ਖੁਸ਼ਦੀਪ ਕੌਰ ਨੇ ਮੈਰਿਟ ਸੂਚੀ ਵਿੱਚ ਕਰਵਾਇਆ ਨਾਂਅ ਦਰਜ

ਖੁਸ਼ਦੀਪ ਕੌਰ ਨੇ ਮੈਰਿਟ ਸੂਚੀ ਵਿੱਚ ਕਰਵਾਇਆ ਨਾਂਅ ਦਰਜ

ਕੋਟਕਪੂਰਾ (ਸੁਭਾਸ਼ ਸ਼ਰਮਾ) | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜੇ ਵਿਚ ਡਾ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਵਿਦਿਆਰਥਣ ਖੁਸਦੀ ਕੌਰ ਪ੍ਰੱਤਰੀ ਜਸਵਿੰਦਰ ਸਿੰਘ ਨੇ 263 ਸਥਾਨ ਪ੍ਰਾਪਤ ਕਰਕੇ ਪੰਜਾਬ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕੀਤਾ ਇਸ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਪ੍ਰਭਜੋਤ ਸਿੰਘ ਪਿ੍ਰੰਸੀਪਲ ਨੇ ਦੱਸਿਆ ਕਿ ਸਾਡੀ ਹੋਣਹਾਰ ਵਿਦਿਆਰਥਣ ਦੀ ਪ੍ਰਾਪਤੀ ਤੋਂ ਸਮੁੱਚੇ ਇਲਾਕੇ ਨੂੰ ਮਾਣ ਹੈ। ਇਸ ਪ੍ਰਾਪਤੀ ਲਈ ਸਕੂਲ ਦਾ ਸਮੂਹ ਸਟਾਫ਼ ਵਧਾਈ ਦਾ ਪਾਤਰ ਹੈ। ਇਸ ਪ੍ਰਾਪਤੀ ਲਈ ਸ੍ਰੀ ਸ਼ਿਵਰਾਜ ਕਪੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਰੀਦਕੋਟ,ਸ੍ਰੀ ਪ੍ਰਦੀਪ ਦਿਊੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ