ਲਾਰੈਂਸ ਬਿਸ਼ਨੋਈ ਦੀ ਹਾਲਤ ਵਿਗੜੀ, ਫਰੀਦਕੋਟ ਮੈਡੀਕਲ ਕਾਲਜ ‘ਚ ਦਾਖਲ

Lawrence Bishnoi
Gangster Lawrence Bishnoi ਦੀ ਪੁਲਿਸ ਕਸਟਡੀ ਦੌਰਾਨ ਪੁਰਾਣੀ ਫੋਟੋ।

ਬਠਿੰਡਾ (ਸੁਖਜੀਤ ਮਾਨ)। ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੀ ਬਠਿੰਡਾ ਜੇਲ੍ਹ ਵਿੱਚ ਹਾਲਤ ਵਿਗੜ ਜਾਣ ਕਰਕੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਪਹਿਲਾਂ ਉਸਦਾ ਇਲਾਜ ਜੇਲ੍ਹ ਹਸਪਤਾਲ ਵਿੱਚ ਹੀ ਚੱਲ ਰਿਹਾ ਸੀ ਪਰ ਬੀਤੀ ਦੇਰ ਰਾਤ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਹੈ। ਮੈਡੀਕਲ ਕਾਲਜ ਵਿੱਚ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ।

ਵੇਰਵਿਆਂ ਮੁਤਾਬਿਕ ਸਿੱਧੂ ਮੂਸੇਵਾਲਾ ਕਤਲ ਸਮੇਤ ਅਨੇਕਾਂ ਮਾਮਲਿਆਂ ਦਾ ਸਾਹਮਣਾ ਕਰ ਰਹੇ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਵਿੱਚ ਰੱਖਿਆ ਹੋਇਆ ਸੀ। ਕੁਝ ਮਾਮਲਿਆਂ ਵਿੱਚ ਸੁਣਵਾਈ ਲਈ ਉਸਨੂੰ ਦਿੱਲ੍ਹੀ ਪੁਲਿਸ ਲੈ ਗਈ ਸੀ ਪਰ ਤਿਹਾੜ ਜੇਲ੍ਹ ਵਿੱਚ ਉਸਨੂੰ ਖਤਰਾ ਹੋਣ ਦੀ ਗੱਲ ਕਹਿ ਕੇ ਮੁੜ ਬਠਿੰਡਾ ਭੇਜ ਦਿੱਤਾ ਸੀ। (Lawrence Bishnoi)

Ghaziabad Road Accident : Wrong Side ਬੱਸ ਬਣ ਕੇ ਆਈ ਮੌਤ, ਲੈ ਗਈ 6 ਜਾਨਾਂ

ਬਠਿੰਡਾ ਜੇਲ੍ਹ ਵਿੱਚ ਹੁਣ ਲਾਰੈਂਸ ਦੀ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਹਸਪਤਾਲ ਵਿੱਚ ਚੱਲੇ ਇਲਾਜ ਤੋਂ ਬਾਅਦ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕੀਤਾ ਗਿਆ ਜਿੱਥੇ ਸਖ਼ਤ ਸੁਰੱਖਿਆ ਪਹਿਰੇ ਹੇਠ ਉਸਦਾ ਇਲਾਜ ਚੱਲ ਰਿਹਾ ਹੈ। ਲਾਰੈਂਸ ਦੀ ਸਿਹਤ ਸਬੰਧੀ ਜੇਲ੍ਹ ਵਿਭਾਗ ਵੱਲੋਂ ਅਧਿਕਾਰਕ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਜਿਸ ਲਈ ਜੇਲ੍ਹ ਸੁਪਰਡੈਂਟ ਨਾਲ ਸੰਪਰਕ ਕਰਕੇ ਮੁਕੰਮਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।