ਮੱਧ ਪ੍ਰਦੇਸ਼ 23 ਸਾਲ ਬਾਅਦ ਪੁੱਜਿਆ ਫਾਈਨਲ ‘ਚ, ਫਾਈਨਲ ’ਚ ਮੁੰਬਈ ਨਾਲ ਭਿੜੇਗੀ

madya prdes

ਬੰਗਾਲ ’ਤੇ ਸ਼ਾਨਦਾਰ ਜਿੱਤ ਨਾਲ ਮੱਧ ਪ੍ਰਦੇਸ਼ ਫਾਈਨਲ ’ਚ (Ranji Trophy)

  • ਮੱਧ ਪ੍ਰਦੇਸ਼: 341 ਤੇ 281 ਦੌੜਾਂ, ਬੰਗਾਲ : 273 ਅਤੇ 175 ਦੌੜਾਂ

(ਏਜੰਸੀ) ਬੰਗਲੁਰੂ। ਮੱਧ ਪ੍ਰਦੇਸ਼ ਨੇ ਰਣਜੀ ਟਰਾਫੀ (Ranji Trophy) ਦੇ ਸੈਮੀਫਾਈਨਲ ਇੱਕ ਵਿੱਚ ਬੰਗਾਲ ਨੂੰ 174 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੱਧ ਪ੍ਰਦੇਸ਼ ਆਖਰੀ ਵਾਰ 1999 ਵਿੱਚ ਰਣਜੀ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਸੀ। ਫਾਈਨਲ ਵਿੱਚ ਉਸਦਾ ਸਾਹਮਣਾ ਮੁੰਬਈ ਨਾਲ ਹੋਵੇਗਾ। ਕੁਮਾਰ ਕਾਰਤੀਕੇ (67 ਦੌੜਾਂ ’ਤੇ 5 ਵਿਕਟਾਂ) ਅਤੇ ਗੌਰਵ ਯਾਦਵ (19 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜੀ ਨਾਲ ਮੱਧ ਪ੍ਰਦੇਸ਼ ਨੇ ਬੰਗਾਲ ਨੂੰ ਰਣਜੀ ਟਰਾਫ਼ੀ (Ranji Trophy) ਸੈਮੀਫਾਈਨਲ ’ਚ ਪੰਜਵੇਂ ਤੇ ਆਖਰੀ ਦਿਨ ਸ਼ਨਿੱਚਰਵਾਰ ਨੂੰ 174 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾ ਲਈ ਹੈ।

ਮੱਧ ਪ੍ਰਦੇਸ਼ ਨੇ ਬੰਗਾਲ ਦੇ ਸਾਹਮਣੇ ਜਿੱਤਣ ਲਈ 350 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਸੀ ਜਿਸ ਦਾ ਪਿੱਛਾ ਕਰਦਿਆਂ ਬੰਗਾਲ ਨੇ ਚੌਥੇ ਦਿਨ ਆਪਣੀਆਂ ਚਾਰ ਵਿਕਟਾਂ 96 ਦੌੜਾਂ ’ਤੇ ਗੁਆ ਦਿੱਤੀਆਂ ਸੀ ਅਤੇ ਅੱਜ ਉਸ ਦੀ ਪਾਰੀ 175 ਦੌੜਾਂ ’ਤੇ ਸਿਮਟ ਗਈ। ਕੁਆਰਟਰ ਫਾਈਨਲ ’ਚ ਬੱਲੇਬਾਜੀ ’ਚ ਇਤਿਹਾਸਕ ਪ੍ਰਦਰਸ਼ਨ ਕਰਨ ਵਾਲੀ ਬੰਗਾਲ ਦੀ ਟੀਮ ਦੇ ਬੱਲੇਬਾਜ਼ ਸੈਮੀਫਾਈਨਲ ’ਚ ਕਾਰਤੀਕੇ ਤੇ ਗੌਰਵ ਦੇ ਸਾਹਮਣੇ ਗੋਡੇ ਟੇਕ ਗਏ। ਕਾਰਤੀਕੇ ਤੇ ਗੌਰਵ ਤੋਂ ਇਲਾਵਾ ਸਾਰਾਂਸ਼ ਜੈਨ ਨੇ 69 ਦੌੜਾਂ ’ਤੇ 2 ਵਿਕਟਾਂ ਲਈਆਂ।

madhay pradesh teme

ਟੀਚੇ ਦਾ ਪਿੱਛਾ ਕਰਦਿਆਂ ਅਭਿਮੰਨਿਊ ਇਸ਼ਰਨ 52 ਦੌੜਾਂ ਤੋਂ ਅੱਗੇ ਖੇਡਦੇ ਹੋਏ 157 ਗੇਂਦਾਂ ’ਚ ਸੱਤ ਚੌਕਿਆਂ ਦੀ ਮੱਦਦ ਨਾਲ 78 ਦੌੜਾਂ ਬਣਾ ਕੇ ਆਊਟ ਹੋਏ। ਸ਼ਾਹਬਾਜ ਅਹਿਮਦ 82 ਗੇਂਦਾਂ ’ਚ 22 ਦੌੜਾਂ ਬਣਾ ਕੇ ਨਾਬਾਦ ਰਹੇ ਮੈਚ ’ਚ 165 ਤੇ 21 ਦੌੜਾਂ ਬਣਾਉਣ ਵਾਲੇ ਮੱਧ ਪ੍ਰਦੇਸ਼ ਦੇ ਹਿਮਾਂਸ਼ੂ ਮੰਤਰੀ ਨੂੰ ਪਲੇਅਰ ਆਫ਼ ਦ ਮੈਚ ਪੁਰਸਕਾਰ ਮਿਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ