ਭਾਰਤ ਪਾਕਿ ਦੇ ਕੱਟੜ ਲੋਕ ਯੂਏਈ ਤੋਂ ਸਿੱਖਣ ਸਬਕ

Lessons, learn, fundamentalists, India, Pakistan

ਭਾਰਤ ਤੇ ਪਾਕਿਸਤਾਨ ‘ਚ ਹਿੰਦੂ-ਮੁਸਲਮਾਨ ਧਰਮ ਦੇ ਨਾਂਅ ‘ਤੇ ਨਫ਼ਰਤ ਤੇ ਟਕਰਾਓ ਪੈਦਾ ਕਰਨ ਵਾਲੇ ਕੱਟੜ ਮਾਨਸਿਕਤਾ ਵਾਲੇ ਲੋਕਾਂ ਨੂੰ ਸੰਯੁਕਤ ਅਰਬ ਅਮੀਰਾਤ ਸਰਕਾਰ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਯੂਏਈ ਸਰਕਾਰ ਨੇ ਇੱਕ ਹਿੰਦੂ ਪਿਤਾ ਤੇ ਮੁਸਲਮਾਨ ਮਾਂ ਦੀ ਬੱਚੀ ਨੂੰ ਸਰਟੀਫਿਕੇਟ ਜਾਰੀ ਕਰਕੇ ਅੰਤਰ ਧਰਮ ਵਿਆਹ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਘਟਨਾ ਨੂੰ ਇਸਲਾਮੀ ਮੁਲਕ ‘ਚ ਇੱਕ ਇਨਕਲਾਬ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ ਇਸ ਮੁਲਕ ‘ਚ ਪਹਿਲਾਂ ਇਹ ਕਾਨੂੰਨ ਰਿਹਾ ਹੈ ਕਿ ਪੁਰਸ਼ ਮੁਸਲਮਾਨ ਗੈਰ-ਮੁਸਲਮਾਨ ਔਰਤ ਨਾਲ ਤਾਂ ਵਿਆਹ ਕਰ ਸਕਦਾ ਹੈ ਪਰ ਔਰਤ ਮੁਸਲਮਾਨ ਗੈਰ-ਮੁਸਲਮਾਨ ਮਰਦ ਨਾਲ ਵਿਆਹ ਨਹੀਂ ਕਰਵਾ ਸਕਦੀ ਬਿਨਾਂ ਸ਼ੱਕ ਸਾਡੇ ਦੇਸ਼ ‘ਚ ਵਿਆਹ ਦੀ ਕਾਨੂੰਨੀ ਅਜ਼ਾਦੀ ਹੈ ਹਿੰਦੂ, ਸਿੱਖ, ਬੋਧ, ਜੈਨ ਤੇ ਹੋਰ ਧਰਮਾਂ ‘ਚ ਅੰਤਰ ਧਰਮ ਵਿਆਹ ਹੋ ਰਹੇ ਹਨ ਪਰ ਕੁਝ ਕੱਟੜ ਸੰਗਠਨਾਂ ਵੱਲੋਂ ਹਿੰਦੂ ਮੁਸਲਮਾਨ ਧਰਮ ਨਾਲ ਸਬੰਧਿਤ ਜੋੜੇ ਦੇ ਵਿਆਹ ਖਿਲਾਫ਼ ਬੜਾ ਵਾਵੇਲਾ ਖੜ੍ਹਾ ਕੀਤਾ ਜਾਂਦਾ ਹੈ ਜੇਕਰ ਹਿੰਦੂ ਲੜਕੀ ਮੁਸਲਮਾਨ ਲੜਕੇ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਕੱਟੜ ਹਿੰਦੂ ਵਿਵਾਦ ਖੜ੍ਹਾ ਕਰਦੇ ਹਨ ਜੇਕਰ ਮੁਸਲਮਾਨ ਲੜਕੀ ਹਿੰਦੂ ਨਾਲ ਵਿਆਹ ਕਰਵਾ ਲਵੇ ਤਾਂ ਕੱਟੜ ਮੁਸਲਮਾਨ ਰੌਲਾ ਪਾ ਲੈਂਦੇ ਹਨ ਕੇਰਲ ਦਾ ਹਾਦੀਆ ਮਾਮਲਾ ਪੂਰੇ ਦੇਸ਼ ‘ਚ ਚਰਚਾ ‘ਚ ਰਹਿ ਚੁੱਕਾ ਹੈ ਵਿਆਹ ਸਬੰਧਾਂ ‘ਤੇ ਧਰਮਾਂ ਦੇ ਨਾਂਅ ‘ਤੇ ਹਿੰਸਾ ਦੇ ਅਣਗਿਣਤ ਮਾਮਲੇ ਸਾਹਮਣੇ ਆਏ ਇਹਨਾਂ ਮਾਮਲਿਆਂ ਨੂੰ ਧਰਮ ਤਬਦੀਲੀ ਦੇ ਨਾਂਅ ‘ਤੇ ਭੜਕਾਇਆ ਗਿਆ ਜਿਸ ਦੀ ਜਾਂਚ ਏਐਨਆਈ ਨੂੰ ਵੀ ਸੌਂਪੀ ਗਈ ਸੀ ਕਦੇ ਲਵ ਜੇਹਾਦ ਦੇ ਨਾਂਅ ‘ਤੇ ਵਿਵਾਦ ਹੁੰਦੇ ਹਨ ਦਰਅਸਲ ਧਰਮ ਇਨਸਾਨੀਅਤ ਸਿਖਾਉਂਦੇ ਹਨ ਪਰ ਕੱਟੜਪੰਥੀ ਸੰਗਠਨ ਵੱਖ-ਵੱਖ ਧਰਮਾਂ ਨਾਲ ਸੰਬਧਿਤ ਜੋੜੇ ਦਾ ਜੀਣਾ ਹਰਾਮ ਕਰ ਦਿੰਦੇ ਹਨ ਕਈਆਂ ਦੇ ਵਿਆਹ ਟੁੱਟਦੇ ਹਨ ਤੇ ਕਈਆਂ ਨੂੰ ਜਿੰਦਗੀ ਤੋਂ ਵੀ ਹੱਥ ਧੋਣਾ ਪੈਂਦਾ ਹੈ ਚੰਗੀ ਗੱਲ ਹੈ ਕਿ ਸੰਯੁਕਤ ਅਰਬ ਅਮੀਰਾਤ ਨੇ ਨਵੀਂ ਪਹਿਲ ਕਰਕੇ ਕੱਟੜਪੰਥੀਆਂ ਨੂੰ ਮਾਤ ਦਿੱਤੀ ਹੈ ਦਰਅਸਲ ਕੱਟੜਪੰਥੀ ਤਾਕਤਾਂ ਕਾਨੂੰਨ ਨੂੰ ਹੱਥ ‘ਚ ਲੈਣ ਤੋਂ ਵੀ ਸੰਕੋਚ ਨਹੀਂ ਕਰਦੀਆਂ ਭਾਰਤੀ ਸੰਵਿਧਾਨ ‘ਚ ਮਨੁੱਖੀ ਅਧਿਕਾਰਾਂ ਦੀ ਸਿਰਫ਼ ਵਿਵਸਥਾ ਹੀ ਨਹੀਂ ਕੀਤੀ ਗਈ ਸਗੋਂ ਇਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੈ ਜਾਤ-ਪਾਤ ਤੇ ਧਾਰਮਿਕ ਭੇਦਭਾਵ ਦੇਸ਼ ਲਈ ਵੱਡੀਆਂ ਸਮੱਸਿਆ ਹਨ ਕਈ ਇਲਾਕਿਆਂ ‘ਚ ਤਾਂ ਵਿਆਹ ਹੀ ਤਣਾਅ ਦਾ ਕਾਰਨ ਬਣ ਜਾਂਦੇ ਹਨ ਅਜੇ ਅਸੀਂ ਰਾਸ਼ਟਰ ਦੀ ਪਛਾਣ ਤੋਂ ਹੀ ਕੋਰੇ ਹਾਂ ਭਾਰਤੀਅਤਾ ਕਿਸੇ ਧਰਮ ਜਾਂ ਜਾਤ ਦਾ ਨਾਂਅ ਨਹੀਂ ਸਗੋਂ ਇਸ ਦੇਸ਼ ਦੇ ਨਾਗਰਿਕ ਹੋਣ ਦਾ ਨਾਂਅ ਹੈ ਜਿਸ ਦਾ ਪਿਛਾਂਹ ਖਿੱਚੂ ਤਾਕਤਾਂ ਨੇ ਬੁਰੀ ਤਰ੍ਹਾਂ ਨੁਕਸਾਨ ਕੀਤਾ ਹੈ ਅਸੀਂ ਜਿਹੜੇ ਮੁਲਕਾਂ ਨੂੰ ਕੱਟੜ ਤੇ ਪਰੰਪਰਾਵਾਦੀ ਮੰਨਦੇ ਹਾਂ ਉਹ ਦੇਸ਼ ਸਾਡੇ ਮੁਲਕ ‘ਚ ਵੱਸਦੇ ਕੱਟੜ ਲੋਕਾਂ ਨੂੰ ਨਸੀਹਤ ਦੇ ਰਹੇ ਹਨ ਅਜ਼ਾਰ ਭਾਰਤ ‘ਚ ਵਿਆਹ ਨਿੱਜੀ ਮਾਮਲਾ ਹੈ ਜਿਸ ‘ਤੇ ਧਰਮ ਤਬਦੀਲੀ ਦਾ ਰੌਲਾ ਬੇਤੁਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।