ਨਫ਼ਰਤ ਅਤੇ ਡਰ ਪੈਦਾ ਕਰ ਰਹੀ ਹੈ ਮੋਦੀ ਸਰਕਾਰ : ਰਾਹੁਲ

Congress Rally, Congress Rally

 ਭਾਜਪਾ ਨੂੰ ਆਪਣਾ ਨਾਅਰਾ ਬਦਲ ਲੈਣਾ ਚਾਹੀਦਾ ਹੈ : ਅਧੀਰ ਰੰਜਨ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਮਹਿੰਗਾਈ ਦੇ ਖਿਲਾਫ ਹੱਲਾ ਬੋਲ ਰੈਲੀ ਕਰ ਰਹੀ ਹੈ। ਇਸ ਰੈਲੀ (Congress Rally) ਵਿੱਚ ਦੇਸ਼ ਭਰ ਤੋਂ ਕਾਂਗਰਸੀ ਵਰਕਰ ਪੁੱਜੇ ਹੋਏ ਹਨ। ਰੈਲੀ ‘ਚ ਅਸ਼ੋਕ ਗਹਿਲੋਤ, ਸਚਿਨ ਪਾਇਲਟ, ਕਮਲਨਾਥ, ਕੁਮਾਰੀ ਸ਼ੈਲਜਾ, ਰਾਹੁਲ ਗਾਂਧੀ ਸਮੇਤ ਵੱਡੇ ਨੇਤਾ ਮੌਜੂਦ ਹਨ। ਇਸ ਦੇ ਨਾਲ ਹੀ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਨੇ ਕਿਹਾ ਕਿ ਕਾਂਗਰਸ ‘ਚ ਆਉਣਾ ਆਸਾਨ ਹੈ, ਪਰ ਟਿਕੇ ਰਹਿਣਾ ਮੁਸ਼ਕਿਲ ਹੈ।

ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਭਾਜਪਾ ਨੂੰ ਆਪਣਾ ਨਾਅਰਾ ਬਦਲ ਲੈਣਾ ਚਾਹੀਦਾ ਹੈ। ਪਹਿਲਾਂ ਨਾਅਰਾ ਸੀ ਮੋਦੀ ਹੈ ਤੋਂ ਮੁਮਕਿਨ ਹੈ। ਹੁਣ ਇਸ ਨੂੰ ਬਦਲ ਕੇ ਮੋਦੀ ਹੈ ਤੋਂ ਮਹਿੰਗਾਈ ਹੈ, ਕਰ ਦੇਣਾ ਚਾਹੀਦਾ ਹੈ। ਪਹਿਲਾਂ ਨਾਅਰਾ ਸੀ ਮੋਦੀ ਹੈ ਤੋਂ ਮੁਮਕਿਨ ਹੈ। ਹੁਣ ਇਸ ਨੂੰ ਬਦਲ ਕੇ ਮੋਦੀ ਹੈ ਤਾਂ ਮਹਿੰਗਾਈ ਹੈ, ਕਰ ਦੇਣਾ ਚਾਹੀਦਾ ਹੈ।

(Congress Rally) ਰੈਲੀ ’ਚ 17 ਬੁਲਾਰਿਆਂ ਨੇ ਕੀਤਾ ਮੋਦੀ ਸਰਕਾਰ ’ਤੇ ਸ਼ਬਦੀ ਹਮਲਾ

ਕਾਂਗਰਸ ਦੀ ਭ੍ਰਿਸ਼ਟਾਚਾਰ ਤੇ ਮਹਿੰਗਾਈ ਖਿਲਾਫ ‘ਹੱਲਾ ਬੋਲ ਰੈਲੀ’ ’ਚ ਪਾਰਟੀ ਦੇ ਸਬਕਾ ਪ੍ਰਧਾਨ ਰਾਹੂਲ ਗਾਂਦੀ ਸਮੇਤ 17 ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ ਤੇ ਸਭ ਨੇ ਰਾਹੁਲ ਗਾਂਧੀ ਦਾ ਅਗਵਾਈ ਦੀ ਤਾਰੀਫ ਕਰਦਿਆਂ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਕਾਂਗਰਸ ਦੀ ਐਤਵਾਰ ਨੂੰ ਰਾਮਲੀਲਾ ਮੈਦਾਨ ’ਚ ਹੋਈ ਹੱਲਾ ਬੋਲ ਰੈਲੀ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਏ ਕਾਂਗਰਸ ਵਰਕਰਾਂ ਨੂੰ ਗਾਂਧੀ ਸਮਤੇ 17 ਬੁਲਾਰਿਆਂ ਨੇ ਸੰਬੋਧਨ ਕੀਤਾ।

ਰੈਲੀ ਸਥਾਨ ’ਤੇ ਲੋਕ ਦਸ ਵਜੇ ਤੋਂ ਪਹਿਲਾਂ ਪਹੁੰਚ ਗਏ ਸਨ ਜਦੋਂਕਿ ਰਾਹੁਲ ਗਾਂਧੀ ਇੱਕ ਵਜੇ ਦੇ ਕਰੀਬ ਰੈਲੀ ਸਥਾਨ ’ਤੇ ਪਹੁੰਚੇ। ਰੈਲੀ ਨੂੰ ਸਭ ਤੋਂ ਪਹਿਲਾਂ ਅਸਾਮ ਤੋਂ ਯੁਵਾ ਸਾਂਸਦ ਗੌਰਵ ਗੋਗੋਈ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਸਿਰਫ ਇੱਕ ਆਗੂ ਰਾਹੁਲ ਗਾਂਦੀ ਹੀ ਦੇਸ਼ ਲਈ ਲੜ ਰਿਹਾ ਹੈ। ਰੈਲੀ ’ਚ ਆਏ ਲੋਕਾਂ ਦੀ ਭੀੜ ਸਾਬਿਤ ਕਰਦੀ ਹੈ ਕਿ ਸਰਕਾਰ ਖਿਲਾਫ ਕਾਂਗਰਸ ਦਾ ਇਹ ਅੰਦੋਲਨ ਹੁਣ ਰੁਕਣ ਵਾਲਾ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ