ਚੋਣ ਜ਼ਾਬਤਾ ਲਾਗੂ : ਰਾਜਨੀਤਿਕ ਪਾਰਟੀਆਂ ਦੇ ਲੱਗੇ ਬੋਰਡ ਉਤਾਰੇ

Model Code Of Conduct
ਸਨੌਰ: ਨਗਰ ਕੌਂਸਲ ਸਨੌਰ ਦੇ ਅਧਿਕਾਰੀ ਸ਼ਹਿਰ ’ਚ ਲੱਗੇ ਬੋਰਡ ਉਤਾਰਦੇ ਹੋਏ। ਤਸਵੀਰ :ਰਾਮ ਸਰੂਪ ਪੰਜੋਲਾ

ਚੋਣ ਜ਼ਾਬਤਾ ਲੱਗਣ ਤੋਂ ਬਾਅਦ ਨਗਰ ਕੌਂਸਲ ਆਈ ਹਰਕਤ ’ਚ

(ਰਾਮ ਸਰੂਪ ਪੰਜੋਲਾ) ਸਨੌਰ। ਦੇਸ਼ ’ਚ ਹੋਣ ਵਾਲੀਆਂ ਅਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ, ਪੰਜਾਬ ’ਚ ਵੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਇਸ ਨੂੰ ਦੇਖਦੇ ਹੋਏ ਨਗਰ ਕੌਂਸਲ ਸਨੌਰ ਵੀ ਹਰਕਤ ’ਚ ਆ ਗਿਆ ਹੈ ਅਤੇ ਸ਼ਹਿਰ ’ਚ ਸੜਕਾਂ ਕਿਨਾਰੇ ਅਤੇ ਹੋਰ ਨਗਰ ਕੌਂਸਲ ਦੇ ਏਰੀਏ ’ਚ ਲੱਗੇ ਰਾਜਨੀਤਿਕ ਪਾਰਟੀਆਂ ਦੇ ਬੋਰਡ ਉਤਾਰਨੇ ਸ਼ੁਰੂ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: Lok Sabha Elections : 46 ਦਿਨਾਂ ’ਚ 7 ਗੇੜ, ਪਹਿਲੀ ਵੋਟਿੰਗ 19 ਅਪਰੈਲ, ਆਖਿਰੀ 1 ਜੂਨ ਨੂੰ, ਨਤੀਜੇ 4 ਜੂਨ ਨੂੰ, ਚੋ…

ਬੋਰਡ ਉਤਾਰਨ ਵਾਲੀ ਟੀਮ ਦੀ ਅਗਵਾਈ ਈ.ਓ ਨਗਰ ਕੌਂਸਲ ਸਨੌਰ ਲਖਬੀਰ ਸਿੰਘ ਕਰ ਰਹੇ ਸਨ। ਇਸ ਮੌਕੇ ਈ.ਓ ਨੇ ਕਿਹਾ ਕਿ ਪੰਜਾਬ ’ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਬੋਰਡ ਉਤਾਰੇ ਗਏ ਹਨ।