ਓਡੀਸ਼ਾ ‘ਚ ਹਟਾਇਆ ਚੋਣ ਜ਼ਾਬਤਾ

Election Code, Removed, Odisha

ਚੋਣ ਕਮਿਸ਼ਨ ਨੇ ਚੱਕਰਵਾਤ ਤੂਫ਼ਾਨ ਕਾਰਨ ਲਿਆ ਫ਼ੈਸਲਾ

ਨਵੀਂ ਦਿੱਲੀ (ਏਜੰਸੀ)। ਚੱਕਰਵਾਤ ਤੂਫਾਨ ‘ਫਾਨੀ’ ਨੂੰ ਦੇਖਦੇ ਹੋਏ ਕੇਂਦਰਪਾੜਾ ਲੋਕ ਸਭਾ ਖੇਤਰ ਤੋਂ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਹਟਾ ਲਿਆ ਹੈ।। ਓਡੀਸ਼ਾ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜੀ ਗਈ ਚਿੱਠੀ ‘ਚ ਕਿਹਾ ਹੈ ਕਿ ਰਾਹਤ ਕੰਮਾਂ ਨੂੰ ਅੰਜ਼ਾਮ ਦੇਣ ਲਈ ਕਮਿਸ਼ਨ ਨੇ ਕੇਂਦਰਪਾੜਾ ਦੇ ਪਾਕੁਡਾ ਵਿਧਾਨ ਸਭਾ ਖੇਤਰ ‘ਚ ਚੋਣ ਜ਼ਾਬਤਾ ਹਟਾਉਣ ਦਾ ਫੈਸਲਾ ਕੀਤਾ ਹੈ, ਤਾਂ ਕਿ ਬਚਾਅ ਕੰਮ ਕੀਤਾ ਜਾ ਸਕੇ ਤੇ ਲੋਕਾਂ ਨੂੰ ਰਾਹਤ ਸਮੱਗਰੀ ਅਤੇ ਹੋਰ ਸਹੂਲਤਾਂ ਤੁਰੰਤ ਦਿੱਤੀਆਂ ਜਾ ਸਕਣ।

ਦਰਅਸਲ ਓਡੀਸ਼ਾ ਦੇ ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਤੋਂ ਚੋਣ ਜ਼ਾਬਤਾ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ, ਤਾਂ ਕਿ ਰਾਹਤ ਕੰਮ ਚਾਲੂ ਕੀਤਾ ਜਾ ਸਕੇ।। ਓਧਰ ਕਮਿਸ਼ਨ ਨੇ ਕਿਹਾ ਕਿ ਓਡੀਸ਼ਾ ਦੀ ਇਸ ਬੇਨਤੀ ਨੂੰ ਮੰਨਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਬੰਗਾਲ ਦੀ ਖਾੜੀ ਤੋਂ ਉਠਿਆ ਚੱਕਰਵਾਤੀ ਤੂਫਾਨ ‘ਫਾਨੀ’ ਦੇ ਓਡੀਸ਼ਾ ਤੱਟ ‘ਤੇ ਪਹੁੰਚਣ ਦਾ ਖਦਸ਼ਾ ਹੈ। ਜਿਸ ਕਾਰਨ ਇੱਥੋਂ ਚੋਣ ਜ਼ਾਬਤਾ ਹਟਾ ਲਿਆ ਗਿਆ ਹੈ। ਇਸ ਤੂਫਾਨ ਤੋਂ ਬਚਣ ਲਈ ਸਾਵਧਾਨੀ ਦੇ ਤੌਰ ‘ਤੇ ਸਮੁੰਦਰ ‘ਚ ਮਛੇਰਿਆਂ ਨੂੰ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।