ਲੋਕ ਸਭਾ ਚੋਣਾਂ : ਚੰਡੀਗੜ੍ਹ ’ਚ ਕਿੰਨੀ ਹੈ ਵੋਟਰਾਂ ਦੀ ਕੁੱਲ ਗਿਣਤੀ, ਜਾਣੋ

Lok Sabha Elections
ਲੋਕ ਸਭਾ ਚੋਣਾਂ : ਚੰਡੀਗੜ੍ਹ ’ਚ ਕਿੰਨੀ ਹੈ ਵੋਟਰਾਂ ਦੀ ਕੁੱਲ ਗਿਣਤੀ, ਜਾਣੋ

ਲੋਕ ਸਭਾ ਚੋਣਾਂ : ਚੰਡੀਗੜ੍ਹ ’ਚ 15006 ਨਵੇਂ ਵੋਟਰਾਂ ਨਾਲ ਕੁੱਲ 647291 ਵੋਟਰ

  •  ਇਸ ਵਾਰ 33 ਥਰਡ ਜੈਂਡਰ ਦੇ ਵੋਟਰ ਵੀ ਪਾਉਣਗੇ ਵੋਟ

ਚੰਡੀਗੜ੍ਹ (ਐੱਮ ਕੇ ਸ਼ਾਇਨਾ) ਚੰਡੀਗੜ੍ਹ ’ਚ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਕੁੱਲ 647291 ਵੋਟਰ ਵੋਟ ਪਾ ਸਕਣਗੇ, ਜਿਨ੍ਹਾਂ ਲਈ 614 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸ ਵਾਰ 15006 ਨਵੇਂ ਵੋਟਰ ਬਣੇ ਹਨ ਜੋ ਪਹਿਲੀ ਵਾਰ ਵੋਟ ਪਾਉਣਗੇ। ਜ਼ਿਆਦਾਤਰ ਵੋਟਰ 30 ਤੋਂ 39 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਦੀ ਗਿਣਤੀ 62629 ਹੈ, ਜਿਨ੍ਹਾਂ ਵਿਚੋਂ 79150 ਔਰਤਾਂ ਹਨ। 85 ਸਾਲ ਤੋਂ ਵੱਧ ਉਮਰ ਦੇ 4799 ਵੋਟਰ ਸ਼ਹਿਰ ਵਿਚ ਮੌਜੂਦ ਹਨ। Lok Sabha Elections

ਇਹ ਵੀ ਪੜ੍ਹੋ: ਚੋਣ ਜ਼ਾਬਤਾ ਲਾਗੂ : ਰਾਜਨੀਤਿਕ ਪਾਰਟੀਆਂ ਦੇ ਲੱਗੇ ਬੋਰਡ ਉਤਾਰੇ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 20 ਤੋਂ 29 ਸਾਲ ਦੀ ਉਮਰ ਵਰਗ ਦੇ 125401 ਵੋਟਰ ਸੂਚੀ ਵਿਚ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 66870 ਪੁਰਸ਼ ਅਤੇ 58331 ਮਹਿਲਾ ਵੋਟਰ ਹਨ। 40 ਤੋਂ 49 ਸਾਲ ਉਮਰ ਵਰਗ ਦੇ ਕੁੱਲ 138956 ਵੋਟਰ ਹਨ, ਜਿਨ੍ਹਾਂ ਵਿਚ 68430 ਔਰਤਾਂ ਸ਼ਾਮਲ ਹਨ। ਇਸ ਵਾਰ ਕੁੱਲ 33 ਥਰਡ ਜੈਂਡਰ ਦੇ ਵੋਟਰ ਵੀ ਸੂਚੀ ਵਿਚ ਸ਼ਾਮਲ ਹਨ।

ਪੋਰਟਲ ’ਤੇ ਜਾ ਕੇ ਵੋਟਰ ਸੂਚੀ ਵਿਚ ਆਪਣਾ ਨਾਂਅ ਚੈੱਕ ਕਰ ਸਕਦੇ

ਚੰਡੀਗੜ੍ਹ ਵਾਸੀ ਪੋਰਟਲ ’ਤੇ ਜਾ ਕੇ ਵੋਟਰ ਸੂਚੀ ਵਿਚ ਆਪਣਾ ਨਾਂਅ ਚੈੱਕ ਕਰ ਸਕਦੇ ਹਨ ਜਾਂ ਹੈਲਪ ਨੰਬਰ 1950 ’ਤੇ ਸੰਪਰਕ ਕਰ ਸਕਦੇ ਹਨ। ਵੋਟਰ ਨੂੰ ਲੋਕ ਸਭਾ ਚੋਣਾਂ ਦੀ ਮਿਤੀ ਤੋਂ 10 ਦਿਨ ਪਹਿਲਾਂ ਫਾਰਮ 6 ਆਪਣੇ ਨਜ਼ਦੀਕੀ ਚੋਣ ਅਧਿਕਾਰੀ ਕੋਲ ਜਮ੍ਹਾ ਕਰਵਾਉਣਾ ਹੋਵੇਗਾ। ਇਸ ਸਬੰਧੀ ਦਿੱਤੀ ਗਈ ਕਿਸੇ ਵੀ ਸ਼ਿਕਾਇਤ ਦਾ 100 ਮਿੰਟਾਂ ਵਿਚ ਨਿਪਟਾਰਾ ਕੀਤਾ ਜਾਵੇਗਾ। ਇਸ ਵਾਰ ਕੁੱਲ ਵੋਟਰਾਂ ਵਿਚ 335060 ਪੁਰਸ਼, 312198 ਔਰਤਾਂ ਅਤੇ 33 ਥਰਡ ਜੈਂਡਰ ਸ਼ਾਮਲ ਹਨ।