ ਮਾਤਾਵਾਂ ਨੂੰ ਫਰੂਟ ਦੀਆਂ ਕਿੱਟਾਂ ਵੰਡੀਆਂ ਗਈਆਂ। (ਮਹਾਂ ਪਰਉਪਕਾਰ ਮਹੀਨਾ)

Ration1
ਮਲੋਟ : ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਪਵਿੱਤਰ ਗੁਰਗੱਦੀ ਮਹੀਨੇ ਦੀ ਖੁਸ਼ੀ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਜਿੰਮੇਵਾਰ ਅਤੇ ਸੇਵਾਦਾਰ। ਤਸਵੀਰ : ਮਨੋਜ

ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜ਼ਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸ਼ੰਭੂ ਇੰਸਾਂ, ਗੋਪਾਲ ਇੰਸਾਂ, ਸੰਜੀਵ ਧਮੀਜਾ ਇੰਸਾਂ, ਭੰਗੀਦਾਸ ਵਿਕਾਸ ਕਾਮਰਾ ਇੰਸਾਂ, ਸੇਵਾਦਾਰ ਨਾਨਕ ਚੰਦ ਇੰਸਾਂ, ਸੁਨੀਲ ਜਿੰਦਲ ਇੰਸਾਂ, ਸ਼ੁਭਾਸ਼ ਗੂੰਬਰ ਇੰਸਾਂ, ਨਰਿੰਦਰ ਭੋਲਾ ਇੰਸਾਂ, ਸ਼ੰਕਰ ਇੰਸਾਂ, ਵਜ਼ੀਰ ਇੰਸਾਂ ਤੋਂ ਇਲਾਵਾ ਉਚੇਚੇ ਤੌਰ ਤੇ ਪਹੁੰਚੇ 45 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ ਅਤੇ ਭੈਣ ਸ਼ਿਮਲਾ ਇੰਸਾਂ ਤੋਂ ਇਲਾਵਾ ਸੁਜਾਨ ਭੈਣ ਆਗਿਆ ਕੌਰ ਇੰਸਾਂ, ਨਗਮਾ ਇੰਸਾਂ, ਸੁਮਨ ਇੰਸਾਂ ਅਤੇ ਪ੍ਰਕਾਸ਼ ਕੌਰ ਇੰਸਾਂ, ਜਿੰਮੇਵਾਰ ਭੈਣ ਰੀਟਾ ਗਾਬਾ ਇੰਸਾਂ ਅਤੇ ਭੈਣ ਪ੍ਰਵੀਨ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਇਤਿਹਾਸ ਨਾਲ ਜੁੜੇ ਪਵਿੱਤਰ ਖਾਸ ਮਹੀਨਿਆਂ ਅਤੇ ਦਿਨਾਂ ਨੂੰ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਕੇ ਪੂਰੀ ਸ਼ਰਧਾ ਨਾਲ ਮਨਾਉਂਦੀ ਹੈ।

(ਮਹਾਂ ਪਰਉਪਕਾਰ ਮਹੀਨਾ) ਮਲੋਟ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਅਤੇ ਬਜ਼ੁਰਗ ਮਾਤਾਵਾਂ ਨੂੰ ਫਰੂਟ ਦੀਆਂ ਕਿੱਟਾਂ ਵੰਡੀਆਂ 

ਇਸੇ ਕੜ੍ਹੀ ਤਹਿਤ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ) ਮਹੀਨੇ ਦੀ ਖੁਸ਼ੀ ‘ਚ ਅੱਜ ਐਤਵਾਰ ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਬਲਾਕ ਪੱਧਰੀ ਨਾਮ-ਚਰਚਾ ਕੀਤੀ ਗਈ ਅਤੇ ਇਸ ਤੋਂ ਬਾਅਦ ਐਸ.ਆਰ.ਕਾਟਨ ਫੈਕਟਰੀ ‘ਚ ਕੰਮ ਦੀ ਸ਼ੁਰੂਆਤ ਦੀ ਖੁਸ਼ੀ ‘ਚ ਸੇਵਾਦਾਰ ਸੁਰੇਸ਼ ਗੋਇਲ ਇੰਸਾਂ ਅਤੇ ਰਾਮ ਗੋਇਲ ਇੰਸਾਂ ਅਤੇ ਸਮੂਹ ਗੋਇਲ ਪਰਿਵਾਰ ਦੇ ਸਹਿਯੋਗ ਨਾਲ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।

ਮਹਾਂ ਪਰਉਪਕਾਰ ਮਹੀਨਾ - ਲੋੜਵੰਦਾਂ ਨੂੰ ਰਾਸ਼ਨ ਦਿੱਤਾ
ਮਲੋਟ : ਪਵਿੱਤਰ ਗੁਰਗੱਦੀ ਮਹੀਨੇ ਦੀ ਖੁਸ਼ੀ ‘ਚ ਲੋੜਵੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਅਤੇ ਬਜ਼ੁਰਗ ਮਾਤਾਵਾਂ ਨੂੰ ਫਰੂਟ ਦੀਆਂ ਟੋਕਰੀਆਂ ਵੰਡਦੀਆਂ ਪਾਣੀ ਸੰਮਤੀ ਦੀਆਂ ਭੈਣਾਂ। ਤਸਵੀਰ : ਮਨੋਜ

ਇਸ ਤੋਂ ਇਲਾਵਾ ਪਾਣੀ ਸੰਮਤੀ ਦੀਆਂ ਭੈਣਾਂ ਵੱਲੋਂ ‘ਸ਼ਿਸ਼ੂ ਸੰਭਾਲ’ ਮੁਹਿੰਮ ਤਹਿਤ 6 ਲੋੜਵੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਅਤੇ ‘ਬਜ਼ੁਰਗ ਸੰਭਾਲ’ ਮੁਹਿੰਮ ਤਹਿਤ 6 ਲੋੜਵੰਦ ਬਜ਼ੁਰਗ ਮਾਤਾਵਾਂ ਨੂੰ ਫਰੂਟ ਦੀਆਂ ਟੋਕਰੀਆਂ ਦਿੱਤੀਆਂ ਗਈਆਂ ਹਨ। ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਮਾਨਵਤਾ ਭਲਾਈ ਦੇ ਕਾਰਜ ਹੋਰ ਵੀ ਵੱਧ ਚੜ੍ਹ ਕੇ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ