ਕੇਜਰੀਵਾਲ CBI ਦਫ਼ਤਰ ਪਹੁੰਚੇ, ਧਰਨੇ ’ਤੇ ਬੈਠੇ ਪੰਜਾਬ ਦੇ CM ਭਗਵੰਤ ਮਾਨ

Kejriwal

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। CBI ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਤੋਂ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਪੁੱਛਗਿੱਛ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸੀਬੀਆਈ ਦਫਤਰ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਰਾਜਘਾਟ ਗਏ ਸਨ। ਫਿਰ ਉਨ੍ਹਾਂ ਟਵੀਟ ਕੀਤਾ ਕਿ ਅਸੀਂ ਬਾਪੂ ਦੇ ਦਰਸਾਏ ਮਾਰਗ ’ਤੇ ਚੱਲ ਰਹੇ ਹਾਂ, ਅਸੀਂ ਬੇਇਨਸਾਫੀ ਅਤੇ ਜੁਲਮ ਦੇ ਖਿਲਾਫ਼ ਸੱਚ ਦੇ ਰਾਹ ’ਤੇ ਹਾਂ। ਅੰਤ ਵਿੱਚ ਸੱਚ ਦੀ ਜਿੱਤ ਹੋਵੇਗੀ।

ਦੱਸ ਦੇਈਏ ਕਿ ਇਸ ਮਾਮਲੇ ’ਚ ਪਹਿਲੀ ਵਾਰ ਕੇਜਰੀਵਾਲ (Kejriwal) ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਕੇਜਰੀਵਾਲ ਦੇ ਸਮੱਰਥਨ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਜਰੀਵਾਲ ਪੁੱਛਗਿੱਛ ਵਿੱਚ ਸ਼ਾਮਲ ਹਨ, ਉਦੋਂ ਤੱਕ ਸਾਰੇ ਆਗੂ ਇੱਥੇ ਮੌਜ਼ੂਦ ਰਹਿਣਗੇ ਅਤੇ ਰਾਘਵ ਚੱਢਾ ਵੀ ਉਨ੍ਹਾਂ ਨਾਲ ਮੌਜ਼ੂਦ ਹਨ।

ਇਹ ਵੀ ਪੜ੍ਹੋ: ਅੱਤ ਨਾਲ ਹੀ ਹੋਇਆ ਅੱਤ ਦਾ ਅੰਤ, ਖੱਬੇ ਪੱਖੀਆਂ ਦੇ ਨਿਸ਼ਾਨੇ ’ਤੇ ਯੋਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ