ਲਾਈਵ ਹਾਰਟ-ਟੂ-ਹਾਰਟ : ਪਾਰਟ-10 : ਪੂਜਨੀਕ ਗੁਰੂ ਜੀ ਨੇ ਲਾਈਵ ਦਰਸ਼ਨ ਦੇ ਕੇ ਸਾਧ-ਸੰਗਤ ਨੂੰ ਦਿੱਤਾ ਆਸ਼ੀਰਵਾਦ

guruk-696x444

ਪੂਜਨੀਕ ਗੁਰੂ ਜੀ ਨੇ ਲਾਈਵ ਦਰਸ਼ਨ ਦੇ ਕੇ ਸਾਧ-ਸੰਗਤ ਨੂੰ ਦਿੱਤਾ ਆਸ਼ੀਰਵਾਦ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਦਰਸ਼ਨ ਦੇ ਕੇ ਰੋਜ਼ਾਨਾ ਸਾਧ-ਸੰਗਤ ਨੂੰ ਨਿਹਾਲ ਕਰ ਰਹੇ ਹਨ। ਜਿਵੇਂ ਹੀ ਪੂਜਨੀਕ ਗੁਰੂ ਜੀ ਲਾਈਵ ਆਏ ਤਾਂ ਵੱਡੀ ਗਿਣਤੀ ’ਚ ਸਾਧ-ਸੰਗਤ ਯੂਟਿਊਬ ਚੈੱਨਲ ’ਤੇ ਜੁੜ ਗਈ। ਸਤਿਗੁਰੂ ਦਾਤਾ ਰਹਿਬਰ ਨੇ ਸਾਰੀ ਸਾਧ-ਸੰਗਤ ਨੂੰ ਆਸ਼ੀਰਵਾਦ ਦਿੱਤਾ ਤੇ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਦਾ ਨੂਰਾਨੀ ਚਿਹਰਾ ਝਲਕਾ ਮਾਰ ਰਿਹਾ ਸੀ ਤੇ ਸਾਧ-ਸੰਗਤ ਵੀ ਆਪਣੇ ਮੁਰਿਸ਼ਦ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰ ਰਹੀ ਸੀ।

ਪੂਜਨੀਕ ਗੁਰੂ ਜੀ ਨੇ ਇਨਸਾਨੀਅਤ ਬਾਰੇ ਦੱਸਿਆ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਿਆਰੀ ਸਾਧ-ਸੰਗਤ ਜੀਓ ਆਪ ਲੋਕਾਂ ਦਾ ਇੱਕ ਸਵਾਲ ਆਇਆ ਹੈ ਸਾਡੇ ਤੋਂ ਪੁੱਛਿਆ ਗਿਆ ਹੈ ਕਿ ਇਨਸਾਨ ਜਿੰਨੇ ਵੀ ਇਸ ਦੁਨੀਆ ’ਚ ਹਨ ਕਿ ਉਨ੍ਹਾਂ ਦੇ ਅੰਦਰ ਇਨਸਾਨੀਅਤ ਹੈ। ਵਾਕਿਆ ਤੁਸੀਂ ਗੱਲ ਤਾਂ ਬਹੁਤ ਵਧੀਆ ਪੁੱਛੀ ਹੈ, ਕਮਾਲ ਦੀ ਗੱਲ ਹੈ। ਇਨਸਾਨ ਤਾਂ ਸਾਰੇ ਹੀ ਹਨ, ਸਭ ਦੀ ਜਾਤ ਇਨਸਾਨ ਹੈ, ਕੋਈ ਵੀ ਅਜਿਹਾ ਨਹੀਂ ਹੈ, ਜੋ ਇਨਸਾਨ ਨਾ ਹੋਵੇ, ਇਹ ਵੱਖਰੀ ਗੱਲ ਹੀ ਕਿ ਕਿਸੇ ’ਚ ਭਗਵਾਨ ਨੇ ਬੁੱਧੀ ਵਿਵੇਕ ਘੱਟ ਦੇ ਦਿੱਤੀ ਜਾਂ ਮੰਦਬੁੱਧੀ ਕਹਾਉਂਦਾ ਹੈ। ਬਾਕੀ ਤਾਂ ਲਗਭਗ ਇੱਕੋ ਜਿਹੀ ਬੁੱਧੀ ਹੈ। ਜਿੰਨਾ ਤੁਸੀਂ ਉਸ ਤੋਂ ਕੰਮ ਲੈਂਦੇ ਹੋ ਉਸ ਦੇ ਅਨੁਸਾਰ ਉਹ ਵੱਧਦੀ ਚਲੀ ਜਾਂਦੀ ਹੈ। ਤਾਂ ਕਿ ਸਭ ਦੇ ਅੰਦਰ ਚੰਗੀ ਬੁੱਧੀ ਹੋਣ ਦੇ ਬਾਵਜ਼ੂਦ ਸਭ ਲੋਕ ਇਨਸਾਨ ਹਨ। ਸੋਚਣ ਵਾਲੀ ਗੱਲ ਹੈ। ਨਹੀਂ ਇਨਸਾਨ ਦਾ ਭੇਸ ਤਾਂ ਹਰ ਕਿਸੇ ਨੇ ਧਾਰਨ ਕਰ ਰੱਖਿਆ ਹੈ। ਪਰ ਸਭ ਇਨਸਾਨ ਨਹੀਂ ਹਨ, ਇਨਸਾਨ ਦਾ ਇੱਕ ਭੇਸ ਜ਼ਰੂਰ ਹੈ, ਕਿਵੇਂ ਮੰਨ ਲਓ ਰੋਡ ਦੇ ਕਿਨਾਰੇ ਕੋਈ ਜਖਮੀ ਹੈ, ਚਲੋ ਇਨਸਾਨ ਨੂੰ ਹੀ ਲਓ, ਕੋਈ ਇਨਸਾਨ ਜਖਮੀ ਪਿਆ ਹੈ ਉੱਥੇ, ਗੱਡੀਆਂ ਆਉਂਦੀਆਂ ਹਨ ਤੇ ਚਲਾਉਣ ਵਾਲਾ ਇਨਸਾਨ ਹੈ ਤੇ ਉਹ ਵੇਖਦੇ ਹਨ ਉਸਨੂੰ, ਕਿਉਂ ਵੇਖਦੇ ਹਨ ਕਿ ਕੋਈ ਆਪਣਾ ਤਾਂ ਨਹੀਂ ਹੈ ਤੇ ਕੀ ਇਨਸਾਨ ਇਨਸਾਨ ’ਚ ਕੋਈ ਫਰਕ ਹੈ। ਅਸੀਂ ਸਭ ਇੱਕ ਮਾਲਕ ਦੀ ਔਲਾਦ ਹਾਂ। ਪਰ ਨਹੀਂ ਆਪਣੇ ਦਾ ਮਤਲਬ ਪਰਿਵਾਰਕ ਜਾਂ ਫਿਰ ਰਿਸ਼ਤੇਦਾਰ। ਫਿਰ ਐਕਸਲੀਟਰ ਦਬਾਉਂਦੇ ਹਨ ਤੇ ਚਲੇ ਜਾਂਦੇ ਹਨ, ਉਹ ਵਿਚਾਰਾ ਉੱਥੇ ਤੜਫਦਾ ਰਹਿ ਜਾਂਦਾ ਹੈ, ਤਾਂ ਕੀ ਇਹ ਇਨਸਾਨੀਅਤ ਹੈ। ਕਈ ਵਾਰੀ ਅਜਿਹਾ ਹੁੰਦਾ ਹੈ ਕੋਈ ਕਿਸੇ ਨੂੰ ਮਾਰ ਰਿਹਾ ਹੁੰਦਾ ਹੈ, ਕੁੱਟਦਾ ਹੁੰਦਾ ਹੈ, ਤੁਸੀਂ ਆਪਣਾ ਮੋਬਾਇਲ ਕੱਢ ਕੇ ਉਸ ਦੀ ਵੀਡਿਓ ਬਣਾ ਰਹੇ ਹੁੰਦੇ ਹੋ, ਕੀ ਇਹ ਇਨਸਾਨੀਅਤ, ਕੀ ਇਸ ਨੂੰ ਇਨਸਾਨ ਕਹੀਏ, ਇਨਸਾਨ ਦਾ ਕੰਮ ਤਾਂ ਕਿਸੇ ਦਾ ਦੁੱਖ ਦਰਦ ਵੇਖ ਕੇ ਉਸ ਦੇ ਦੁੱਖ ਦਰਦ ’ਚ ਸ਼ਾਮਲ ਹੋਣਾ, ਹੋ ਸਕੇ ਤਾਂ ਉਸ ਦੇ ਦੁੱਖ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ, ਇਸ ਦਾ ਨਾਂਅ ਇਨਸਾਨੀਅਤ ਹੈ।

pita ji

ਹਰ ਸਾਹ ’ਚ ਸਤਿਗੁਰ ਮੌਲਾ ਦਾ ਨਾਮ ਰਹਿੰਦਾ ਹੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੀ ਦਿਨਚਰਿਆ ਇਹ ਹੈ ਕਿ ਸਵੇਰੇ ਅਸੀਂ ਜਲਦੀ ਉੱਠਦੇ ਹਾਂ, ਲਗਭਗ ਤਿੰਨ ਵਜੇ, ਤੇ ਉਸ ਤੋਂ ਬਾਅਦ ਪਰਮ ਪਿਤਾ ਪਰਮਾਤਮਾ ਨਾਲ ਲਿਵ ਜੋੜਦੇ ਹਾਂ, ਸਮਾਧੀ ’ਚ ਬੈਠਦੇ ਹਾਂ, ਰਾਮ-ਨਾਮ ਦਾ ਜਾਪ ਹੁੰਦਾ ਹੈ, ਚਰਚਾ ਕਰਦੇ ਰਹਿੰਦੇ ਹਾਂ ਤੁਹਾਡੀਆਂ ਪ੍ਰੇਸ਼ਾਨੀਆਂ ਦੀ, ਕਿ ਹੇ ਮੇਰੇ ਰਾਮ ! ਹੇ ਮੇਰੇ ਸ਼ਾਹ ਸਤਿਨਾਮ ! ਹੇ ਮੇਰੇ ਮਸਤਾਨ! ਸਾਧ-ਸੰਗਤ, ਪੂਰੇ ਵਿਸ਼ਵ ਦੇ ਬੱਚੇ, ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਏ

ਐਕਸਰਸਾਈਜ ਤੇ ਖੇਤੀਬਾੜੀ ਕਰਦੇ ਹਾਂ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਸ ਤੋਂ ਬਾਅਦ ਜਦੋਂ ਸਮਾਂ ਬਾਹਰ ਜਾਣ ਦਾ ਹੁੰਦਾ ਹੈ ਉਸ ਸਮੇਂ ਅਸੀਂ ਬਾਹਰ ਜਾਂਦੇ ਹਾਂ ਤੇ ਉੱਥੇ ਫਿਰ ਘੁੰਮਣ ਦਾ, ਐਕਸਰਸਾਈਜ਼ ਕਰਨ ਦਾ ਜੋ ਵੀ ਸਮਾਂ ਮਿਲਦਾ ਹੈ, ਜਾਂ ਖੇਤੀਬਾੜੀ ਦਾ ਤਾਂ ਉਹ ਕਾਰਜ ਕਰਦੇ ਰਹਿੰਦੇ ਹਾਂ, ਕਿਉਂਕਿ ਸਾਨੂੰ ਸ਼ੌਂਕ ਹੈ ਤੁਸੀਂ ਤਾਂ ਜਾਣਦੇ ਹੋ ਆਸ਼ਰਮ ’ਚ ਵੀ ਅਸੀਂ ਇਹੀ ਚੀਜ਼ਾਂ ਕਰਦੇ ਸੀ ਬਹੁਤ ਪਹਿਲਾਂ ਕਰਦੇ ਸੀ, ਬਾਅਦ ’ਚ ਅਜਿਹਾ ਨਹੀਂ ਕਰ ਸਕੇ ਪਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਖੇਤਾਂ ’ਚ ਉਹ ਕਸੌਲਾ ਕਹਿੰਦੇ ਹਨ, ਉਹ ਚੁੱਕ ਕੇ, ਕਸੀਆ ਕਹਿ ਲਓ, ਕਹੀ ਕਹਿ ਲਓ, ਫ਼ਾਵੜਾ ਕਹਿ ਲਓ, ਤਾਂ ਉਹ ਚੁੱਕ ਕੇ ਤੁਹਾਡੇ ਨਾਲ ਵੀ ਅਸੀਂ ਕਿੰਨੀ-ਕਿੰਨੀ ਦੇਰ ਕੰਮ ਕਰਦੇ ਰਹਿੰਦੇ ਸੀ ਪਸੀਨੇ ਨਾਲ ਲੱਥ-ਪੱਥ ਹੋ ਜਾਂਦੇ ਸੀ। ਬਹੁਤ ਸਾਰੀਆਂ ਖੇਡਾਂ ਖੇਡਿਆ ਕਰਦੇ ਸੀ, ਤੁਸੀਂ ਸਾਰੇ ਜਾਣਦੇ ਹੋ ਤਾਂ ਹੁਣ ਵੀ ਉਹੀ ਸੌਂਕ ਹੈ, ਓਦਾਂ ਹੀ ਕਿ ਆਪਣੇ ਸਤਿਗੁਰੂ ਯਾਰ, ਓਮ, ਸ਼ਾਹ ਸਤਿਨਾਮ, ਸ਼ਾਹ ਮਸਤਾਨ ਨਾਲ ਲਿਵ ਜੋੜੀ ਰੱਖਣਾ, ਓਮ, ਹਰਿ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਗੀਤ ਗਾਉਂਦੇ ਰਹਿਣਾ

ਜਦੋਂ ਵੀ ਸਮਾਂ ਮਿਲਦਾ ਹੈ ਭਜਨ ਲਿਖਦੇ ਹਾਂ

ਆਪ ਜੀ ਨੇ ਫ਼ਰਮਾਇਆ ਕਿ ਪਿਆਰੀ ਸਾਧ-ਸੰਗਤ ਜੀਓ, ਉੱਥੇ ਅਸੀਂ ਲਿਖਦੇ ਰਹਿੰਦੇ ਹਾਂ, ਭਜਨ ਲਿਖਦੇ ਰਹਿੰਦੇ ਹਾਂ, ਕਾਫ਼ੀ ਭਜਨ, ਲਗਭਗ ਛੇ-ਸੱਤ ਸੌ ਦੇ ਕਰੀਬ ਲਿਖ ਦਿੱਤੇ ਹੋਣਗੇ ਜਿਵੇਂ ਤੁਹਾਨੂੰ ਦਸ ਚਿੱਠੀਆਂ ਭੇਜੀਆਂ ਤੇ ਉਸੇ ਤਰ੍ਹਾਂ ਉੱਥੇ ਜਦੋਂ ਵੀ ਮੌਕਾ ਮਿਲਦਾ ਹੈ, ਲਿਖਦੇ ਰਹਿੰਦੇ ਹਾਂ ਖੁੱਲ੍ਹਾ ਸਮਾਂ ਹੈ, ਕਿਉਂਕਿ ਹੋਰ ਤਾਂ ਕੋਈ ਕੰਮ ਉੱਥੇ ਹੁੰਦਾ ਨਹੀਂ ਖੇਤੀਬਾੜੀ ਕਰ ਲਈ, ਭੱਜ-ਦੌੜ ਲਏ, ਇੱਕ ਮਤਲਬ ਇਹ ਮੰਨ ਲਓ ਇੱਕ ਜਨੂਨ ਜਿਹਾ ਬਣ ਜਾਂਦਾ ਹੈ ਕਿ ਰਾਮ ਦਾ ਨਾਮ ਲੈਣਾ ਹੀ ਲੈਣਾ ਹੈ ਤੇ ਘੁੰਮਦੇ ਹੋਏ ਵੀ ਅਸੀਂ ਜਦੋਂ ਦੌੜਦੇ ਹਾਂ, ਇੱਕ ਜਾਂਗਿੰਗ ਟਾਈਪ ਚਲਦੇ ਹਾਂ। ਹਰ ਸਾਹ ’ਚ ਸਤਿਗੁਰ ਮੌਲਾ ਦਾ ਨਾਮ ਰਹਿੰਦਾ ਹੈ ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਜਦੋਂ ਸਾਹ ਦੇ ਨਾਲ ਜਿਵੇਂ ਮੰਨ ਲਓ ਦੌੜ ਰਹੇ ਹਾਂ ਤਾਂ ਦੌੜਦੇ ਹੋਏ ਜਿਵੇਂ ਥੋੜ੍ਹਾ ਸਾਹ ਚੱਲਦਾ ਹੈ ਤਾਂ ਸਾਡੀ ਜ਼ੁਬਾਨ ’ਤੇ ਕੀ ਨਾਮ ਹੁੰਦਾ ਹੈ? ਸ਼ਾਹ ਸਤਿਨਾਮ, ਸ਼ਾਹ ਮਸਤਾਨ, ਸ਼ਾਹ ਸਤਿਨਾਮ, ਸ਼ਾਹ ਮਸਤਾਨ, ਸ਼ਾਹ ਸਤਿਨਾਮ, ਸ਼ਾਹ ਮਸਤਾਨ ਤਾਂ ਇਸ ਤਰ੍ਹਾਂ ਅਸੀਂ ਆਉਂਦੇ-ਜਾਂਦੇ ਸਾਹ ’ਚ ਆਪਣੇ ਸਤਿਗੁਰੂ ਮੌਲਾ ਨੂੰ ਯਾਦ ਕਰਦੇ ਰਹਿੰਦੇ ਹਾਂ, ਉਸ ਦਾ ਨਾਮ ਲੈਂਦੇ ਰਹਿੰਦੇ ਹਾਂ ਜਾਂ ਫਿਰ ਸਿਮਰਨ, ਜੋ ਸੱਚੇ ਦਾਤਾ, ਰਹਿਬਰ ਨੇ ਦੱਸਿਆ ਹੈ ਉਹ ਕਰਦੇ ਰਹਿੰਦੇ ਹਾਂ ਤਾਂ ਬੜਾ ਮਜ਼ਾ ਆਉਂਦਾ ਹੈ। ਇਹ ਜ਼ਰੂਰ ਦੁੱਖ ਲੱਗਦਾ ਹੈ ਕਿ ਅਸੀਂ ਆਪਣੇ ਛੇ ਕਰੋੜ ਬੱਚਿਆਂ ਤੋਂ ਬਹੁਤ ਦੂਰ ਹੋਏ ਬੈਠੇ ਹਾਂ ਪਰ ਇਹ ਵੀ ਧਿਆਨ ਰਹਿੰਦਾ ਹੈ ਕਿ ਸਤਿਗੁਰੂ ਦਾਤਾ ਹਮੇਸ਼ਾ ਸਾਥ ਸੀ, ਹੈ ਅਤੇ ਹਮੇਸ਼ਾ ਸਾਥ ਰਹਿਣਗੇ। ਸਾਡੇ ਬੱਚਿਆਂ ਦੇ ਸਾਥ ਹੈ ਕਦੇ ਵੀ ਉਨ੍ਹਾਂ ਤੋਂ ਦੂਰ ਨਹੀਂ, ਹੋਏ ਇੱਕ ਪਲ ਦੇ ਲਈ ਵੀ ਅਤੇ ਨਾ ਹੁਣ ਦੂਰ ਹਨ ਨਾ ਉਹ ਸਾਡੇ ਤੋਂ ਦੂਰ ਹੋਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਤਾਂ ਉਨ੍ਹਾਂ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ) ਨੇ ਖੁਦ ਬਚਨ ਕੀਤੇ ਸਨ, ‘ਹਮ ਥੇ, ਹਮ ਹੈਂ ਔਰ ਹਮ ਹੀ ਰਹੇਂਗੇ, ਤਾਂ ਉਹ ਸਾਡੇ ’ਚ ਹਨ ਤਾਂ ਇਸ ਤਰ੍ਹਾਂ ਦਿਨ ਦਾ ਰੁਟੀਨ ਚੱਲਦਾ ਹੈ।

ਫੈਟ ਵਾਲੀਆਂ ਚੀਜ਼ਾਂ ਘੱਟ ਖਾਂਦੇ ਹਾਂ

ਆਪ ਜੀ ਨੇ ਫ਼ਰਮਾਇਆ ਕਿ ਫਿਰ ਜਦੋਂ ਖਾਣਾ ਆਉਂਦਾ ਹੈ, ਉਹ ਸਮਾਂ ਹੁੰਦਾ ਹੈ ਖਾਣਾ ਆਉਣ ਦਾ, ਉਹ ਨਿਯਮ ਹੈ ਉੱਥੇ ਉਸ ਨਿਯਮ ਅਨੁਸਾਰ ਜੋ ਖਾਣਾ ਆਉਂਦਾ ਹੈ, ਉਹ ਖਾਣਾ ਲੈ ਲੈਂਦੇ ਹਾਂ ਫਿਰ ਦੁਪਹਿਰ ਦਾ ਖਾਣਾ, ਜਦੋਂ ਵੀ ਸਵੇਰੇ ਆਉਂਦਾ ਹੈ ਇੱਕ ਟਾਈਮ ’ਚ ਉਸ ਨੂੰ ਦੁਪਹਿਰ ’ਚ ਵੀ ਰੱਖਿਆ ਜਾਂਦਾ ਹੈ, ਉਸ ਨੂੰ ਵੀ ਖਾ ਲੈਂਦੇ ਹਾਂ, ਪਰ ਬਹੁਤ ਘੱਟ ਮਾਤਰਾ ’ਚ ਉੱਥੇ ਜੋ ਦਾਲ ਜਾਂ ਸਬਜ਼ੀ, ਜੋ ਵੀ ਆਉਂਦੀ ਹੈ ਉਸ ਨੂੰ ਅਸੀਂ ਜ਼ਿਆਦਾ ਮਾਤਰਾ ’ਚ ਲੈਂਦੇ ਹਾਂ ਤੇ ਕੰਟੀਨ ਹੈ ਉੱਥੇ ਕੰਟੀਨਾਂ ’ਤੇ ਜਾਂਦੇ ਹਨ ਸਾਰੇ ਲੋਕ ਤਾਂ ਉਸ ’ਚ ਜੇਕਰ ਕਦੇ ਖੀਰਾ ਮਿਲ ਜਾਂਦਾ ਹੈ, ਕਦੇ-ਕਦਾਈਂ ਟਮਾਟਰ ਆਉਂਦਾ ਹੈ, ਅਜਿਹਾ ਕੁਝ ਨਾ ਕੁਝ ਮਿਲਦਾ ਹੈ ਤਾਂ ਉਹ ਲੈ ਲੈਂਦੇ ਹਾਂ, ਜਾਂ ਕੋਈ ਫਰੂਟ ਆ ਜਾਂਦਾ ਹੈ ਉਹ ਲੈ ਲੈਂਦੇ ਹਾਂ ਤਾਂ ਕਹਿਣ ਦਾ ਮਤਲਬ ਫੈਟ ਵਾਲੀਆਂ ਚੀਜ਼ਾਂ ਅਸੀਂ ਬਹੁਤ ਘੱਟ ਲੈਂਦੇ ਹਾਂ ਦਾਲ ਹੈ, ਉੱਥੇ ਆਉਂਦੀ ਹੈ ਰੁਟੀਨ ’ਚ, ਸ਼ਬਜੀ ਆਉਂਦੀ ਹੈ ਜੋ ਵੀ, ਉਸ ਨੂੰ ਜ਼ਿਆਦਾ ਮਾਤਰਾ ’ਚ ਲੈਂਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ