ਲੋਹੜੀ ਨਵੇਂ ਜੀਅ ਦੀ

lahori

ਲੋਹੜੀ ਨਵੇਂ ਜੀਅ ਦੀ

ਲੋਹੜੀ ਆਈ ਲੋਹੜੀ ਆਈ,
ਖੁਸ਼ੀਆਂ ਖੇੜੇ ਨਾਲ ਲਿਆਈ,
ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ,
ਬੱਚੇ ਉੱਚੀ-ਉੱਚੀ ਜਾਵਣ ਗਾਈ,
ਲੋਹੜੀ ਆਈ…….

ਦੁਲਹਨ ਵਾਂਗੂੰ ਸਭ ਸਜੇ ਬਾਜ਼ਾਰ,
ਗੱਚਕਾਂ, ਰਿਊੜੀਆਂ ਦੀ ਭਰਮਾਰ,
ਮੂੰਗਫਲੀਆਂ ਵਾਲੇ ਵੀ ਜਾਵਣ ਹੋਕਾ ਲਾਈ,
ਲੋਹੜੀ ਆਈ…….

ਈਸਰ ਆਏ ਦਲਿੱਦਰ ਜਾਏ, ਗਾਵਾਂਗੇ,
ਤਿਲ ਜਦ ਧੂਣੀ ਦੇ ਵਿੱਚ ਪਾਵਾਂਗੇ,
ਜੋ ਮੰਮੀ ਜੀ ਨੇ ਗਲੀ ਵਿੱਚ ਲਗਾਈ,
ਲੋਹੜੀ ਆਈ…….

ਪੁੱਤਾਂ ਦੇ ਵਾਂਗ ਹੀ ਧੀਆਂ ਦੀ,
ਲੋਹੜੀ ਮਨਾਈਏ ਸਭ ਨਵੇਂ ਜੀਆਂ ਦੀ,
‘ਬਿੰਦਰ’ ਮੱਤਭੇਦ ਦੀ ਗੱਲ ਮੁਕਾਈ,
ਲੋਹੜੀ ਆਈ, ਲੋਹੜੀ ਆਈ।
ਬਿੰਦਰ ਸਿੰਘ ਖੁੱਡੀ ਕਲਾਂ, ਮੋ. 98786-05965

ਲੋਹੜੀ

ਲੋਹੜੀ ਬਈ ਆਈ ਲੋਹੜੀ,
ਲੋਹੜੀ ਬਈ ਆਈ ਲੋਹੜੀ ।

ਗੱਚਕ ਤੇ ਮੂੰਗਫਲੀ ਨਾਲ ਚਾਵਾਂ ਦੇ,
ਰਿਓੜੀਆਂ ਤੇ ਮਰੂੰਡੇ ਵੀ ਖਾਵਾਂਗੇ ।
ਰਹਿਣਾ ਰਲ-ਮਿਲ ਕਿਸੇ ਦੀ ਖਿੱਲੀ ਨੀ ਉਡਾਉਣੀ,
ਲੋਹੜੀ ਬਈ ਆਈ ਲੋਹੜੀ ।

llohri

ਮੰਗਣੀਆਂ ਪਾਥੀਆਂ ਪਾ ਕੇ ਪਿੰਡ ਫੇਰੀ,
ਮਘਾਉਣੀ ਧੂਣੀ ਲਾ ਕੇ ਵੱਡੀ ਢੇਰੀ ।
’ਕੱਠੇ ਬੈਠ ਸੇਕਣਾ ਤੇ ਹੋਰਾਂ ਨੂੰ ਸਿਕਾਉਣੀ,
ਲੋਹੜੀ ਬਈ ਆਈ ਲੋਹੜੀ।

ਨਵ ਜੰਮੇ ਮੁੰਡੇ ਤੇ ਕੁੜੀਆਂ ਦੀ ਮਨਾਈ,
ਉਨ੍ਹਾਂ ਦੇ ਘਰਦਿਆਂ ਨੇ ਵੰਡ ਕੇ ਮਿਠਾਈ ।
ਗਾਉਣ ਮਾਈਆਂ ਬੱਚੇ ਪਾਉਂਦੇ ਕਾਂਵਾਂਰੌਲੀ,
ਲੋਹੜੀ ਬਈ ਆਈ ਲੋਹੜੀ ।

ਨਿੱਘੇ ਤਿਉਹਾਰ ਜਿਹੇ ਬਣੇ ਰਹਿਣ ਨਿੱਘੇ ਰਿਸ਼ਤੇ,
ਖੁਸ਼ੀਆਂ ਤੇ ਚਾਵਾਂ ਵਾਲੇ ਗੀਤ ਗਾਈਏ ਲਿਖਕੇ ।
ਸੱਚੀਂ ‘ਬਲਜੀਤ’ ਇਹ ਮੌਜ ਨ੍ਹੀਂ ਥਿਆਉਣੀ,
ਲੋਹੜੀ ਬਈ ਆਈ ਲੋਹੜੀ,
ਲੋਹੜੀ ਬਈ ਆਈ ਲੋਹੜੀ ।
ਬਲਜੀਤ ਸਿੰਘ ਅਕਲੀਆ,
ਪੰਜਾਬੀ ਮਾਸਟਰ,
ਸ. ਮਿ. ਸ. ਛਿਛਰੇਵਾਲ (ਤਰਨ ਤਾਰਨ)
ਮੋ. 98721-21002

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.