ਇਨਸਾਨੀਅਤ ਨੂੰ ਜਿੰਦਾ ਰੱਖੋ ਤੇ ਚੰਗੇ ਕਰਮ ਕਰੋ : ਪੂਜਨੀਕ ਗੁਰੂ ਜੀ

ਇਨਸਾਨੀਅਤ ਨੂੰ ਜਿੰਦਾ ਰੱਖੋ ਤੇ ਚੰਗੇ ਕਰਮ ਕਰੋ : ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਇਨਸਾਨ ਨੂੰ ਦੇਖਿਆ ਕਿ ਤੜਫ਼ਦੇ ਇਨਸਾਨ ਨੂੰ ਛੱਡ ਕੇ ਲੋਕ ਕਿਵੇਂ ਅੱਗੇ ਵਧ ਜਾਂਦੇ ਹਨ? ਇਸ ਦੇ ਨਾਲ ਤੁਹਾਨੂੰ ਇੱਕ ਉਦਾਹਰਨ ਦਿੰਦੇ ਹਾਂ ਰਾਜਸਥਾਨ ’ਚ ਅਸੀਂ ਦੇਖਿਆ, ਸਾਡੇ ਉੱਥੇ ਨੀਲ ਗਾਂ, ਮਿਰਗ, ਹਿਰਨ ਕਾਫੀ ਆਇਆ ਕਰਦੇ ਸਨ ਤਾਂ ਹੁੰਦਾ ਕੀ ਸੀ ਕਿਸਾਨਾਂ ਦੀ ਫਸਲ ਖਾ ਜਾਂਦੇ ਸਨ ਕਿਸਾਨ ਖੇਤਾਂ ’ਚ ਕੰਡੇਦਾਰ ਤਾਰ ਲਾ ਦਿੰਦੇ ਸਨ ਪਰ ਉਹ ਪਸ਼ੂ ਹਨ, ਕਿਤੋਂ-ਨਾ-ਕਿਤੋਂ, ਜਿਵੇਂ ਪਾਣੀ ਲਾਉਂਦੇ ਹਨ, ਉਹ ਨੱਕਾ ਹੈ, ਉਹ ਜਗ੍ਹਾ ਖਾਲੀ ਹੈ ਤਾਂ ਉੱਥੋਂ ਵੜ ਗਏ ਅੰਦਰ, ਹੁਣ ਖੇਤ ਦਾ ਮਾਲਿਕ ਆਉਂਦਾ ਹੈ, ਆਵਾਜ਼ ਕਰਦਾ ਹੈ,

ਉਸ ਨੇ ਤਾਂ ਆਪਣੀ ਜਾਇਦਾਦ, ਆਪਣੀ ਮਿਹਨਤ ਦੀ ਕਮਾਈ ਬਚਾਉਣੀ ਹੈ ਤਾਂ ਪਸ਼ੂ ਭੱਜਦੇ ਹਨ ਇੱਕ ਵਾਰ ਅਸੀਂ ਦੇਖਿਆ ਕਿ ਏਦਾਂ ਹੀ ਇੱਕ ਨੀਲ ਗਾਂ ਭੱਜੀ, ਸਾਹਮਣੇ ਤਾਰ ਸੀ ਉਸ ਨੇ ਜੰਪ ਕੀਤਾ, ਪਰ ਤਾਰ ਨਾਲ ਉਸ ਦੇ ਚਿਹਰੇ ਕੋਲ ਕੱਟ ਲੱਗ ਗਿਆ, ਸਾਨੂੰ ਬੜਾ ਦੁੱਖ ਹੋਇਆ ਤੇ ਉਸ ਦੇ ਪਿੱਛੇ-ਪਿੱਛੇ ਚਲੇ ਗਏ ਕਿ ਦੇਖਦੇ ਹਾਂ ਕਿ ਇਹ ਕਿੱਥੇ ਜਾਂਦੀ ਹੈ? ਕੀ ਹੁੰਦਾ ਹੈ? ਅੱਗੇ ਜਾ ਕੇ ਦੇਖਿਆ ਟਿੱਲੇ ਸਨ, ਕਿਉਂਕਿ ਬਾਲੂ ਰੇਤ ਸੀ ਸਾਡੇ ਖੇਤਾਂ ’ਚ, ਵੱਡੇ-ਵੱਡੇ ਟਿੱਲੇ ਸਨ ਜਾ ਕੇ ਦੇਖਿਆ ਤਾਂ ਟਿੱਲੇ ਦੇ ਅੰਦਰ ਇੱਕ ਝੋਕ ਹੁੰਦੀ ਹੈ, ਜਿਵੇਂ ਟਿੱਲੇ ਵੱਡੇ-ਵੱਡੇ ਹਨ ਤਾਂ ਵਿਚਕਾਰ ਖਾਲੀ ਜਗ੍ਹਾ ਹੁੰਦੀ ਹੈ, ਉਸ ਨੂੰ ਸਾਡੇ ਉੱਥੇ ਝੋਕ ਬੋਲ ਦਿੰਦੇ ਹਨ ਤਾਂ ਉੱਥੇ ਨੀਲ ਗਾਂ ਖੜ੍ਹੀ ਹੈ ਤੇ ਬਾਕੀ ਜਿੰਨੇ ਵੀ ਉਸ ਦੇ ਸਾਥੀ ਹਨ, ਉਸ ਨੂੰ ਚਾਰੇ ਪਾਸਿਓਂ ਘੇਰੀ ਖੜ੍ਹੇ ਹਨ, ਹੋ ਸਕਦਾ ਹੈ

ਉਨ੍ਹਾਂ ਦਾ ਕੋਈ ਡਾਕਟਰ ਹੋਵੇਗਾ, ਉਹ ਆਉਂਦਾ ਹੈ ਕੋਲ ਤੇ ਜੀਭ ਨਾਲ ਲੀਪਾਪੋਤੀ ਕਰ ਰਿਹਾ ਹੈ, ਚੱਟ ਰਿਹਾ ਹੈ, ਤਾਂ ਬਲੱਡ ਆਉਣਾ ਹੌਲੀ-ਹੌਲੀ ਬੰਦ ਹੋ ਜਾਂਦਾ ਹੈ ਫਿਰ ਉਹ ਇਕੱਠੇ ਮਿਲ ਕੇ ਚੱਲ ਪੈਂਦੇ ਹਨ ਤਾਂ ਇਹ ਸੀਨ ਤੁਸੀਂ ਸੁਣਿਆ ਤੇ ਦੇਖਿਆ, ਸਾਡੀ ਅੱਖੀਂ ਦੇਖੀ ਗੱਲ ਤੇ ਇਸ ਤੋਂ ਪਹਿਲਾਂ ਅਸੀਂ ਕੀ ਦੱਸਿਆ? ਕਿ ਇੱਕ ਇਨਸਾਨ ਰੋਡ ’ਤੇ ਜ਼ਖ਼ਮੀ ਪਿਆ ਹੈ ਤੇ ਉਸ ਦੀ ਜਾਤ ਵਾਲੇ ਉਸ ਨੂੰ ਦੇਖ ਕੇ ਗੱਡੀਆਂ ਭਜਾਈ ਜਾ ਰਹੇ ਹਨ, ਦੌੜਾਈ ਜਾ ਰਹੇ ਹਨ ਤਾਂ ਬਹੁਤ ਅਜ਼ੀਬ ਲੱਗਦਾ ਹੈ ਹੁਣ ਤੁਸੀਂ ਇਹ ਦੱਸੋ ਕਿ ਇਨਸਾਨ ਨੂੰ ਇਨਸਾਨ ਕਹੀਏ ਜਾਂ ਹੈਵਾਨ ਹੈਵਾਨ ਭਾਵ ਪਸ਼ੂ ਤਾਂ ਹਮਦਰਦੀ ਜਤਾਉਂਦੇ ਹਨ, ਉਹ ਤਾਂ ਇੱਕ-ਦੂਜੇ ਦਾ ਸਾਥ ਦੇ ਰਹੇ ਹਨ, ਪਰ ਇੱਧਰ ਇਨਸਾਨ ਦੇਖਦੇ ਸਪੀਡ ਵਧਾ ਰਿਹਾ ਹੈ

ਗੱਡੀਆਂ ਭਜਾਈ ਜਾ ਰਿਹਾ ਹੈ, ਕੋਈ ਉਸ ਨੂੰ ਚੁੱਕਦਾ ਨਹੀਂ ਤਾਂ ਬੁਰਾ ਨਾ ਮੰਨਿਓ, ਇਨਸਾਨ ਦੀ ਸ਼ਕਲ ’ਚ ਅਜਿਹੇ ਲੋਕ, ਹੱਥ ਜੋੜ ਕੇ ਕਹਿ ਰਹੇ ਹਾਂ ਬੁਰਾ ਨਾ ਮੰਨਿਓ, ਇਨਸਾਨ ਦੀ ਸ਼ਕਲ ’ਚ ਹੈਵਾਨੀਅਤ ਹੈ ਇਹ ਪਸ਼ੂਪਣ ਹੈ ਇਹ ਨਹੀਂ ਗਲਤ ਕਹਿ ਦਿੱਤਾ, ਕਿਉਂਕਿ ਪਸ਼ੂ ਤਾਂ ਸਹੀ ਕਰ ਰਹੇ ਹਨ, ਉਹ ਤਾਂ ਜਾ ਕੇ ਆਪਣੇ ਸਾਥੀ ਦਾ ਸਾਥ ਦੇ ਰਹੇ ਹਨ ਤਾਂ ਫਿਰ ਕਿਹੜਾ ਨਾਂਅ ਦੇਈਏ ਅਜਿਹੇ ਲੋਕਾਂ ਨੂੰ ਬੇਹੱਦ ਸਵਾਰਥੀ ਤੇ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਾਂਅ ਦੀ ਕੋਈ ਚੀਜ ਹੀ ਨਹੀਂ ਹੈ, ਬੇਰਹਿਮੀ, ਬੜੇ ਨਾਂਅ ਹਨ, ਪਰ ਅੱਜ ਦੇ ਸਮਾਜ ’ਚ ਇਨਸਾਨ ਆਪਣੇ-ਆਪ ਨੂੰ ਅਜਿਹੇ ਸ਼ਬਦਾਂ ਨਾਲ ਨਵਾਜਦੇ ਹੋਏ ਸ਼ਾਇਦ ਬੁਰਾ ਮੰਨ ਜਾਵੇ, ਪਰ ਸੱਚ ਤਾਂ ਸੱਚ ਹੈ ਨਾ, ਹਕੀਕਤ ਤਾਂ ਹਕੀਕਤ ਹੈ ਤਾਂ ਇਨਸਾਨੀਅਤ ਦਾ ਮਤਲਬ ਕੀ ਹੈ?

ਕਿਸੇ ਦੇ ਦੁੱਖ ’ਚ ਖੁਸ਼ੀ ਮਨਾਉਣ ਵਾਲਾ ਸ਼ੈਤਾਨ ਜਾਂ ਰਾਖਸ਼

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਹੈ?ਕਿ ਇੱਕ ਵਾਰ ਅਸੀਂ ਕਿਸੇ ਯੂਨੀਵਰਸਿਟੀ ’ਚ ਚਲੇ ਗਏ ਸਤਿਸੰਗ ਕਰਦੇ-ਕਰਦੇ, ਸ਼ਾਇਦ ਅਮਰਾਵਤੀ ਸੀ ਉਹ ਏਰੀਆ ਕਾਫੀ ਪੜ੍ਹੇ-ਲਿਖੇ ਬੱਚੇ ਉੱਥੇ ਆਏ ਤੇ ਕਹਿਣ ਲੱਗੇ, ਗੁਰੂ ਜੀ ਤੁਸੀਂ ਕੋਈ ਸਾਡੇ ਤੋਂ ਸਵਾਲ ਪੁੱਛੋ, ਅਸੀਂ ਸਭ ਦੱਸ ਦਿਆਂਗੇ, ਸਾਇੰਸ ਪੜ੍ਹਨ ਵਾਲੇ ਹਾਂ ਅਸੀਂ ਕਿਹਾ, ਬੇਟਾ ਠੀਕ ਹੈ, ਦੱਸੋ ਇਨਸਾਨੀਅਤ ਕਿਸ ਨੂੰ ਕਹਿੰਦੇ ਹਨ? ਤਾਂ ਕਹਿਣ ਲੱਗੇ, ਗੁਰੂ ਜੀ ਇੱਕ ਹੈ ਤਾਂ ਇਨਸਾਨ ਹੈ, ਜ਼ਿਆਦਾ ਹਨ ਤਾਂ ਇਨਸਾਨੀਅਤ ਹੈ ਅਸੀਂ ਕਿਹਾ, ਵਾਹ! ਕੀ ਕਹਿਣਾ ਤੁਹਾਡਾ ਕਹਿੰਦੇ, ਫਿਰ ਹੋਰ ਕੀ ਮਤਲਬ ਹੋਇਆ? ਇਹੀ ਤਾਂ ਮਤਲਬ ਹੈ ਅਸੀਂ ਕਿਹਾ, ਇਨਸਾਨੀਅਤ, ਮਾਨਵਤਾ ਸਾਡੀ ਜਾਤ ਹੈ ਤੇ ਉਹੀ ਤੁਹਾਨੂੰ ਪਤਾ ਨਹੀਂ ਹੈ ਕਹਿਣ ਲੱਗੇ, ਤਾਂ ਗੁਰੂ ਜੀ ਆਪ ਜੀ ਦੱਸੋ ਕਿਸ ਨੂੰ ਕਹਿੰਦੇ ਹਨ ਇਨਸਾਨੀਅਤ?

ਤਾਂ ਇਨਸਾਨੀਅਤ , ਮਾਨਵਤਾ ਦਾ ਮਤਲਬ ਹੈ ਕਿਸੇ ਨੂੰ ਦੁੱਖ, ਦਰਦ ’ਚ ਤੜਫਦਾ ਦੇਖ ਕੇ ਉਸ ਦੇ ਦੁੁੱਖ-ਦਰਦ ’ਚ ਸ਼ਾਮਲ ਹੋਣਾ ਤੇ ਉਸ ਨੂੰ ਅਜਿਹਾ ਕਰਨਾ ਕਿ ਜਿਸ ਨਾਲ ਉਸ ਦਾ ਦੁੱਖ-ਦਰਦ ਦੂਰ ਹੋ ਜਾਵੇ ਆਪਣੀਆਂ ਗੱਲਾਂ ਨਾਲ, ਜਾਂ ਉਸਦਾ ਇਲਾਜ਼ ਕਰਵਾਓ, ਜਾਂ ਫਿਰ ਕਿਸੇ ਵੀ ਤਰ੍ਹਾਂ ਉਸ ਨੂੰ ਹਸਪਤਾਲ ਪਹੁੰਚਾ ਦਿਓ ਜੇਕਰ ਉਹ ਜ਼ਖਮੀ ਹੈ ਕਿਸੇ ਨੂੰ ਦੁਖੀ ਦੇਖ ਕੇ ਹੱਸਣਾ, ਕਿਸੇ ਨੂੰ ਦੁਖੀ ਦੇਖ ਕੇ ਖੁਸ਼ੀ ਮਨਾਉਂਦਾ ਹੈ ਉਹ ਇਨਸਾਨ ਨਹੀਂ, ਸਾਡੇ ਧਰਮਾਂ ’ਚ ਉਸ ਨੂੰ ਸ਼ੈਤਾਨ ਜਾਂ ਰਾਖਸ਼ ਕਿਹਾ ਜਾਂਦਾ ਹੈ ਤਾਂ ਆਪਣੀ ਜਾਤ ਨੂੰ ਬਦਨਾਮ ਨਾ ਕਰੋ ਇਨਸਾਨ ਹੋ ਤਾਂ ਇਨਸਾਨੀਅਤ ਨੂੰ ਜਿੰਦਾ ਰੱਖੋ ਤੇ ਇਨਸਾਨੀਅਤ ਜਿੰਦਾ ਰਹੇਗੀ ਤਾਂ ਹੀ ਜਦੋਂ ਇਨਸਾਨਾਂ ਵਾਲੇ ਕਰਮ ਕਰੋਗੇ

ਇਨਸਾਨ ਸਰਵਸ੍ਰੇਸ਼ਠ ਕਿਉਂ?

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੋਰ ਵੀ ਕਰਮ ਹਨ ਜਿਵੇਂ ਦੇਖਿਆ ਜਾਵੇ ਤਾਂ?ਸਾਡੇ ਧਰਮਾਂ ’ਚ ਇਨਸਾਨ ਨੂੰ?ਸਭ ਤੋਂ ਵੱਡਾ ਮੰਨਿਆ ਗਿਆ ਹੈ ਇਨਸਾਨ ਨੂੰ?ਸਰਵਸ੍ਰੇਸ਼ਠ ਕਿਹਾ ਗਿਆ ਹੈ ਕਿਉਂ? ਜੇਕਰ ਖਾਂਦਾ ਇਨਸਾਨ ਹੈ ਤਾਂ ਖਾਂਦੇ ਤਾਂ ਜੀਵ-ਜੰਤੂ, ਪਸ਼ੂ ਵੀ ਹਨ ਬਾਲ ਬੱਚੇ ਇਨਸਾਨ ਪੈਦਾ ਕਰਦਾ ਹੈ ਤਾਂ ਉਹ ਤਾਂ ਪਸ਼ੂਆਂ ਦੇ ਵੀ ਹੁੰਦੇ ਹਨ ਘਰ ਇਨਸਾਨ ਬਣਾਉਂਦਾ ਹੈ ਤਾਂ ਪੰਛੀ, ਜਾਨਵਰ ਸਾਰੇ ਬਣਾਉਂਦੇ ਹਨ ਫਿਰ ਧਰਮਾਂ ’ਚ ਸਰਵਸ੍ਰੇਸ਼ਠ ਕਿਉਂ ਕਿਹਾ ਗਿਆ?

ਕਿਸ ਲਈ ਕਿਹਾ ਗਿਆ? ਹੁਣ ਹੋਰ ਵੀ ਗੱਲ ਹੈ, ਕਈ ਮਾਮਲਿਆਂ ’ਚ ਪਸ਼ੂ ਅੱਗੇ ਹਨ ਪਸ਼ੂਆਂ ਦਾ ਜਿਉਂਦੇ-ਜੀ ਮਲਮੂਤਰ ਖਾਦ ਦੇ ਕੰਮ ਆਉਂਦਾ ਹੈ, ਉਹ ਦੁੱਧ ਦਿੰਦੇ ਹਨ, ਜਿਸ ਨੂੰ ਅਸੀਂ ਲੋਕ ਪੀਂਦੇ ਹਾਂ, ਉਹ ਵੀ ਕੰਮ ਆਉਂਦਾ ਹੈ ਅਤੇ ਮਰਨੋਂ ਬਾਅਦ ਹੱਡੀਆਂ, ਮਾਸ, ਚਮੜਾ ਸਭ ਕੁਝ ਕਿਸੇ ਨਾ ਕਿਸੇ ਕੰਮ ’ਚ ਆ ਜਾਂਦਾ ਹੈ ਪਰ ਇਨਸਾਨ ਦੀ ਤਾਂ ਜਿਉਂਦੇ-ਜੀ ਗੰਦਗੀ ਸੰਭਾਲਣ ’ਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ ਕਿਵੇਂ ਸੰਭਾਲਿਆ ਜਾਵੇ? ਸੀਵਰੇਜ਼ ਹਨ, ਬਹੁਤ ਕੁਝ ਹੈ, ਪਰ ਬਹੁਤ ਮੁਸ਼ਕਿਲ ਹੈ ਅਤੇ ਉੁਧਰ ਪਸ਼ੂਆਂ ਦੀ ਗੰਦਗੀ ਖੇਤਾਂ ’ਚ ਪੈਂਦੀ ਹੈ ਅਤੇ ਉਸ ਨਾਲ ਬਹੁਤ ਪੈਦਾਵਾਰ ਹੁੰਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਵੇਂ ਗਊ ਮਾਤਾ, ਉਸ ਦਾ ਤਾਂ ਤੁਹਾਨੂੰ ਕੱਲ੍ਹ-ਪਰਸੋਂ ਵੀ ਜ਼ਿਕਰ ਕੀਤਾ ਸੀ

ਅਸੀਂ, ਕਿ ਉਨ੍ਹਾਂ ਦਾ ਤਾਂ ਗੋਹਾ, ਰਾਜਸਥਾਨ ’ਚ ਜਦੋਂ ਸਾਡੇ ਮਕਾਨ ਕੱਚੇ ਹੋਇਆ ਕਰਦੇ ਸਨ, ਚੁੱਲ੍ਹੇ ਹੋਇਆ ਕਰਦੇ ਸਨ, ਅਸੀਂ ਲੋਕ ਪੋਚਾ ਲਾਉਂਦੇ, ਸਾਡੀ ਮਾਤਾ ਜੀ ਨੂੰ ਅਸੀਂ ਅਜਿਹਾ ਕਰਦੇ ਦੇਖਿਆ ਹੋਰ ਵੀ ਲੋਕਾਂ ਨੂੰ ਦੇਖਿਆ ਘਰਾਂ ’ਚ ਜਿੰਨ੍ਹਾਂ ਦੇ ਅਜਿਹੇ ਕੱਚੇ ਚੁੱਲ੍ਹੇ ਵਗੈਰਾ ਸਨ, ਤਾਂ?ਕਿਉਂ? ਕਿਉਂਕਿ ਉਸ ਨਾਲ ਬੈਕਟੀਰੀਆ, ਵਾਇਰਸ ਖਤਮ ਹੋ ਜਾਂਦੇ ਹਨ ਹੁਣ ਇਨਸਾਨ ਦਾ ਤਾਂ?ਤੁਸੀਂ ਜਾਣਦੇ ਹੀ ਹੋ ਕੋਈ ਉੱਥੇ ਖੜ੍ਹਾ ਹੋਣਾ ਵੀ ਪਸੰਦ ਨਹੀਂ ਕਰਦਾ ਜਿੱਥੇ ਇਹ ਗੰਦਗੀ ਪਈ ਹੋਵੇ ਤਾਂ ਇਸ ਮਾਮਲੇ ’ਚ ਇਨਸਾਨਾਂ ਤੋਂ ਜਾਨਵਰ ਅੱਗੇ ਨਿੱਕਲ ਗਏ ਕਿਉਂਕਿ ਜਿਉਂਦੇ-ਜੀ ਇਨਸਾਨ ਦੀਆਂ ਇਹ ਚੀਜ਼ਾਂ ਕੰਮ ਨਹੀਂ ਆਉਂਦੀਆਂ ਅਤੇ ਮਰਨ ਉਪਰੰਤ ਵੀ ਚੱਕਰ ਪੈ ਜਾਂਦਾ ਹੈ

ਹੱਡੀਆਂ ਵਗੈਰਾ ਸੰਭਾਲਣ ’ਚ ਕਾਫੀ ਟੈਕਸ ਲੱਗ ਜਾਂਦਾ ਹੈ, ਤੁਸੀਂ ਜਾਣਦੇ ਹੋ, ਸਮਝਦਾਰ ਹੋ ਅਤੇ ਇੱਥੋਂ ਤੱਕ ਕਿ ਸਾੜਣ ’ਚ ਵੀ ਜਾਂ ਦਫਨਾਉਣ ’ਚ ਵੀ ਸਮਾਂ ਲੱਗਦਾ ਹੈ ਤਾਂ ਕਹਿਣ ਦਾ ਮਤਲਬ ਫਿਰ ਧਰਮਾਂ ’ਚ ਕਿਉਂ ਕਿਹਾ ਗਿਆ ਸਰਵਸ੍ਰੇਸ਼ਠ? ਕਿਸ ਲਈ ਕਿਹਾ ਗਿਆ? ਕਿਉਂਕਿ ਇਨਸਾਨ ਇੱਕ ਅਜਿਹਾ ਹੈ, ਜੋ ਉਸ ਓਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਦਾ ਸਿਮਰਨ ਕਰਕੇ, ਉਸ ਦਾ ਨਾਮ ਜਪ ਕੇ ਉਸ ਨੂੰ ਹਾਸਲ ਕਰ ਸਕਦਾ ਹੈ ਜਦੋਂਕਿ ਪਸ਼ੂ-ਪਰਿੰਦੇ ਚਾਹੁੰਦੇ ਹੋਏ ਵੀ ਦੋਵਾਂ ਜਹਾਨਾਂ ਦੇ ਮਾਲਕ ਓਮ, ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਨੂੰ ਨਹੀਂ ਦੇਖ ਸਕਦੇ ਇਹ ਇੱਕ ਅਜਿਹਾ ਕਾਰਜ ਹੈ, ਜੋ ਇਨਸਾਨ ਨੂੰ ਇਨਸਾਨੀਅਤ ਦੀਆਂ ਬੁਲੰਦੀਆਂ ’ਤੇ ਲੈ ਜਾਂਦਾ ਹੈ ਤਾਂ ਇਹ ਕਰਮ ਵੀ ਜ਼ਰੂਰ ਕਰੋ

ਰਾਮ-ਨਾਮ ਨਾਲ ਵਧਦਾ ਹੈ ਆਤਮਬਲ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਬਹੁਤ ਚੰਗਾ ਜਵਾਬ ਦਿੰਦੇ ਹੋ ਇਸ ਬਾਰੇ ਕਿ ਗੁਰੂ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੁੰਦਾ ਅਜੀ ਕਮਾਲ ਕਰਦੇ ਹੋ ਤੁਸੀਂ, ਸਹੀ ਸਮੇਂ ’ਤੇ ਖਾਣਾ ਖਾਂਦੇ ਹੋ ਤੁਸੀਂ, ਸਹੀ ਸਮੇਂ ’ਤੇ ਫਰੈੱਸ਼ ਹੁੰਦੇ ਹੋ, ਸਹੀ ਸਮੇਂ ’ਤੇ ਤੁਸੀਂ ਨਹਾਉਂਦੇ ਹੋ, ਸਹੀ ਸਮੇਂ ’ਤੇ ਤੁੁਸੀਂ ਦਫਤਰ ਜਾਂਦੇ ਹੋ, ਸਹੀ ਸਮੇਂ ’ਤੇ ਹਰ ਕੰਮ ਕਰ ਲੈਂਦੇ ਹੋ, ਉਸ ਲਈ ਸਮਾਂ ਹੈ, ਕਿਉਂਕਿ ਉਸ ਨਾਲ ਸਵਾਰਥ ਜੁੜਿਆ ਹੋਇਆ ਹੁੰਦਾ ਹੈ, ਗਰਜ ਜੁੜੀ ਹੋਈ ਹੈ ਤੇ ਤੁਹਾਨੂੰ ਲੱਗਦਾ ਹੈ ਭਗਵਾਨ ਜੀ ਦੀ ਭਗਤੀ ਕਰਨ ’ਚ ਕੀ ਫਾਇਦਾ? ਇਹ ਤਾਂ ਹੱਥੋ-ਹੱਥ ਨਗਦ ਨਰਾਇਣ ਮਿਲ ਜਾਵੇਗਾ ਉਦੋਂ ਜਾਵਾਂਗੇ, ਹੁਣ ਰਾਮ ਜੀ ਪਤਾ ਨਹੀਂ ਕਦੋਂ ਦੇਣਗੇ? ਕਿਵੇਂ ਦੇਣਗੇ?

ਅਰੇ ਭਾਈ ਰਾਮ ਦਾ ਨਾਮ ਜਪਣ ਨਾਲ ਅੱਲ੍ਹਾ, ਵਾਹਿਗੁਰੂ, ਗੌਡ ਦਾ ਨਾਮ ਲੈਣ ਨਾਲ ਤੁਹਾਡੇ ਅੰਦਰ ਦਾ ਆਤਮਬਲ ਵਧੇਗਾ ਤੇ ਆਤਮਬਲ ਵਧਣ ਨਾਲ ਤੁਹਾਡੀਆਂ ਤਮਾਮ ਬਿਮਾਰੀਆਂ ਜੋ ਲੱਗੀਆ ਹਨ ਜਾਂ ਆਉਣ ਵਾਲੀਆਂ ਹਨ ਉਨ੍ਹਾਂ ’ਤੇ ਜਲਦੀ ਤੋਂ ਜਲਦੀ ਤੁਹਾਡਾ ਕੰਟਰੋਲ ਹੋ ਜਾਵੇਗਾ ਭਾਵ ਉਹ ਬਿਮਾਰੀਆਂ ਗਾਇਬ ਹੋ ਜਾਣਗੀਆਂ ਤੇ ਤੁਸੀਂ?ਇਨਸਾਨੀਅਤ ਦੀਆਂ ਬੁਲੰਦੀਆਂ ’ਤੇ ਜਾਓਗੇ ਤਾਂ ਥੋੜ੍ਹਾ ਜਿਹਾ ਸਮਾਂ… ਚੱਲੋ ਪੰਜ ਮਿੰਟ, ਦਸ ਮਿੰਟ ਸਵੇਰੇ, ਦਸ ਮਿੰਟ ਸ਼ਾਮ ਨੂੰ ਰਾਮ ਦਾ ਨਾਮ ਲੈ ਕੇ ਤਾਂ ਦੇਖੋ ਜੋ ਵੀ ਕਰਮ ਕੀਤਾ ਹੀ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਸ ਨਾਲ ਤੁਹਾਨੂੰ ਕੁਝ ਮਿਲਦਾ ਹੈ ਕਿ ਨਹੀਂ ਮਿਲਦਾ

ਜੇਕਰ ਤੁਸੀਂ ਪੜ੍ਹੇ ਹੀ ਨਹੀਂ ਡਿਗਰੀ ਹੀ ਨਹੀਂ ਲਈ, ਕੋਰਸ ਕਰਦੇ ਹੀ ਨਹੀਂ ਤਾਂ?ਨੌਕਰੀ ਕਿੱਥੋਂ ਮਿਲੇਗੀ? ਤਾਂ ਉਸੇ ਤਰ੍ਹਾਂ ਤੁਹਾਨੂੰ ਸਭ ਨੂੰ?ਹੱਥ ਜੋੜ ਕੇ ਬੇਨਤੀ ਹੈ ਥੋੜ੍ਹਾ ਜਿਹਾ ਸਮਾਂ ਰਾਮ ਨਾਮ ਲਈ ਜ਼ਰੂਰ ਕੱਢਿਆ ਕਰੋ, ਕਿਉਂਕਿ ਰਾਮ ਦਾ ਨਾਮ ਲੈਣ ਨਾਲ ਹੀ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ, ਆਤਮਬਲ ਆਉਂਦਾ ਹੈ ਤੇ ਜਿਨ੍ਹਾਂ ਦੇ ਅੰਦਰ ਆਤਮਬਲ ਆਉਂਦਾ ਹੈ ਉਹ ਬੁਲੰਦੀਆਂ ਛੂ ਜਾਂਦੇ ਹਨ ਉਨ੍ਹਾਂ ਨੂੰ ਅੰਦਰ-ਬਾਹਰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ, ਟੈਨਸ਼ਨ ਦੂਰ ਹੋ ਜਾਂਦੀ ਹੈ, ਸੋਚਣ ਦੀ ਸ਼ਕਤੀ ਸ਼ੁੱਧ ਹੋ ਜਾਂਦੀ ਹੈ, ਦਿਮਾਗ ’ਚ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਇਸ ਦਾ ਹੀ ਨਾਂਅ ਇਨਸਾਨੀਅਤ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ