ਵਾਤਾਵਰਣ ਬਾਰੇ ਅਮਰੀਕਾ ਤੋਂ ਸਿੱਖੋ

ਵਾਤਾਵਰਣ ਬਾਰੇ ਅਮਰੀਕਾ ਤੋਂ ਸਿੱਖੋ

ਕੁਦਰਤੀ ਜਲ ਵਸੀਲਿਆਂ ਦੀ ਸੁਰੱਖਿਆ ਕਰਨ ਦੀ ਪ੍ਰੇਰਨਾ ਅਮਰੀਕਾ ਤੋਂ ਲੈਣੀ ਚਾਹੀਦੀ ਹੈ ਅਮਰੀਕਾ ’ਚ ਕੋਲੋਰਾਡੋ ਨਾਂਅ ਦੇ ਇੱਕ ਦਰਿਆ ਨੂੰ ਸੁੱਕਣ ਤੋਂ ਬਚਾਉਣ ਲਈ ਤਿੰਨ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ’ਚ ਕਟੌਤੀ ਕੀਤੀ ਜਾਵੇਗੀ ਬੇਸ਼ੱਕ ਇਸ ਫੈਸਲੇ ਨਾਲ ਉੱਥੋਂ ਦੀ ਚਾਰ ਕਰੋੜ ਆਮ ਜਨਤਾ ਲਈ ਪਾਣੀ ਦਾ ਸੰਕਟ ਪੈਦਾ ਹੋਵੇਗਾ ਫਿਰ ਵੀ ਇਸ ਫੈਸਲੇ ਤੋਂ ਅਮਰੀਕਾ ਦੀ ਜਲ ਵਸੀਲਿਆਂ ਪ੍ਰਤੀ ਸੰਜੀਦਗੀ ਤੇ ਜ਼ਿੰਮੇਵਾਰੀ ਜ਼ਰੂਰ ਝਲਕਦੀ ਹੈ ਇੱਧਰ ਸਾਡਾ ਮੁਲਕ ਹੈ ਕਿ ਜਿੱਥੇ ਪਾਣੀ ਦੀ ਭਾਰੀ ਕਮੀ ਆ ਰਹੀ ਹੈ, ਉੱਥੇ ਵੱਖ-ਵੱਖ ਸੂਬਿਆਂ ਦਰਮਿਆਨ ਇੱਕ-ਦੂਜੇ ਤੋਂ ਪਾਣੀ ਖੋਹਣ ਦੀ ਜੰਗ ਲੜੀ ਜਾ ਰਹੀ ਹੈ

ਸੁਪਰੀਮ ਕੋਰਟ ’ਚ ਸਤਲੁਜ ਦੇ ਪਾਣੀ ਦੀ ਵੰਡ ਸਬੰਧੀ ਪੰਜਾਬ ਤੇ ਹਰਿਆਣਾ ਵਿਚਕਾਰ ਮੁਕੱਦਮਾ ਚੱਲ ਰਿਹਾ ਹੈ ਇਸ ਮਾਮਲੇ ਨੂੰ ਚੋਣਾਂ ਵੇਲੇ ਵੀ ਖੂਬ ਉਭਾਰਿਆ ਜਾਂਦਾ ਹੈ ‘ਪਾਣੀ ਨਹੀਂ ਖੂਨ ਦਿਆਂਗੇ’ ਵਰਗੇ ਨਾਅਰੇ ਆਮ ਸੁਣੇ ਜਾਂਦੇ ਰਹੇ ਹਨ ਸਿਆਸੀ ਬਿਆਨਬਾਜ਼ੀ ਕਾਰਨ ਦੋ ਸੂਬਿਆਂ ’ਚ ਟਕਰਾਅ ਵਾਲਾ ਮਾਹੌਲ ਵੀ ਬਣਦਾ ਰਿਹਾ ਹੈ ਪਰ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਸੁੱਕ ਰਹੇ ਦਰਿਆਵਾਂ ਨੂੰ ਕਿਵੇਂ ਬਚਾਇਆ ਜਾਵੇ ਘਰੇਲੂ ਵਰਤੋਂ ਤੇ ਖੇਤੀ ਸਬੰਧੀ ਪਾਣੀ ਦੀ ਉਪਲੱਬਧਤਾ ਸਾਡੀਆਂ ਜਰੂਰਤਾਂ ਤੋਂ?ਕਿਤੇ ਘੱਟ ਹੈ ਵਰਖਾ ਦੇ ਮੌਸਮ ਨੂੰ ਛੱਡ ਕੇ ਬਹੁਤੇ ਦਰਿਆ ਕਿਸੇ ਨਾਲੇ ਵਾਂਗ ਨਜ਼ਰ ਆਉਂਦੇ ਹਨ ਦਰਿਆਵਾਂ ਦੀ ਹੋਂਦ ਨੂੰ ਬਚਾਉਣ ਦੀ ਨਾ ਤਾਂ ਕੋਈ ਠੋਸ ਨੀਤੀ ਨਜ਼ਰ ਆਉਂਦੀ ਤੇ ਨਾ ਹੀ ਕੋਈ ਮੁਹਿੰਮ ਪਾਣੀ ਬਚਾਉਣ ਲਈ ਚੇਤਨਾ ਵੀ ਬਹੁਤ ਘੱਟ ਹੈ

ਸਤਲੁਜ ਦਰਿਆ ਪਾਣੀ ਦੀ ਕਮੀ ਦੇ ਨਾਲ-ਨਾਲ ਪ੍ਰਦੂਸ਼ਣ ਦਾ ਘਰ ਬਣਦਾ ਜਾ ਰਿਹਾ ਹੈ ਪਾਣੀ ਦੀ ਬੱਚਤ ਦਾ ਸੱਭਿਆਚਾਰ ਪੈਦਾ ਕਰਨਾ ਪਵੇਗਾ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਦਾ ਸੰਕਟ ਪਹਿਲਾਂ ਹੀ ਪੈਦਾ ਹੋ ਚੁੱਕਾ ਹੈ ਵਰਖਾ ਦੇ ਪਾਣੀ ਨੂੰ ਬਚਾਉਣ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜ਼ਿਆਦਾਤਰ ਅਜਿਹੀਆਂ ਸਕੀਮਾਂ ਕਾਗਜ਼ਾਂ ਵਿੱਚ ਹੀ ਚੱਲਦੀਆਂ ਹਨ ਪਾਣੀ ਦੀ ਕਦਰ ਬੇਹੱਦ ਜ਼ਰੂਰੀ ਹੈ ਜਲ ਹੀ ਜੀਵਨ ਹੈ?

ਜਿਸ ਨੂੰ ਹਾਸਲ ਕਰਨ ਲਈ ਲੜਾਈ ਨਹੀਂ ਸਗੋਂ ਸਮਝਦਾਰੀ ਤੇ ਚੇਤਨਾ ਦੀ ਜ਼ਰੂਰਤ ਹੈ ਕਿਸੇ ਵੀ ਸੁਖ ਲਈ ਔਖੇ ਤਾਂ ਹੋਣਾ ਹੀ ਪੈਂਦਾ ਹੈ ਪਾਣੀ ਦੀ ਅੰਨ੍ਹੇਵਾਹ ਵਰਤੋਂ ਦੀ ਬਜਾਇ ਸੰਜਮ ਨਾਲ ਵਰਤੋਂ ਕਰਨੀ ਪਵੇਗੀ ‘ਫਲੱਡ ਇਰੀਗੇਸ਼ਨ’ ਵਰਗੇ ਸਿੰਚਾਈ ਤਰੀਕਿਆਂ ਦੀ ਬਜਾਇ ਡਰਿੱਪ ਸਿਸਟਮ ਜਿਹੀਆਂ ਆਧੁਨਿਕ ਤਰੀਕਾ ਅਪਣਾਉਣੀਆਂ?ਪੈਣਗੀਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੇਤੀ ’ਚ ਪਾਣੀ ਦੀ ਦੁਬਾਰਾ ਵਰਤੋਂ (ਰੀਯੂਜ਼ ਵਾਟਰ ਸਿਸਟਮ) ਦੀ ਤਕਨੀਕ ਈਜਾਦ ਕੀਤੀ ਹੈ ਜਿਸ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਜਾਗਰੂਕ ਹੋ ਕੇ ਜਲ ਸੰਕਟ ਦੇ ਮਸਲੇ ਨਾਲ ਨਜਿੱਠਿਆ ਜਾ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ